Punjab News: ਪੁਲਿਸ ਲਾਇਨ ਸ੍ਰੀ ਮੁਕਤਸਰ ਸਾਹਿਬ ਵਿਖੇ ਭਾਗੀਰਥ ਸਿੰਘ ਮੀਨਾ ਐਸ.ਐਸ.ਪੀ ਦੀ ਅਗਵਾਈ ਵਿੱਚ ਸ਼ਹੀਦ ਪੁਲਿਸ ਮੁਲਾਜਮਾਂ ਦੀ ਯਾਦ ਵਿੱਚ ਪ੍ਰੋਗਰਾਮ ਅਯੋਜਿਤ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋ ਮਾਨਯੋਗ ਰਾਜ ਕੁਮਾਰ ਮਾਨਯੋਗ ਜਿਲਾ ਅਤੇ ਸ਼ੈਸ਼ਨ ਜੱਜ ਤੇ ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਨੇ ਸ਼ਿਰਕਤ ਕੀਤੀ ਅਤੇ ਇਸ ਸਮਾਗਮ ਵਿੱਚ ਪਰੇਡ ਵੱਲੋਂ ਬੈਂਡ ਦੀਆਂ ਧੁਨਾਂ ਤੇ ਸ਼ੋਕ ਸਲਾਮੀ ਦੇ ਕੇ ਸ਼ਹੀਦ ਪੁਲਿਸ ਮੁਲਾਜਮਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਭਾਗੀਰਥ ਸਿੰਘ ਮੀਨਾ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਦਾ ਗੌਰਵਸ਼ਾਲੀ ਇਤਿਹਾਸ ਰਿਹਾ ਹੈ, ਪਿਛਲੇ ਸਮੇਂ ਤੋਂ ਦੇਸ਼ ਦੀ ਸੁਰੱਖਿਆ ਲਈ ਅਪਰਾਧੀ ਵਿਅਕਤੀਆ ਨਾਲ ਲੜਦੇ ਹੋਏ ਜੋ ਪੁਲਿਸ ਮੁਲਾਜ਼ਮ ਸ਼ਹੀਦ ਹੋਏ ਹਨ ਉਨਾਂ ਨੂੰ ਸਾਡੇ ਵੱਲੋਂ ਦਿੱਲੋਂ ਸਲਾਮ ਹੈ ਅਤੇ ਉਨਾਂ ਦੇ ਪਰਿਵਾਰਾ ਨਾਲ ਹਮੇਸ਼ਾ ਅਸੀ ਉਨਾਂ ਦੇ ਦੁੱਖ ਸੁੱਖ ਵਿੱਚ ਖੜੇ ਹਾਂ।
ਜੋ ਜਵਾਨ ਆਪਣੇ ਦੇਸ਼ ਲਈ ਜਾਨ ਦਿੰਦੇ ਹਨ ਉਹ ਭਾਂਵੇ ਕਿਸੇ ਫੋਰਸ ਵਿੱਚ ਤਾਇਨਾਤ ਹੋਵੇ ਉਨਾਂ ਮਕਸਦ ਇੱਕ ਹੈ ਸਿਰਫ ਦੇਸ਼ ਦੀ ਸੁਰੱਖਿਆਂ ਕਰਨਾ। ਇਸ ਫੋਰਸ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਭਈਚਾਰਕ ਸਾਂਝ ਬਰਕਰਾਰ ਰੱਖਣ ਹਿੱਤ ਕੁਰਬਾਨੀਆਂ ਕੀਤੀਆਂ ਹਨ। ਉਨਾਂ ਕਿਹਾ ਕਿ ਪੁਲਿਸ ਆਪਣੀ ਇਸੇ ਵਿਰਾਸਤ ਤੇ ਮਾਣ ਕਰਦੀ ਹੋਈ ਆਪਣੀ ਰਵਾਇਤ ਅਨੁਸਾਰ ਅੰਦਰੂਨੀ ਸੁਰੱਖਿਆ ਪ੍ਰਤੀ ਆਪਣੇ ਫਰਜ਼ਾ ਨੂੰ ਤਨਦੇਹੀ ਨਾਲ ਨਿਭਾਉਂਦੀ ਰਹੇਗੀ।
ਇਸ ਮੌਕੇ ਮੁੱਖ ਮਹਿਮਾਨ ਰਾਜ ਕੁਮਾਰ ਸ਼ੈਸ਼ਨ ਜੱਜ ਨੇ ਕਿਹਾ ਕਿ ਸ਼ਹੀਦਾ ਨੂੰ ਯਾਦ ਕਰਕੇ ਜਿੱਥੇ ਸਾਡਾ ਦਿਲ ਫਖ਼ਰ ਨਾਲ ਭਰਿਆ ਹੁੰਦਾ ਹੈ ਉੱਥੇ ਹੀ ਅੱਖਾਂ ਵੀ ਨਮ ਹੁੰਦੀਆਂ ਹਨ। ਉਨਾਂ ਕਿਹਾ ਕਿ ਉਨਾਂ ਸ਼ਹੀਦਾ ਦੇ ਜਜ਼ਬੇ ਨੂੰ ਅਸੀਂ ਸਲਾਮ ਕਰਦੇ ਹਨ ਅਤੇ ਹਰ ਸਾਲ ਸ਼ਹੀਦੀ ਸਮਾਗਮ ਮਨਾਇਆ ਜਾਦਾ ਹੈ ਅਤੇ ਆਉਣ ਵਾਲੀ ਨੌਜਵਾਨ ਪੀੜੀਆਂ ਲਈ ਇਹਨਾਂ ਦੀ ਸ਼ਹਾਦਤ ਹਮੇਸ਼ਾ ਮਿਸ਼ਾਲ ਬਣ ਜਾਂਦੀ ਹੈ।
ਇਸ ਮੌਕੇ ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਨੇ ਕਿਹਾ ਸਾਨੂੰ ਹਮੇਸ਼ਾ ਸ਼ਹੀਦਾ ਦੀਆਂ ਕਰਬਾਨੀਆਂ ਯਾਦ ਰਹਿਣਗੀਆ ਕਿਉਂਕਿ ਉਨਾਂ ਨਾ ਆਪਣੇ ਲਈ, ਨਾ ਹੀ ਆਪਣੇ ਪਰਿਵਾਰਾਂ ਲਈ ਸੋਚਿਆ ਅਤੇ ਉਹ ਦੇਸ਼ ਦੀ ਲਈ ਅਤੇ ਲੋਕਾਂ ਦੇ ਲਈ ਆਪਣੀਆਂ ਸ਼ਹਾਦਤਾਂ ਦੇ ਗਏ।
ਇਸ ਮੌਕੇ ਰਵਿੰਦਰ ਸਿੰਘ ਡੀ.ਐਸ.ਪੀ (ਐਚ) ਸ੍ਰੀ ਮੁਕਤਸਰ ਸਾਹਿਬ ਵੱਲੋਂ ਦੇਸ਼ ਦੀਆਂ ਵੱਖ ਵੱਖ ਸੁਰੱਖਿਆਂ ਫੋਰਸਾਂ ਦੇ ਸ਼ਹੀਦ ਹੋਏ ਅਫਸਰਾਂ ਅਤੇ ਜਵਾਨਾਂ ਦੇ ਨਾਮ ਦੀ ਸੂਚੀ ਪੜ੍ਹ ਕੇ ਉਨਾਂ ਨੂੰ ਯਾਦ ਕੀਤਾ ਗਿਆ ਅਤੇ ਇਸ ਪ੍ਰੋਗਰਾਮ ਦੇ ਸਟੇਜ ਸੈਕਟਰੀ ਵਜੋਂ ਏ.ਐਸ.ਆਈ ਗੁਰਦੇਵ ਸਿੰਘ ਨੇ ਆਪਣੀ ਡਿਊਟੀ ਨਿਭਾਈ ਗਈ।
ਇਸ ਮੌਕੇ ਅਪਣਾ ਫਰਜ਼ ਨਿਭਾਉਂਦੇ ਸ਼ਹੀਦ ਹੋਏ ਪੁਲਿਸ ਅਤੇ ਅਰਧ ਫੌਜੀ ਬਲਾਂ ਦੇ ਅਫਸਰਾਂ ਅਤੇ ਜਵਾਨਾਂ ਨੂੰ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ ਵੱਲੋਂ ਦੋ ਮਿੰਟ ਦਾ ਮੋਨ ਧਾਰਨ ਕਰਕੇ ਇਨਾਂ ਸੂਰਵੀਰ ਬਹਾਦਰਾਂ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ । ਜਸਪਾਲ ਸਿੰਘ ਡੀ.ਐਸ.ਪੀ (ਲੰਬੀ) ਦੀ ਅਗਵਾਈ ਹੇਠ ਪੁਲਿਸ ਦੀ ਟੁਕੜੀ ਵੱਲੋਂ ਸ਼ਹੀਦਾਂ ਦੇ ਸਨਮਾਨ ਵਿੱਚ ਹਥਿਆਰ ਨੀਵੇ ਕਰਕੇ ਸ਼ੋਕ ਸਲਾਮੀ ਦਿੱਤੀ ਗਈ
ਇਸ ਮੌਕੇ ਸਤੰਬਰ 2022 ਤੋਂ ਅਗਸਤ 2023 ਰਵਿੰਦਰ ਸਿੰਘ ਡੀ.ਐਸ.ਪੀ (ਐਚ) ਵੱਲੋਂ 189 ਸ਼ਹੀਦ ਕਰਮਚਾਰੀਆਂ ਦੇ ਨਾਮ ਦੀ ਸੂਚੀ ਪੜੀ ਗਈ ਇਸ ਤੋਂ ਇਲਾਵਾ ਅੱਤਵਾਦੀ ਦੌਰ ਦੌਰਾਨ ਸ਼ਹੀਦ ਹੋਏ 1784 ਪੁਲਿਸ ਮੁਲਾਜਮਾਂ ਨੂੰ ਯਾਦ ਕੀਤਾ ਗਿਆ ਅਤੇ ਸ੍ਰੀ ਮੁਕਤਸਰ ਸਾਹਿਬ ਜਿਲੇ ਨਾਲ ਸਬੰਧਿਤ 15 ਸ਼ਹੀਦ ਪੁਲਿਸ ਮੁਲਾਜਮਾ ਨੂੰ ਸ਼ਰਧਾਂਜਲੀ ਦਿੱਤੀ ਗਈ।