RBI cancels licence of Mantha Urban Cooperative Bank


ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) ਨੇ ਬੁੱਧਵਾਰ ਨੂੰ ਇੱਕ ਹੋਰ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ। ਕੇਂਦਰੀ ਬੈਂਕ ਨੇ ਕਮਜ਼ੋਰ ਵਿੱਤੀ ਸਥਿਤੀ ਦਾ ਹਵਾਲਾ ਦਿੰਦੇ ਹੋਏ ਮਹਾਰਾਸ਼ਟਰ ਸਥਿਤ ਮੰਥਾ ਅਰਬਨ ਕੋਆਪਰੇਟਿਵ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਆਰਬੀਆਈ ਨੇ ਇੱਕ ਬਿਆਨ ਵਿੱਚ ਕਿਹਾ ਕਿ 16 ਫਰਵਰੀ 2022 ਨੂੰ ਬੈਂਕ ਦਾ ਕੰਮਕਾਰ ਖ਼ਤਮ ਹੋਣ ਦੇ ਨਾਲ, ਇਸ ਦਾ ਬੈਂਕਿੰਗ ਕਾਰੋਬਾਰ ਬੰਦ ਕਰ ਦਿੱਤਾ ਗਿਆ ਹੈ।


ਇਸ ਕਾਰਨ ਰੱਦ ਕੀਤਾ ਗਿਆ ਲਾਇਸੈਂਸ


ਬੁੱਧਵਾਰ ਨੂੰ ਜਾਰੀ ਆਪਣੇ ਬਿਆਨ ਵਿੱਚ ਕੇਂਦਰੀ ਬੈਂਕ ਨੇ ਕਿਹਾ ਕਿ ਸਹਿਕਾਰੀ ਕਮਿਸ਼ਨਰ ਤੇ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਮਹਾਰਾਸ਼ਟਰ ਨੂੰ ਬੈਂਕ ਬੰਦ ਕਰਨ ਤੇ ਬੈਂਕ ਲਈ ਇੱਕ ਲਿਕਵੀਡੇਟਰ ਨਿਯੁਕਤ ਕਰਨ ਦਾ ਆਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ ਗਈ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਆਰਬੀਆਈ ਨੇ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ, ਕਿਉਂਕਿ ਇਸ ਕੋਲ ਲੋੜੀਂਦੀ ਪੂੰਜੀ ਨਹੀਂ ਹੈ ਤੇ ਕਮਾਈ ਦੀਆਂ ਸੰਭਾਵਨਾਵਾਂ ਨਹੀਂ ਹੈ।


ਆਰਬੀਆਈ ਨੇ ਕਿਹਾ ਕਿ ਬੈਂਕ ਦਾ ਜਾਰੀ ਰਹਿਣਾ ਉਸਦੇ ਜਮ੍ਹਾਕਰਤਾਵਾਂ ਦੇ ਹਿੱਤਾਂ ਲਈ ਪੱਖਪਾਤੀ ਹੈ ਤੇ ਬੈਂਕ ਆਪਣੀ ਮੌਜੂਦਾ ਵਿੱਤੀ ਸਥਿਤੀ ਦੇ ਨਾਲ ਜਮ੍ਹਾਕਰਤਾਵਾਂ ਨੂੰ ਭੁਗਤਾਨ ਕਰਨ ਵਿੱਚ ਅਸਮਰੱਥ ਹੋਵੇਗਾ। ਕੇਂਦਰੀ ਬੈਂਕ ਨੇ ਕਿਹਾ ਕਿ ਜੇਕਰ ਬੈਂਕ ਨੂੰ ਅੱਗੇ ਵੀ ਬੈਂਕਿੰਗ ਕਾਰੋਬਾਰ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਇਸ ਦਾ ਜਨਹਿੱਤ 'ਤੇ ਬੁਰਾ ਪ੍ਰਭਾਵ ਪਵੇਗਾ।


ਕੇਂਦਰੀ ਬੈਂਕ ਨੇ ਕਿਹਾ ਕਿ ਮੰਥਾ ਅਰਬਨ ਕੋਆਪ੍ਰੇਟਿਵ ਬੈਂਕ ਦਾ ਲਾਇਸੈਂਸ ਰੱਦ ਹੋਣ ਕਾਰਨ ਉਸ ਬੈਂਕਿੰਗ ਕਾਰੋਬਾਰ ਜਾਰੀ ਰੱਖਣ 'ਤੇ ਰੋਕ ਲਗਾਈ ਗਈ ਹੈ, ਜਿਸ ਵਿੱਚ ਜਮ੍ਹਾਂ ਰਕਮਾਂ ਨੂੰ ਸਵੀਕਾਰ ਕਰਨਾ ਜਾਂ ਭੁਗਤਾਨ ਕਰਨਾ ਸ਼ਾਮਲ ਹੈ।


ਜਾਣੋ ਤੁਹਾਡੇ ਪੈਸੇ ਦਾ ਕੀ ਹੋਵੇਗਾ


ਆਰਬੀਆਈ ਨੇ ਅੱਗੇ ਕਿਹਾ ਕਿ ਲਿਕਵਿਡੇਸ਼ਨ 'ਤੇ ਹਰ ਜਮ੍ਹਾਕਰਤਾ ਡੀਆਈਸੀਜੀਸੀ ਐਕਟ, 1961 ਦੇ ਉਪਬੰਧਾਂ ਦੇ ਤਹਿਤ ਡਿਪਾਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ (DICGC) ਤੋਂ 5 ਲੱਖ ਰੁਪਏ ਦੀ ਮੁਦਰਾ ਸੀਮਾ ਦੀ ਹੱਦ ਤੱਕ ਜਮ੍ਹਾ ਬੀਮਾ ਕਲੇਮ ਹਾਸਲ ਕਰਨ ਦਾ ਹੱਕਦਾਰ ਹੋਵੇਗਾ। ਆਰਬੀਆਈ ਨੇ ਕਿਹਾ ਕਿ ਬੈਂਕ ਵਲੋਂ ਜਮ੍ਹਾ ਕੀਤੇ ਗਏ ਅੰਕੜਿਆਂ ਦੇ ਅਨੁਸਾਰ, 99 ਪ੍ਰਤੀਸ਼ਤ ਤੋਂ ਵੱਧ ਜਮ੍ਹਾਂਕਰਤਾ ਡੀਆਈਸੀਜੀਸੀ ਤੋਂ ਆਪਣੀ ਜਮ੍ਹਾਂ ਰਕਮ ਦੀ ਪੂਰੀ ਰਕਮ ਪ੍ਰਾਪਤ ਕਰਨ ਦੇ ਹੱਕਦਾਰ ਹੋਣਗੇ।



ਇਹ ਵੀ ਪੜ੍ਹੋ: Trending: 21 ਸਾਲ ਦੀ ਉਮਰ 'ਚ ਹੀ ਖਰੀਦਿਆ ਮਹਿੰਗਾ ਬੰਗਲਾ, ਪੈਸੇ ਕਮਾਉਣ ਲਈ ਕੁੜੀ ਨੇ ਚੁਣਿਆ ਇਹ ਰਸਤਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904