ਨਵੀਂ ਦਿੱਲੀ: ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਰੈਪੋ ਰੇਟ ਤੇ ਰਿਵਰਸ ਰੈਪੋ ਰੇਟ ਵਿੱਚ ਕੋਈ ਤਬਦੀਲੀ ਨਹੀਂ ਕੀਤੀ। ਮੁਦਰਾ ਨੀਤੀ ਕਮੇਟੀ ਨੇ ਰੈਪੋ ਰੇਟ 4% ਤੇ ਰਿਵਰਸ ਰੈਪੋ ਰੇਟ 3.35% 'ਤੇ ਕਾਇਮ ਰੱਖੀ ਹੈ। ਰੈਪੋ ਰੇਟ ਵਿੱਚ ਤਬਦੀਲੀ ਨਾ ਹੋਣ ਦਾ ਮਤਲਬ ਹੈ ਕਿ ਈਐਮਆਈ ਜਾਂ ਕਰਜ਼ਾ ਵਿਆਜ ਦਰਾਂ 'ਤੇ ਕੋਈ ਨਵੀਂ ਰਾਹਤ ਨਹੀਂ ਮਿਲੇਗੀ। ਅਗਸਤ ਵਿੱਚ ਵੀ ਨੀਤੀਗਤ ਦਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ। ਹਾਲਾਂਕਿ, ਫਰਵਰੀ 2019 ਤੋਂ ਲੈ ਕੇ ਹੁਣ ਤੱਕ ਰੈਪੋ ਰੇਟ ਵਿੱਚ 2.50 ਪ੍ਰਤੀਸ਼ਤ ਦੀ ਵੱਡੀ ਕਟੌਤੀ ਕੀਤੀ ਗਈ ਹੈ।


ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਮੁਦਰਾ ਨੀਤੀ ਕਮੇਟੀ (MPC) ਦੀ ਬੈਠਕ ਦੇ ਫੈਸਲੇ ਦਾ ਐਲਾਨ ਕਰਦਿਆਂ ਕਿਹਾ ਕਿ ਐਮਪੀਸੀ ਨੇ ਰੈਪੋ ਰੇਟ ਨੂੰ ਚਾਰ ਫੀਸਦ ’ਤੇ ਰੱਖਣ ਦਾ ਫੈਸਲਾ ਕੀਤਾ ਹੈ। ਗਵਰਨਰ ਨੇ ਕਿਹਾ ਕਿ ਦੇਸ਼ ਵਿੱਚ ਅਨਾਜ ਦੇ ਉਤਪਾਦਨ ਵਿੱਚ ਨਵਾਂ ਰਿਕਾਰਡ ਬਣਾਇਆ ਜਾ ਸਕਦਾ ਹੈ। ਬਿਹਤਰ ਮੌਨਸੂਨ ਤੇ ਖਰੀਫ ਫਸਲਾਂ ਦੇ ਰਕਬੇ 'ਚ ਵਾਧੇ ਨਾਲ ਅਨਾਜ ਦਾ ਉਤਪਾਦਨ ਨਵਾਂ ਰਿਕਾਰਡ ਕਾਇਮ ਕਰ ਸਕਦਾ ਹੈ।

ਦਿੱਲੀ ਦੀ ਕਿਉਂ ਵਿਗੜੀ ਆਬੋ ਹਵਾ?

ਉਨ੍ਹਾਂ ਕਿਹਾ, ‘ਆਰਬੀਆਈ ਆਰਥਿਕ ਵਿਕਾਸ ਨੂੰ ਸਮਰਥਨ ਦੇਣ ਲਈ ਉਦਾਰਵਾਦੀ ਰਵੱਈਆ ਕਾਇਮ ਰੱਖੇਗਾ। ਭਾਰਤੀ ਆਰਥਿਕਤਾ ਕੋਰੋਨਾਵਾਇਰਸ ਵਿਰੁੱਧ ਲੜਾਈ ਦੇ ਨਿਰਣਾਇਕ ਪੜਾਅ ਵਿੱਚ ਦਾਖਲ ਹੋ ਰਹੀ ਹੈ। ਪਹਿਲੀ ਤਿਮਾਹੀ ਵਿੱਚ ਆਰਥਿਕਤਾ ਵਿੱਚ ਆਈ ਗਿਰਾਵਟ ਪਿੱਛੇ ਰਹਿ ਗਈ ਹੈ, ਸਥਿਤੀ ਵਿੱਚ ਸੁਧਾਰ ਦੇ ਸੰਕੇਤ ਹਨ। ਰੋਕ ਲਾਉਣ ਦੀ ਬਜਾਏ, ਹੁਣ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ 'ਤੇ ਧਿਆਨ ਕੇਂਦਰਤ ਕਰਨ ਦੀ ਜ਼ਰੂਰਤ ਹੈ। ਮੌਜੂਦਾ ਵਿੱਤੀ ਸਾਲ ਦੀ ਚੌਥੀ ਤਿਮਾਹੀ ਤਕ ਮਹਿੰਗਾਈ ਨਿਸ਼ਚਤ ਟੀਚੇ ਦੇ ਅੰਦਰ ਰਹਿਣ ਦੀ ਉਮੀਦ ਹੈ।

ਕਿਸਾਨਾਂ ਦੇ ਸੰਘਰਸ਼ ਨੇ ਉਲਝਾਈ ਪੰਜਾਬ ਦੀ ਤਾਣੀ, ਕੋਲਾ ਮੁੱਕਣ ਕਰਕੇ ਬਿਜਲੀ ਸੰਕਟ ਦਾ ਖਤਰਾ, ਅਨਾਜ ਸਪਲਾਈ ਵੀ ਰੁਕੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904