ਵਿਸ਼ਵ ਸਿਹਤ ਸੰਗਠਨ, UNICEF ਤੇ ਉਨ੍ਹਾਂ ਦੇ ਸਹਿਯੋਗੀ ਸੰਗਠਨਾਂ ਨੇ ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਲੈਕੇ ਚੇਤਾਵਨੀ ਜਾਰੀ ਕੀਤੀ ਹੈ। ਚੇਤਾਵਨੀ 'ਚ ਕਿਹਾ ਗਿਆ ਕੋਰੋਨਾ ਵਾਇਰਸ ਨਾਲ ਗਰਭਵਤੀ ਮਹਿਲਾਵਾਂ ਤੇ ਉਨ੍ਹਾਂ ਦੇ ਗਰਭ ਲਈ ਲਗਾਤਾਰ ਖਤਰਾ ਵਧ ਰਿਹਾ ਹੈ। WHO ਦੇ ਮੁਤਾਕ ਜੇਕਰ ਕੋਰੋਨਾ ਵਾਇਰਸ ਹੋਰ ਵਧਿਆ ਤਾਂ ਹਰ 16 ਸਕਿੰਟ 'ਚ ਇਕ ਮਰਿਆ ਹੋਇਆ ਬੱਚਾ ਜਨਮ ਲਵੇਗਾ।
WHO ਦਾ ਕਹਿਣਾ ਹੈ ਕਿ ਹਰ ਸਾਲ 20 ਲੱਖ ਤੋਂ ਜ਼ਿਆਦਾ ਸਟਿਲਬਰਥ ਦੇ ਮਾਮਲੇ ਸਾਹਮਣੇ ਆਉਣਗੇ। ਦਰਅਸਲ ਗਰਭ ਧਾਰਨ ਦੇ 28 ਹਫਤੇ ਜਾਂ ਉਸ ਤੋਂ ਬਾਅਦ ਮ੍ਰਿਤਕ ਬੱਚੇ ਦੇ ਪੈਦਾ ਹੋਣ ਜਾਂ ਜਨਮ ਦੌਰਾਨ ਬੱਚੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਅਵਸਥਾ ਨੂੰ ਸਟਿਲਬਰਥ ਕਿਹਾ ਜਾਂਦਾ ਹੈ।
ਕੈਨੇਡਾ ਦੀ ਝੀਲ 'ਚ ਡੁੱਬਣ ਨਾਲ ਪੰਜਾਬੀ ਨੌਜਵਾਨ ਮੁੰਡੇ-ਕੁੜੀ ਦੀ ਮੌਤ
WHO ਦੀ ਰਿਪੋਰਟ ਮੁਤਾਬਕ ਸਟਿਲਬਰਥ ਦੇ ਜ਼ਿਆਦਾਤਰ ਮਾਮਲੇ ਵਿਕਾਸਸ਼ੀਲ ਦੇਸ਼ਾਂ ਨਾਲ ਸਬੰਧਤ ਹੁੰਦੇ ਹਨ। ਸੰਗਠਨ ਦੇ ਮੁਤਾਬਕ ਹਰ ਸਾਲ 20 ਲੱਖ ਬੱਚੇ ਮਰੇ ਹੋਏ ਪੈਦਾ ਹੁੰਦੇ ਹਨ। UNICEF ਦੀ ਕਾਰਜਕਾਰੀ ਨਿਰਦੇਸ਼ਕ ਹੈਨਰਿਟਾ ਫੋਰ ਨੇ ਕਿਹਾ ਜੇਕਰ ਕੋਰੋਨਾ ਦੇ ਮਾਮਲੇ ਇਸ ਤਰ੍ਹਾਂ ਵਧਦੇ ਗਏ ਤਾਂ ਹਰ 16 ਸਕਿੰਟ 'ਚ ਇਕ ਬੱਚਾ ਮਰਿਆ ਪੈਦਾ ਹੋਵੇਗਾ।
ਉਨ੍ਹਾਂ ਕਿਹਾ ਇਸ ਸਭ ਨੂੰ ਰੋਕਣ ਲਈ ਮਾਹਿਰ ਡਾਕਟਰਾਂ, ਬਿਹਤਰ ਦੇਖਭਾਲ ਤੇ ਡਿਲੀਵਰੀ ਤੋਂ ਪਹਿਲਾਂ ਚੰਗੀ ਦੇਖਭਾਲ ਦੀ ਲੋੜ ਹੈ। ਵਾਇਰਸ ਦੀ ਵਜ੍ਹਾ ਨਾਲ ਸਿਹਤ ਸੇਵਾਵਾਂ 50 ਫੀਸਦ ਘਟੀਆਂ ਹਨ। ਇਸ ਲਈ ਅਗਲੇ ਸਾਲ 117 ਵਿਕਾਸਸ਼ੀਲ ਦੇਸ਼ਾਂ 'ਚ 20 ਲੱਖ ਤੋਂ ਜ਼ਿਆਦਾ ਸਟਿਲਬਰਥ ਦੇ ਮਾਮਲੇ ਦੇਖਣ ਨੂੰ ਮਿਲ ਸਕਦੇ ਹਨ।
ਕਿਸਾਨਾਂ ਦਾ ਇਲਜ਼ਾਮ: ਰੇਲ ਰੋਕੋ ਅੰਦੋਲਨ ਖਤਮ ਕਰਨ ਲਈ ਰਚੀ ਜਾ ਰਹੀ ਇਹ ਸਾਜ਼ਿਸ਼
ਕਿਸਾਨਾਂ ਨੇ ਪਟੜੀਆਂ 'ਤੇ ਤਪਾਏ ਚੁੱਲੇ, ਸੰਘਰਸ਼ ਹੋਰ ਤਪਾਉਣ ਦੇ ਸੰਕੇਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ