ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਸ਼ਕਤੀਤਿਕੰਤ ਦਾਸ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਨੇ ਯੇਸ ਬੈਂਕ, ਕੋਰਨਾਵਾਇਰਸ ਦੇ ਮਾਮਲਿਆਂ ਬਾਰੇ ‘ਤੇ ਚਰਚਾ ਕੀਤਾ। ਨਾਲ ਹੀ ਇਹ ਵੀ ਐਲਾਨ ਕੀਤਾ ਕਿ ਬੈਂਕਿੰਗ ਪ੍ਰਣਾਲੀ ‘ਚ ਤਰਲਤਾ ਪ੍ਰਦਾਨ ਕਰਨ ਲਈ 1 ਲੱਖ ਕਰੋੜ ਰੁਪਏ ਦਾ ਐਲਟੀਆਰਓ ਆਵੇਗਾ। 23 ਮਾਰਚ ਨੂੰ ਆਰਬੀਆਈ ਡਾਲਰ-ਰੁਪਿਆ ਦੇ ਬਦਲਾਅ ਰਾਹੀਂ ਮਾਰਕੀਟ ਵਿੱਚ 2 ਬਿਲੀਅਨ ਡਾਲਰ ਪਾਵੇਗੀ।

ਯੈੱਸ ਬੈਂਕ ਬਾਰੇ ਦਾਸ ਨੇ ਕਿਹਾ ਕਿ ਯੈੱਸ ਬੈਂਕ ਦੀ ਪਹਿਚਾਣ ਰਹੇਗੀ ਅਤੇ ਇਸਦਾ ਨਵਾਂ ਬੋਰਡ 26 ਮਾਰਚ ਨੂੰ ਕਾਰਜਭਾਰ ਲਵੇਗਾ। ਯੈਸ ਬੈਂਕ ਦੀ ਮੁਅੱਤਲੀ ਦੀ ਮਿਆਦ 18 ਮਾਰਚ ਤੱਕ ਖ਼ਤਮ ਹੋ ਜਾਵੇਗੀ। ਰਾਜ ਸਰਕਾਰਾਂ ਨੂੰ ਯੈੱਸ ਬੈਂਕ ਤੋਂ ਪੈਸੇ ਕਢਵਾਉਣ ਦੀ ਜ਼ਰੂਰਤ ਨਹੀਂ ਹੈ। ਨਿੱਜੀ ਖੇਤਰ ਦਾ ਬੈਂਕਾਂ ਦੀ ਹਾਲਤ ਚੰਗੀ ਹੈ ਅਤੇ ਯੈੱਸ ਬੈਂਕ ਕੋਲ ਕਾਫ਼ੀ ਨਕਦੀ ਹੈ। ਯੈੱਸ ਬੈਂਕ ਨੂੰ ਜ਼ਰੂਰਤ ਮੁਤਾਬਕ ਨਕਦ ਦਿੱਤੀ ਜਾਵੇਗੀ।

ਵਿਆਜ ਦਰਾਂ ਵਿੱਚ ਕਟੌਤੀ ਬਾਰੇ ਪੁੱਛੇ ਇੱਕ ਸੁਆਲ ਵਿੱਚ ਉਨ੍ਹਾਂ ਕਿਹਾ ਕਿ ਇਹ ਫੈਸਲਾ ਸਿਰਫ ਮੁਦਰਾ ਸਮੀਖਿਆ ਨੀਤੀ ਮੀਟਿੰਗ ਵਿੱਚ ਹੀ ਕਾਨੂੰਨੀ ਤੌਰ ‘ਤੇ ਲਿਆ ਜਾ ਸਕਦਾ ਹੈ। ਹਾਲਾਂਕਿ, ਉਨ੍ਹਾਂ ਨੇ ਸੰਕੇਤ ਦਿੱਤਾ ਕਿ ਐਮਪੀਸੀ ਦੀ ਅਗਲੀ ਮੀਟਿੰਗ ‘ਚ ਵਿਆਜ ਦੀਆਂ ਦਰਾਂ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ।

ਕੋਰੋਨਾਵਾਇਰਸ ਦੇ ਬਾਰੇ ਦਾਸ ਨੇ ਕਿਹਾ ਕਿ ਕੋਰੋਨਾਵਾਇਰਸ ‘ਚ ਤੇਜ਼ੀ ਮਨੁੱਖੀ ਤਬਾਹੀ ਬਣ ਰਿਹਾ ਹੈ। ਹੁਣ ਭਾਰਤ ਵੀ ਕੋਰੋਨਾਵਾਇਰਸ ਤੋਂ ਅਛੂਤਾ ਨਹੀਂ ਹੈ। ਇਸ ਕਰਕੇ ਭਾਰਤੀ ਦੀ ਜੀਡੀਪੀ ਵਾਧਾ ਵੀ ਪ੍ਰਭਾਵਿਤ ਹੋਣ ਜਾ ਰਿਹਾ ਹੈ। ਐਮਪੀਸੀ ਵਿੱਚ ਕੋਰੋਨਾ ਦੇ ਪ੍ਰਭਾਅ ਦਾ ਧਿਆਨ ਰੱਖਿਆ ਜਾਵੇਗਾ।