ਨਵੀਂ ਦਿੱਲੀ: ਅੱਜ ਦੇ ਕਾਰੋਬਾਰ ‘ਚ ਵੀ ਸ਼ੇਅਰ ਬਾਜ਼ਾਰ ‘ਚ ਭਾਰੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਸੈਂਸੇਕਸ ‘ਚ 2713 ਅੰਕਾਂ ਨਾਲ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਜਾ ਚੁੱਕੀ ਹੈ। ਨਿਫਟੀ ‘ਚ 801 ਅੰਕਾਂ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ। ਦੁਪਹਿਰ 3.30 ਵਜੇ ਬੀਐਸਈ ਦਾ ਸੈਂਸੇਕਸ 2713 ਅੰਕ ਟੁੱਟ ਕੇ ਕਰੀਬ 7.96 ਫੀਸਦ ਦੀ ਗਿਰਾਵਟ ਨਾਲ 31390.07 ‘ਤੇ ਬੰਦ ਹੋਇਆ।


ਐਨਐਸਈ ਦਾ 50 ਸ਼ੇਅਰ ਵਾਲਾਲ ਇੰਡੈਕਸ ਨਿਫਟੀ 757.80 ਅੰਕ ਫਿਸਲ ਕੇ ਜਾਂ 7.61 ਫੀਸਦ ਦੀ ਗਿਰਾਵਟ ਨਾਲ 9197.80 ‘ਤੇ ਬੰਦ ਹੋਇਆ। ਅੱਜ ਸ਼ਾਮ ਕੇਂਦਰੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਪ੍ਰੈੱਸ ਕਾਨਫਰੰਸ ਕਰ ਕਰਕੇ ਭਰੋਸਾ ਦਵਾਇਆ।

ਇਹ ਵੀ ਪੜ੍ਹੋ:

Stock Market: ਭਾਰੀ ਗਿਰਾਵਟ ਨਾਲ ਖੁੱਲ੍ਹਿਆ ਬਾਜ਼ਾਰ, ਸੈਂਸੇਕਸ 1550 ਅੰਕ ਤੋਂ ਜ਼ਿਆਦਾ ਟੁੱਟਿਆ, ਨਿਫਟੀ 9500 ਤੋਂ ਹੇਠਾਂ ਡਿੱਗਿਆ

ਇਸ ਦੇ ਅਸਰ ਨਾਲ ਕਰਜ਼ਾ ਸਸਤਾ ਹੋ ਸਕਦਾ ਹੈ। ਉੱਧਰ ਯੈੱਸ ਬੈਂਕ ਦੇ ਸ਼ੇਅ੍ਰ ‘ਚ ਅੱਜ ਭਾਰੀ ਉਛਾਲ ਦੇਖਿਆ ਗਿਆ ਤੇ ਇਹ ਸ਼ੇਅਰ ਕਰੀਬ 50 ਫੀਸਦ ਉੱਪਰ ਹੈ। ਸਰਕਾਰ ਵਲੋਂ ਚੁੱਕੇ ਗਏ ਕਦਮਾਂ ਦਾ ਅਸਰ ਇਸ ‘ਤੇ ਦਿਖ ਰਿਹਾ ਹੈ। ਹਾਲਾਂਕਿ ਯੈੱਸ ਬੈਂਕ ਦੇ ਸ਼ੇਅਰਧਾਰਕ 75 ਫੀਸਦ ਸ਼ੇਅਰ 3 ਸਾਲ ਤੋਂ ਪਹਿਲਾਂ ਨਹੀਂ ਵੇਚ ਸਕਦੇ ਤੇ ਇਸ ਦੇ ਲਈ ਸ਼ੇਅਰ ਬੂਸਟ ਵੀ ਮਿਲਿਆ ਹੈ।

ਇਹ ਵੀ ਪੜ੍ਹੋ:

ਜਾਣੋ ਕਿਵੇਂ ਹੋ ਰਿਹਾ ਸੋਨਾ 'ਚ ਕਾਰੋਬਾਰ, ਦੇਸ਼ ‘ਚ ਸੋਨੇ ਦੀ ਕੀਮਤ ਲਈ ਪੜ੍ਹੋ ਇਹ ਖ਼ਬਰ