ਮੁੰਬਈ: ਘਰੇਲੂ ਸ਼ੇਅਰ ਬਾਜ਼ਾਰ ਲਈ ਅੱਜ ਹਫਤੇ ਦੀ ਸ਼ੁਰੂਆਤ ਵੀ ਭਾਰੀ ਗਿਰਾਵਟ ਨਾਲ ਹੋਈ। ਸੈਂਸੇਕਸ ਤੇ ਨਿਫਟੀ ‘ਚ ਜ਼ਬਰਦਸਤ ਗਿਰਾਵਟ ਨਾਲ ਕਾਰੋਬਾਰ ਹੋ ਰਿਹਾ ਹੈ। ਸ਼ੁਰੂਆਤੀ ਗਿਰਾਵਟ ਦੇ ਚਲਦਿਆਂ ਬੀਏਐਸ ਦਾ 30 ਸ਼ੇਅਰਾਂ ਵਾਲਾ ਇੰਡੈਕਸ ਸੈਂਸੇਕਸ 1550 ਅੰਕ ਨਾਲ ਜ਼ਿਆਦਾ ਦੀ ਗਿਰਾਵਟ ਨਾਲ ਯਾਨੀ 4.60 ਫੀਸਦੀ ਜੇਠਾਂ 32,426,47 ‘ਤੇ ਕਾਰੋਬਾਰ ਕਰ ਰਿਹਾ ਹੈ।


ਇਹ ਵੀ ਪੜ੍ਹੋ:

ਦੇਸ਼ ‘ਚ 110 ਲੋਕ ਕੋਰੋਨਾ ਦੀ ਚਪੇਟ ‘ਚ, ਅੱਜ 7 ਦੇਸ਼ਾਂ ਦੇ ਸਮੂਹ ਜੀ-7 ਨਾਲ ਚਰਚਾ ਕਰਨਗੇ ਮੋਦੀ

ਐਨਐਸਈ ਦਾ 50 ਸ਼ੈਅਰ ਵਾਲਾ ਇੰਡੈਕਸ ਨਿਫਟੀ ਸ਼ੂਰੂਆਤ ‘ਚ ਹੀ 432.35 ਅੰਕ ਯਾਨੀ 4.34 ਫੀਸਦ ਦੀ ਗਿਰਾਵਟ ਦੇ ਨਾਲ 9522.85 ‘ਤੇ ਕਾਰੋਬਾਰ ਕਰ ਰਿਹਾ ਹੈ। ਸੋਮਵਾਰ ਨੂੰ ਕਾਰੋਬਾਰ ‘ਚ ਰੁਪਏ ਦੀ ਸ਼ੂਰੁਆਤ ਵੀ ਕਮਜ਼ੋਰੀ ਦੇ ਨਾਲ ਹੋਈ ਹੈ।

ਇਹ ਵੀ ਪੜ੍ਹੋ:

ਪਾਉਂਟਾ ਸਾਹਿਬ ਪਹੁੰਚੇ ਮੁੱਖ ਮੰਤਰੀ ਵਾਲ-ਵਾਲ ਬਚੇ, ਜ਼ਮੀਨ 'ਚ ਧਸਿਆ ਹੈਲੀਕਾਪਟਰ

ਡਾਲਰ ਦੇ ਮੁਕਾਬਲੇ ਰੁਪਇਆ 14 ਪੈਸੇ ਦੀ ਗਿਰਾਵਟ ਨਾਲ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ‘ਚ ਹੀ ਰੁਇਆ 14 ਪੈਸੇ ਦੀ ਗਿਰਾਵਟ ਨਾਲ ਕਾਰੋਬਾਰ ਕਰਦਾ ਦਿਖ ਰਿਹਾ ਸੀ ਤੇ ਡਾਲਰ ਦੇ ਮੁਕਾਬਲੇ ਰੁਪਇਆ 73.92 ਦੇ ਮੁਕਾਬਲੇ 74.06 ‘ਤੇ ਸੀ।