ਨਵੀਂ ਦਿੱਲੀ: ਦੇਸ਼ ‘ਚ ਜਾਨਲੇਵਾ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 110 ਹੋ ਗਈ ਹੈ। ਮਹਾਰਾਸ਼ਟਰ ‘ਚ ਸਭ ਤੋਂ ਵੱਧ 32 ਮਰੀਜ਼ ਹਨ। ਉੱਥੇ ਹੀ ਕੇਰਲ ‘ਚ 25 ਲੋਕਾਂ ‘ਚ ਇਹ ਵਾਇਰਲ ਫੈਲ ਗਿਆ ਹੈ। ਕੋਰੋਨਾਵਾਇਰਸ ਭਾਰਤ ਸਮੇਤ ਦੁਨੀਆ ਦੇ 157 ਦੇਸ਼ਾਂ ‘ਚ ਪਹੁੰਚ ਚੁਕਿਆ ਹੈ।


ਇਸ ਮਹਾਮਾਰੀ ਕਾਰਨ 6,500 ਤੋਂ ਵੱਧ ਲੋਕ ਮਰ ਚੁਕੇ ਹਨ। ਕੋਰੋਨਾ ਨਾਲ ਲੜਨ ਲਈ ਸਾਰਕ ਦੇਸ਼ਾਂ ਨਾਲ ਵੀਡੀਓ ਕਾਨਫਰੰਸਿੰਗ ਕਰਨ ਵਾਲੇ ਪੀਐਮ ਮੋਦੀ ਨੇ ਜੀ-ਟਵੰਟੀ ਦੇਸ਼ਾਂ ਨਾਲ ਵੀਡੀਓ ਕਾਨਫਰੰਸ ਕਰਨ ਦੀ ਪੇਸ਼ਕਸ਼ ਕੀਤੀ ਹੈ।

ਉੱਥੇ ਹੀ ਪੀਐਮ ਮੋਦੀ ਅੱਜ ਅਮਰੀਕਾ, ਫਰਾਂਸ ਸਮੇਤ 7 ਤਾਕਤਵਰ ਦੇਸ਼ਾਂ ਦੇ ਸਮੂਹ ਜੀ-7 ਨਾਲ ਵੀ ਵੀਡੀਓ ਕਾਨਫਰੰਸ ਜ਼ਰੀਏ ਚਰਚਾ ਕਰਨਗੇ। ਫਰਾਂਸ ਦੇ ਰਾਸ਼ਟਰਪਤ ਇਮੈਨੁਅਲ ਮੈਕਰੋਂ ਦੀ ਪਹਿਲ ‘ਤੇ ਜੀ-7 ਦੇ ਸਾਰੇ ਮੈਂਬਰ ਦੇਸ਼ਾਂ ‘ਚ ਕੋਰੋਨਾਵਾਇਰਸ ਨਾਲ ਨਜਿੱਠਣ ‘ਤੇ ਸਾਂਝੀ ਰਣਨੀਤੀ ਬਣੇਗੀ। ਜੀ-7 ਦੇ ਮੈਂਬਰ ਅਮਰੀਕਾ, ਕੈਨੇਡਾ, ਫਰਾਂਸ, ਇਟਲੀ, ਬ੍ਰਿਟੇਨ, ਜਾਪਾਨ ਤੇ ਜਰਮਨੀ ਹਨ।