ਜ਼ੀਰਕਪੁਰ: ਪੰਜਾਬ ਦੇ ਜ਼ੀਰਕਪੁਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਖ਼ੁਫ਼ੀਆ ਵਿਭਾਗ ਦੇ ਅਧਿਕਾਰੀਆਂ ਨੇ ਰੇਡ ਕੀਤੀ ਹੈ। ਇੱਥੋਂ ਦੀ ਐਮੀਨੈਂਸ ਸੋਸਾਇਟੀ 'ਚ ਮਾਰੇ ਛਾਪੇ ਦੌਰਾਨ ਸੁਰਿੰਦਰ ਸਿੰਘ ਉਰਫ਼ ਸਿਕੰਦਰ ਨਾਮ ਦੇ ਵਿਅਕਤੀ ਨੂੰ ਕਾਬੂ ਕੀਤਾ ਹੈ ਜਿਸ ਪਾਸੋਂ ਏ.ਕੇ. 47, ਸਨਾਈਪਰ ਰਾਈਫਲ, ਪਿਸਟਲ ਅਤੇ ਨਕਦੀ ਬਰਾਮਦ ਹੋਈ ਹੈ। ਕਾਬੂ ਕੀਤਾ ਵਿਅਕਤੀ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਇਥੇ ਰਹਿ ਰਿਹਾ ਸੀ।
ਖੁਫੀਆ ਤੰਤਰ ਦੀ ਇਸ ਕਾਰਵਾਈ ਨੂੰ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਕਾਬੂ ਕੀਤੇ ਦੋਸ਼ੀ ਦੇ ਨਾਮਵਰ ਅਪਰਾਧੀਆਂ ਨਾਲ ਲਿੰਕ ਸਾਹਮਣੇ ਆ ਸਕਦੇ ਹਨ। ਫਿਲਹਾਲ ਇਲਾਕੇ 'ਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ।