ਨਵੀਂ ਦਿੱਲੀ: ਵਿਰਾਟ ਕੋਹਲੀ ਐਂਡ ਕੰਪਨੀ ਨੂੰ ਹਾਲ ਹੀ ‘ਚ ਨਿਊਜ਼ੀਲੈਂਡ ‘ਚ ਵਨਡੇ ਤੇ ਫਿਰ ਟੈਸਟ ‘ਚ ਵਾਈਟਵਾਸ਼ ਦਾ ਸਾਹਮਣਾ ਕਰਨਾ ਪਿਆ। ਜਿੱਥੇ ਹਾਰ ਤੋਂ ਬਾਅਦ ਟੀਮ ਨੂੰ ਕਾਫੀ ਨੁਕਸਾਨ ਝੱਲਣਾ ਪਿਆ। ਬਾਵਜੂਦ ਇਸ ਦੇ ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਬ੍ਰਾਇਨ ਲਾਰਾ ਦਾ ਮੰਨਣਾ ਹੈ ਕਿ ਪਿਛਲੇ 10 ਸਾਲਾਂ ‘ਚ ਦੁਨੀਆ ਦੀ ਬੈਸਟ ਟੀਮ ਦੇਖੀ ਜਾਵੇ ਤਾਂ ਟੀਮ ਇੰਡੀਆ ਹੁਣ ਤੱਕ ਨੰਬਰ ਇੱਕ ‘ਤੇ ਆਉਂਦੀ ਹੈ। ਲਾਰਾ ਮੁਤਾਬਕ ਟੀਮ ਇੰਡੀਆ ਅਜੇ ਵੀ ਵਿਦੇਸ਼ਾਂ ‘ਚ ਖੇਡਣ ਵਾਲੀ ਬੈਸਟ ਟੀਮ ਹੈ।

ਨਿਊਜ਼ੀਲੈਂਡ ‘ਚ ਮਿਲੀ ਟੀਮ ਇੰਡੀਆ ਦੀ ਹਾਰ ਤੋਂ ਬਾਅਦ ਬ੍ਰਾਇਨ ਲਾਰਾ ਨੇ ਅਜਿਹਾ ਬਿਆਨ ਦਿੱਤਾ ਹੈ। ਲਾਰਾ ਨੇ ਅੱਗੇ ਕਿਹਾ ਕਿ ਸੀਰੀਜ਼ ਰੱਦ ਹੋਣ ਤੋਂ ਮੈਂ ਨਿਰਾਸ਼ ਹਾਂ ਪਰ ਵਾਇਰਸ ਨੂੰ ਖਤਮ ਕਰਨਾ ਤੇ ਲੋਕਾਂ ਦੀ ਸੁਰੱਖਿਆ ਪਹਿਲਾਂ ਹੈ। ਅਜਿਹੇ ‘ਚ ਜਦ ਵੀ ਬਚੇ ਮੈਚ ਸ਼ੁਰੂ ਹੋਣਗੇ ਅਸੀਂ ਵਾਪਸ ਆਉਣ ਲਈ ਤਿਆਰ ਹਾਂ।

ਇਹ ਵੀ ਪੜ੍ਹੋ:

ਸ਼ਾਹਰੁਖ ਖਾਨ ਨੂੰ ਉਮੀਦ, ਇੰਝ ਹੋ ਸਕਦਾ ਹੈ ਆਈਪੀਐਲ ਦਾ ਨਵਾਂ ਸੀਜ਼ਨ

ਲਾਰਾ ਨੇ ਵਰਲਡ ਰੋਡ ਸੈਫਟੀ ਸੀਰੀਜ਼ ਨੂੰ ਲੈ ਕੇ ਕਿਹਾ ਕਿ ਇੱਥੇ ਲੋਕਾਂ ਨੂੰ ਕ੍ਰਿਕੇਟ ਦੀ ਭੁੱਖ ਹੈ ਜਿੱਥੇ ਉਹ ਸਚਿਨ, ਸਹਿਵਾਗ ਨੂੰ ਦੇਖਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਦੋਨੋਂ ਖੇਡਦੇ ਰਹਿਣ। ਅਜਿਹੇ ‘ਚ ਇਹ ਟੂਰਨਾਮੈਂਟ ਹੋਰ ਦਮਦਾਰ ਨਜ਼ਰ ਆਉਂਦਾ ਹੈ। ਲਾਰਾ ਨੇ ਕਿਹਾ ਮੈਂ ਜਿੰਨਾਂ ਸੋਚਿਆ ਸੀ ਉਸ ਤੋਂ ਜ਼ਿਆਦਾ ਚੈਲੇਂਜਿੰਗ ਇਹ ਟੂਰਨਾਮੈਂਟ ਹੈ।

ਇਹ ਵੀ ਪੜ੍ਹੋ:

ਬੀਸੀਸੀਆਈ ਦਾ ਵੱਡਾ ਫੈਸਲਾ- ਇਰਾਨੀ ਟਰਾਫੀ ਸਮੇਤ ਸਾਰੇ ਘਰੇਲੂ ਪ੍ਰਤੀਯੋਗਤਾਵਾਂ 'ਤੇ ਰੋਕ