ਉਮੀਦ ਕਰਦੇ ਹਾਂ ਕਿ ਕੋਵਿਡ-19 ਮਹਾਮਾਰੀ ਦਾ ਜ਼ੋਰ ਘੱਟ ਹੋ ਜਾਵੇਗਾ ਤੇ ਆਈਪੀਐਲ ਅੱਗੇ ਵਧੇ।- ਸ਼ਾਹਰੁਖ ਖਾਨ
ਸ਼ਾਹਰੁਖ ਖਾਨ ਨੂੰ ਉਮੀਦ, ਇੰਝ ਹੋ ਸਕਦਾ ਹੈ ਆਈਪੀਐਲ ਦਾ ਨਵਾਂ ਸੀਜ਼ਨ
ਏਬੀਪੀ ਸਾਂਝਾ | 14 Mar 2020 03:19 PM (IST)
ਕੋਰੋਨਾਵਾਇਰਸ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ 'ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ। ਬੀਸੀਸੀਆਈ ਨੇ ਪਹਿਲਾਂ ਹੀ ਕੋਰੋਨਾਵਾਇਰਸ ਕਾਰਨ ਖ਼ਤਰੇ ਨੂੰ ਦੇਖਦਿਆਂ ਆਈਪੀਐਲ ਦੇ ਨਵੇਂ ਸੀਜ਼ਨ ਦੀਆਂ ਤਰੀਕਾਂ ਨੂੰ 29 ਮਾਰਚ ਤੋਂ ਵਧਾ ਕੇ 15 ਅਪ੍ਰੈਲ ਕਰ ਦਿੱਤਾ ਸੀ।
ਕੋਰੋਨਾਵਾਇਰਸ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜ਼ਨ 'ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ। ਬੀਸੀਸੀਆਈ ਨੇ ਪਹਿਲਾਂ ਹੀ ਕੋਰੋਨਾਵਾਇਰਸ ਕਾਰਨ ਖ਼ਤਰੇ ਨੂੰ ਦੇਖਦਿਆਂ ਆਈਪੀਐਲ ਦੇ ਨਵੇਂ ਸੀਜ਼ਨ ਦੀਆਂ ਤਰੀਕਾਂ ਨੂੰ 29 ਮਾਰਚ ਤੋਂ ਵਧਾ ਕੇ 15 ਅਪ੍ਰੈਲ ਕਰ ਦਿੱਤਾ ਸੀ। ਇਸ ਦਰਮਿਆਨ ਸ਼ਾਹਰੁਖ ਖਾਨ ਮੁੰਬਈ 'ਚ ਆਈਪੀਐਲ ਦੀ ਗਵਰਨਿੰਗ ਕਾਉਂਸਿਲ ਦੀ ਬੈਠਕ 'ਚ ਹਿੱਸਾ ਲੈਣ ਪਹੁੰਚੇ। " ਸ਼ਾਹਰੁਖ ਖਾਨ ਤੋਂ ਇਲਾਵਾ ਇਸ ਬੈਠਕ 'ਚ ਬੀਸੀਸੀਆਈ ਦੇ ਚੇਅਰਮੈਨ ਸੌਰਵ ਗਾਂਗੁਲੀ ਤੇ ਮੁੰਬਈ ਇੰਡੀਅਨਸ ਦੇ ਮਾਲਿਕ ਅਕਾਸ਼ ਅੰਬਾਨੀ ਵੀ ਹਿੱਸਾ ਲੈ ਰਹੇ ਹਨ। ਆਈਪੀਐਲ ਦੀ ਗਵਰਨਿੰਗ ਕਾਉਂਸਿਲ ਦੀ ਬੈਠਕ 'ਚ ਨਵੇਂ ਸ਼ੈਡਿਊਲ ਦੇ ਇਲਾਵਾ ਬੰਦ ਦਰਵਾਜ਼ੇ 'ਚ ਮੈਚ ਕਰਵਾਉਣ ਦੀ ਚਰਚਾ ਹੋਣ ਦੀ ਸੰਭਾਵਨਾ ਹੈ। ਇਹ ਵੀ ਪੜ੍ਹੋ: