ਕੋਰੋਨਾਵਾਇਰਸ ਦੇ ਕਹਿਰ 'ਚ ਇਸ ਨਰਸ ਦੀ ਚਰਚਾ, ਸੋਸ਼ਲ ਮੀਡੀਆ 'ਤੇ ਫੋਟੋ ਵਾਇਰਲ
ਏਬੀਪੀ ਸਾਂਝਾ | 15 Mar 2020 04:09 PM (IST)
ਇਟਲੀ ਵਿੱਚ ਕੋਰੋਨਾਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਸਿਹਤ ਕਰਮਚਾਰੀਆਂ ਦੀ ਦੁਰਦਸ਼ਾ
ਰੋਮ: ਇਟਲੀ ਵਿੱਚ ਕੋਰੋਨਾਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਸਿਹਤ ਕਰਮਚਾਰੀਆਂ ਦੀ ਦੁਰਦਸ਼ਾ ਦਾ ਵੇਰਵਾ ਦਿੰਦੀ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਇਸ ਵਿੱਚ ਇੱਕ ਨਰਸ ਜੋ ਪੂਰੀ ਤਰ੍ਹਾਂ ਥੱਕ ਗਈ ਦਿਖਾਈ ਦੇ ਰਹੀ ਹੈ, ਕੀਬੋਰਡ 'ਤੇ ਹੀ ਸੌਂ ਗਈ। ਇਹ ਫੋਟੋ ਈਲੀਨ ਪੈਗਲੀਰੀਨੀ ਦੀ ਹੈ, ਜੋ ਉੱਤਰੀ ਲੋਂਬਾਰਡੀ ਖੇਤਰ ਦੇ ਇੱਕ ਹਸਪਤਾਲ ਵਿੱਚ ਕੰਮ ਕਰਦੀ ਹੈ। ਇਟਲੀ ਵਿੱਚ, 1,400 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 21,000 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹਨ।