ਕੋਰੋਨਾਵਾਇਰਸ ਦੇ ਖਤਰੇ ਨੂੰ ਦੇਖਦਿਆਂ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਵੱਡਾ ਕਦਮ ਚੁੱਕਿਆ ਹੈ। ਬੀਸੀਸੀਆਈ ਨੇ ਤੁਰੰਤ ਸਾਰੇ ਘਰੇਲੂ ਟੂਰਨਾਮੈਂਟਾਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਬੀਸੀਸੀਆਈ ਦੇ ਇਸ ਫੈਸਲੇ ਦੇ ਬਾਅਦ ਇਰਾਨੀ ਟਰਾਫੀ, ਸੀਨੀਅਰ ਮਹਿਲਾ ਵਨਡੇ ਨਾਕ ਆਊਟ, ਵਿਜੀ ਟਰਾਫੀ, ਮਹਿਲਾ ਅੰਡਰ 19 ਨਾਕ ਆਊਟ, ਮਹਿਲਾ ਅੰਡਰ 19 ਟੀ-20 ਲੀਗ 'ਤੇ ਰੋਕ ਲਗ ਗਈ ਹੈ।


ਬੀਸੀਸੀਆਈ ਨੇ ਕਿਹਾ ਹੈ ਕਿ ਅਗਲੇ ਨੋਟਿਸ ਤੱਕ ਇਨ੍ਹਾਂ 'ਚੋਂ ਕਿਸੇ ਵੀ ਟੂਰਨਾਮੈਂਟ ਦਾ ਆਯੋਜਨ ਨਹੀਂ ਕੀਤਾ ਜਾਵੇਗਾ। ਬੀਸੀਸੀਆਈ ਨੇ ਬਿਆਨ ਜਾਰੀ ਕਰ ਕਿਹਾ ਕਿ ਇਨ੍ਹਾਂ ਸਾਰੇ ਟੂਰਨਾਮੈਂਟਸ 'ਤੇ ਅਗਲੇ ਨੋਟਿਸ ਤੱਕ ਰੋਕ ਲਗਾਈ ਗਈ ਹੈ। ਬੀਸੀਸੀਆਈ ਨੇ ਇਹ ਐਲਾਨ ਸ਼ਨੀਵਾਰ ਨੂੰ ਮੰਬਈ 'ਚ ਇੰਡੀਅਨ ਪ੍ਰੀਮੀਅਰ ਲੀਗ ਦੀ ਗਵਰਨਿੰਗ ਕਾਉਂਸਿਲ ਦੀ ਬੈਠਕ ਦੇ ਬਾਅਦ ਕੀਤਾ।

ਇਹ ਵੀ ਪੜ੍ਹੋ: