ਚੰਡੀਗੜ੍ਹ: ਪੰਜਾਬ ਦੀ ਸਿਆਸਤ ਤੋਂ ਲੰਬਾ ਸਮਾਂ ਦੂਰ ਰਹਿਣ ਤੋਂ ਬਾਅਦ ਹੁਣ ਨਵਜੋਤ ਸਿੱਧੂ ਨੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਯੂ-ਟਿਊਬ ਚੈਨਲ ‘ਜਿੱਤੇਗਾ ਪੰਜਾਬ’ ਦੀ ਸ਼ੁਰੂਆਤ ਕੀਤੀ। ਇਸ ਚੈਨਲ ਦਾ ਐਲਾਨ ਕੀਤੇ ਨੂੰ ਅਜੇ ਇੱਕ ਦਿਨ ਹੀ ਹੋਇਆ ਹੈ ਕਿ ਹੁਣ ਸਿੱਧੂ ਨੂੰ ਆਪਣਾ ਹੀ ਚੈਨਲ ਯੂ-ਟਿਯੂਬ ‘ਤੇ ਲੱਭਣਾ ਔਖਾ ਹੋ ਗਿਆ ਹੈ।
ਇੱਕ ਦਿਨ ਦੇ ਅੰਦਰ-ਅੰਦਰ ਇਸ ਚੈਨਲ ਨਾਲ ਦੇ ਕਰੀਬ 30-40 ਚੈਨਲ ਬਣ ਗਏ ਹਨ। ਇਸ ਕਾਰਨ ਸਿੱਧੂ ਦਾ ਅਸਲੀ ਚੈਨਲ ਲੱਭਣ ‘ਚ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਗੱਲ ਕਿਸੇ ਤੋਂ ਨਹੀਂ ਲੁਕੀ ਨਹੀਂ ਕਿ ਸਿੱਧੂ ਕਾਫੀ ਮਕਬੂਲ ਲੀਡਰ ਹਨ। ਬੱਸ ਇਸ ਹੀ ਗੱਲ ਦਾ ਫਾਇਦਾ ਚੁੱਕਦਿਆਂ ਲੋਕਾਂ ਵੱਲੋਂ ਇਸ ਨਾਲ ਦੇ ਨਕਲੀ ਚੈਨਲ ਬਣਾਏ ਗਏ ਹਨ।
ਦੱਸ ਦਈਏ ਕਿ ਸਿੱਧੂ ਨੇ ਕੱਲ੍ਹ ਇਸ ਚੈਨਲ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਸੀ। ਸਿੱਧੂ ਦਾ ਦਾਅਵਾ ਹੈ ਕਿ ਇਸ ਚੈਨਲ ਰਾਹੀਂ ਲੋਕਾਂ ਨੂੰ ਹਕੀਕਤ ਤੋਂ ਜਾਣੂ ਕਰਵਾਇਆ ਜਾਵੇਗਾ। ਇਹ ਵੀ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਇਸ ਚੈਨਲ ਰਾਹੀਂ ਸਿੱਧੂ ਕੈਪਟਨ ਸਰਕਾਰ ਨੂੰ ਘੇਰਨ ਦੀ ਪੂਰੀ ਤਿਆਰੀ ‘ਚ ਹਨ ਜਿਸ ਨਾਲ ਕਾਂਗਰਸ ਨੂੰ ਵੱਡਾ ਝੱਟਕਾ ਲੱਗ ਸਕਦਾ ਹੈ।
ਇਹ ਵੀ ਪੜ੍ਹੋ:
ਨਵਜੋਤ ਸਿੱਧੂ ਦੇਣਗੇ ਕਾਂਗਰਸ ਨੂੰ ਵੱਡਾ ਝਟਕਾ, ਹੁਣ ਪੰਜਾਬ ਦੀ ਜਨਤਾ ਨਾਲ ਮਿਲਾਉਣਗੇ ਹੱਥ
ਟਿਕਟੌਕ 'ਤੇ ਛਾਏ ਪ੍ਰਕਾਸ਼ ਸਿੰਘ ਬਾਦਲ, ਦੇਖੋ ਵੀਡੀਓ