ਟਿਕਟੌਕ 'ਤੇ ਛਾਏ ਪ੍ਰਕਾਸ਼ ਸਿੰਘ ਬਾਦਲ, ਦੇਖੋ ਵੀਡੀਓ
ਪਵਨਪ੍ਰੀਤ ਕੌਰ | 15 Mar 2020 04:23 PM (IST)
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਬੇਸ਼ੱਕ ਸਰਗਰਮ ਸਿਆਸਤ ਤੋਂ ਕੁਝ ਦੂਰੀ ਬਣਾਏ ਹੋਏ ਹਨ, ਪਰ ਅੱਜਕਲ੍ਹ ਬਾਦਲ ਦੀਆਂ ਵੀਡੀਓਜ਼ ਟਿਕਟੌਕ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਬਾਦਲ ਦੇ ਹਲਕੇ ਲੰਬੀ ਦੀ ਹੀ ਗਾਇਕ ਅਫਸਾਨਾ ਖ਼ਾਨ ਜੋ 'ਧੱਕਾ' ਗੀਤ ਲਈ ਫੇਮਸ ਹੈ, ਵੀ ਇਸ ਵੀਡੀਓ 'ਚ ਵੇਖੀ ਜਾ ਸਕਦੀ ਹੈ
ਪਵਨਪ੍ਰੀਤ ਕੌਰ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਬੇਸ਼ੱਕ ਸਰਗਰਮ ਸਿਆਸਤ ਤੋਂ ਕੁਝ ਦੂਰੀ ਬਣਾਏ ਹੋਏ ਹਨ, ਪਰ ਅੱਜਕਲ੍ਹ ਬਾਦਲ ਦੀਆਂ ਵੀਡੀਓਜ਼ ਟਿਕਟੌਕ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਬਾਦਲ ਦੇ ਹਲਕੇ ਲੰਬੀ ਦੀ ਹੀ ਗਾਇਕ ਅਫਸਾਨਾ ਖ਼ਾਨ ਜੋ 'ਧੱਕਾ' ਗੀਤ ਲਈ ਫੇਮਸ ਹੈ, ਵੀ ਇਸ ਵੀਡੀਓ 'ਚ ਵੇਖੀ ਜਾ ਸਕਦੀ ਹੈ ਜੋ ਆਪਣੇ ਸਾਥੀ ਗਾਇਕ ਨਾਲ ਵੱਡੇ ਬਾਦਲ ਦੀ ਹਾਜ਼ਰੀ ਵਿੱਚ ਗੀਤ ਗਾ ਰਹੀ ਹੈ। ਵੀਡੀਓ ਨੂੰ ਰਫ਼ਤਾਰ ਕੌਰ ਨਾਮਕ ਅਕਾਊਂਟ ਤੋਂ ਟਿਕਟੌਕ 'ਤੇ ਪੋਸਟ ਕੀਤਾ ਗਿਆ ਹੈ। ਵੀਡੀਓ ਚ ਤੁਸੀਂ ਵੇਖ ਸਕਦੇ ਹੋ ਵੱਡੇ ਬਾਦਲ ਆਪਣੇ ਹਲਕੇ ਦੇ ਲੋਕਾਂ ਨਾਲ ਸਮਾਂ ਬਿਤਾ ਰਹੇ ਹਨ। ਦੱਸ ਦਈਏ ਇਕ ਅਫਸਾਨਾ ਖ਼ਾਨ ਇਸ ਤੋਂ ਪਹਿਲਾਂ ਲੰਬੀ ਹਲਕੇ ਦੇ ਹੀ ਸਕੂਲ ਚ ਇਤਰਾਜ਼ਯੋਗ 'ਧੱਕਾ' ਗੀਤ ਗਾਉਣ ਕਰਕੇ ਵਿਵਾਦਾਂ 'ਚ ਘਿਰ ਗਈ ਸੀ ਜਿਸ ਤੋਂ ਬਾਅਦ ਅਫਸਾਨਾ ਹੁਣ ਸਿੱਧਾ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਦਿਖਾਈ ਦਿੱਤੀ ਹੈ। ਇਹ ਵੀ ਪੜ੍ਹੋ: