ਮਨਵੀਰ ਕੌਰ ਰੰਧਾਵਾ


ਚੰਡੀਗੜ੍ਹ: ਕੋਰੋਨਾਵਾਇਰਸ ਦੇ ਤਬਾਹੀ ਕਾਰਨ ਜਦੋਂ ਸ਼ੇਅਰ ਬਾਜ਼ਾਰ ‘ਚ ਭਾਰੀ ਗਿਰਾਵਟ ਆ ਰਹੀ ਹੈ, ਦੇਸ਼ ‘ਚ ਇਸ ਸਮੇਂ ਸੋਨੇ ਦੀ ਕੀਮਤ ‘ਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਪਿਛਲੇ ਹਫਤੇ ਗਲੋਬਲ ਬਾਜ਼ਾਰ ‘ਚ ਸੋਨੇ ਦੀ ਕੀਮਤ ‘ਚ ਗਿਰਾਵਟ ਦੇਖਣ ਨੂੰ ਮਿਲੀ ਹੈ ਤੇ ਭਾਰਤੀ ਬਾਜ਼ਾਰ ‘ਚ ਵੀ ਸੋਨਾ ਸਸਤਾ ਹੋ ਗਿਆ ਹੈ। ਹਾਲਾਂਕਿ, ਸੰਯੁਕਤ ਰਾਜ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੇ ਵਿਆਜ ਦਰ ਵਿੱਚ ਕਟੌਤੀ ਕਰਨ ਦੇ ਫੈਸਲੇ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਸੋਮਵਾਰ ਨੂੰ ਤੇਜ਼ੀ ਵੇਖੀ ਗਈ।

ਅੰਤਰਰਾਸ਼ਟਰੀ ਬਾਜ਼ਾਰ ‘ਚ ਸੋਨੇ ਦੀ ਕੀਮਤ ਦੀ ਗੱਲ ਕਰੀਏ ਤਾਂ ਕਾਮੈਕਸ 'ਤੇ ਸੋਨਾ ਦੋ ਫ਼ੀਸਦੀ ਤੋਂ ਵੱਧ ਗਿਆ ਤੇ ਚਾਂਦੀ ਵੀ ਮਜ਼ਬੂਤ ਕਾਰੋਬਾਰ ਕਰਦੀ ਨਜ਼ਰ ਆ ਰਹੀ ਹੈ।

ਭਾਰਤ ‘ਚ ਸੋਨੇ ਦੀਆਂ ਕੀਮਤਾਂ:



ਕੋਰੋਨਾਵਾਇਰਸ ਦੇ ਖ਼ਤਰੇ ਕਰਕੇ ਪਿਛਲੇ ਹਫਤੇ ਵਿੱਚ ਸੋਨੇ ਦੀਆਂ ਕੀਮਤਾਂ ‘ਚ 5 ਪ੍ਰਤੀਸ਼ਤ ਤੋਂ ਵੱਧ ਤੇ ਚਾਂਦੀ ਵਿੱਚ 8 ਪ੍ਰਤੀਸ਼ਤ ਤੋਂ ਵੱਧ ਦੀ ਗਿਰਾਵਟ ਆਈ। ਅੱਜ ਦੇ ਕਾਰੋਬਾਰ ਦੀ ਗੱਲ ਕਰੀਏ ਤਾਂ 22 ਕੈਰਟ ਸੋਨੇ ‘ਚ ਪ੍ਰਤੀ ਦਸ ਗ੍ਰਾਮ ਸੋਨੇ ਦੀ ਕੀਮਤ 40,180 'ਤੇ ਆ ਗਈ ਹੈ। ਇਸ ਦੇ ਨਾਲ ਹੀ 24 ਕੈਰਟ ਸੋਨੇ ਦੀ ਕੀਮਤ 41,180 ਹੈ। ਦਿੱਲੀ ‘ਚ 22 ਕੈਰਟ ਸੋਨਾ 40,220 ਰੁਪਏ ਦੀ ਕੀਮਤ 'ਤੇ ਵਿਕ ਰਿਹਾ ਹੈ।



ਰੀਟੇਲ ਨਿਵੇਸ਼ਕਾਂ ਲਈ ਖਰੀਦਦਾਰੀ ਦਾ ਮੌਕਾ:

ਸੋਨੇ ਦੀ ਕੀਮਤ ‘ਚ ਆਈ ਗਿਰਾਵਟ ਨੂੰ ਕਈ ਜਾਣਕਾਰ ਰੀਟੇਲ ਨਿਵੇਸ਼ਕ ਖਰੀਦਣ ਦਾ ਮੌਕਾ ਮੰਨ ਰਹੇ ਹਨ, ਪਰ ਇਹ ਉਨ੍ਹਾਂ ਲਈ ਹੈ ਜੋ ਸੋਨੇ ਨੂੰ ਗਹਿਣਿਆਂ ਦੇ ਰੂਪ ‘ਚ ਖਰੀਦਣਾ ਚਾਹੁੰਦੇ ਹਨ। ਇਸ ਨੂੰ ਹੁਣ ਨਿਵੇਸ਼ਕਾਂ ਲਈ ਖਰੀਦਣ ਦਾ ਮੌਕਾ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਸੋਨਾ ਵੀ ਨਿਰੰਤਰ ਵਿਕਦਾ ਵੇਖਿਆ ਜਾਂਦਾ ਹੈ।