ਮੁੰਬਈ: ਘਰੇਲੂ ਸਟਾਕ ਮਾਰਕੀਟ ਲਈ ਅੱਜ ਨਵਾਂ ਹਫਤਾ ਵੀ ਵੱਡੀ ਗਿਰਾਵਟ ਨਾਲ ਸ਼ੁਰੂ ਹੋਇਆ। ਸੈਂਸੇਕਸ ਅਤੇ ਨਿਫਟੀ ‘ਚ ਭਾਰੀ ਗਿਰਾਵਟ ਦੇ ਨਾਲ ਕਾਰੋਬਾਰ ਹੋ ਰਿਹਾ ਹੈ।

ਕਿਵੇਂ ਖੁਲ੍ਹੀ ਮਾਰਕੀਟ:

ਬੀਐਸਸੀ ਦਾ 30 ਸ਼ੇਅਰਾਂ ਵਾਲਾ ਇੰਡੈਕਸ ਸੈਂਸੇਕਸ 1550 ਅੰਕਾਂ ਤੋਂ ਵੀ ਜ਼ਿਆਦਾ ਹੇਠਾਂ ਆ ਗਿਆ ਹੈ, ਜੋ ਸ਼ੁਰੂਆਤੀ ਗਿਰਾਵਟ ਦੇ ਕਾਰਨ 4.60 ਪ੍ਰਤੀਸ਼ਤ ਹੇਠਾਂ 32,426.47 'ਤੇ ਬੰਦ ਹੋਇਆ ਹੈ। ਐਨਐਸਈ ਦਾ 50 ਸ਼ੇਅਰਾਂ ਵਾਲਾ ਇੰਡੈਕਸ ਨਿਫਟੀ ਸ਼ੁਰੂਆਤ ‘ਚ 432.35 ਅੰਕ ਯਾਨੀ 4.34% ਦੀ ਗਿਰਾਵਟ ਨਾਲ 9522.85 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।

ਪ੍ਰੀ-ਓਪਨ ‘ਚ ਬਾਜ਼ਾਰ:

ਭਾਰਤੀ ਬਾਜ਼ਾਰ ‘ਚ ਪ੍ਰੀ-ਓਪਨ ਸੈਸ਼ਨ ‘ਚ ਬਾਜ਼ਾਰ ਵਿਚ ਗਿਰਾਵਟ ਰਹੀ ਅਤੇ ਐਸਜੀਐਕਸ ਨਿਫਟੀ ਭਾਰੀ ਕਮਜ਼ੋਰੀ ਨਾਲ ਕਾਰੋਬਾਰ ਕਰ ਰਿਹਾ ਸੀ। ਬੈਂਕ ਨਿਫਟੀ ਨੇ ਸੁਸਤ ਨਾਲ ਖੁਲ੍ਹਣ ਦੇ ਸੰਕੇਤ ਦਿੱਤੇ। ਇਹ ਸਾਫ ਹੈ ਕਿ ਕੋਰੋਨਾਵਾਇਰਸ ਦੇ ਕਰਕੇ ਗਲੋਬਲ ਬਾਜ਼ਾਰਾਂ ਦੇ ਗਿਰਾਵਟ ਦਾ ਅਸਰ ਘਰੇਲੂ ਬਜ਼ਾਰ ‘ਤੇ ਵੀ ਵੇਖਿਆ ਗਿਆ। ਪ੍ਰੀ-ਓਪਨ ਖੁੱਲੇ ਸੰਕੇਤਾਂ ਤੋਂ ਇਹ ਸਪਸ਼ਟ ਸੀ ਕਿ ਮਾਰਕੀਟ ਡਿੱਗ ਕੇ ਹੀ ਖੁੱਲ੍ਹੇਗੀ।

ਰੁਪਏ ਦੀ ਕਮਜ਼ੋਰ ਸ਼ੁਰੂਆਤ:

ਰੁਪਿਆ ਵੀ ਸੋਮਵਾਰ ਦੇ ਕਾਰੋਬਾਰ ‘ਚ ਕਮਜ਼ੋਰੀ ਨਾਲ ਸ਼ੁਰੂ ਹੋਇਆ ਤੇ ਡਾਲਰ ਦੇ ਮੁਕਾਬਲੇ ਰੁਪਿਆ 14 ਪੈਸੇ ਦੀ ਤੇਜ਼ੀ ਨਾਲ ਖੁੱਲ੍ਹਿਆ। ਸ਼ੁਰੂਆਤੀ ਕਾਰੋਬਾਰ ‘ਚ ਹੀ ਰੁਪਿਆ 14 ਪੈਸੇ ਦੇ ਘਾਟੇ 'ਤੇ ਅਤੇ ਡਾਲਰ ਦੇ ਮੁਕਾਬਲੇ ਰੁਪਿਆ 73.92 ਦੇ ਮੁਕਾਬਲੇ 74.06 'ਤੇ ਬੰਦ ਹੋਇਆ ਸੀ।

ਏਸ਼ੀਆਈ ਬਾਜ਼ਾਰਾਂ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੀ:

ਘਰੇਲੂ ਮਾਰਕੀਟ ਆਪਣਾ ਸੰਕੇਤ ਏਸ਼ੀਅਨ ਬਾਜ਼ਾਰ ਤੋਂ ਲੈਂਦਾ ਹੈ ਅਤੇ ਅੱਜ ਏਸ਼ੀਆਈ ਬਾਜ਼ਾਰਾਂ ‘ਚ ਗਿਰਾਵਟ ਦੇ ਨਾਲ ਟ੍ਰੈਡਿੰਗ ਵੇਖੀ ਗਈ।