ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਦੇਸ਼ ਦੇ ਹਰ ਸੂਬੇ ‘ਚ ਜਨਤਕ ਥਾਂਵਾਂ ‘ਤੇ ਜਾਣ ਦੀ ਮਨਾਹੀ ਕੀਤੀ ਗਈ ਹੈ। ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਵੱਡੇ ਐਲਾਨ ਕੀਤੇ ਹਨ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ‘ਚ ਸਾਰੇ ਜਿਮ, ਨਾਈਟ ਕਲੱਬ, ਸਪਾ ਨੂੰ 31 ਮਾਰਚ ਤੱਕ ਬੰਦ ਰਹਿਣਗੇ।



50 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ਵਾਲੇ ਸਮਾਗਮਾਂ ‘ਤੇ ਰੋਕ ਲਾ ਦਿੱਤੀ ਗਈ ਹੈ। ਹਾਂਲਾਕਿ ਮੁੱਖ ਮੰਤਰੀ ਨੇ ਕਿਹਾ ਕਿ ਵਿਆਹ ਦੇ ਸਮਾਗਮ ਇੰਨ੍ਹਾਂ ‘ਚ ਸ਼ਾਮਲ ਨਹੀਂ ਹਨ, ਪਰ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਵਿਆਹ ਨੂੰ ਟਾਲ ਸਕਦੇ  ਹੋ ਤਾਂ ਟਾਲ ਦਿੱਤਾ ਜਾਵੇ।



ਕੇਜਰੀਵਾਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਘਰਾਂ ‘ਚ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ। ਉਹ ਲੋਕ ਸਖਤੀ ਨਾਲ ਇਸ ਦਾ ਪਾਲਣ ਕਰਨ। ਜਿਨ੍ਹਾਂ ਲੋਕਾਂ ਨੂੰ ਆਈਸੋਲੇਸ਼ਨ ਕਰਨ ਵਾਲੀ ਜਗ੍ਹਾ ‘ਚ ਸੁਵਿਧਾ ਦੀ ਸ਼ਿਕਾਇਤ ਹੈ, ਉਨ੍ਹਾਂ ਲਈ 3 ਹੋਟਲਾਂ ‘ਚ ਵਿਵਸਥਾ ਕੀਤੀ ਗਈ ਹੈ। ਇਸ ਲਈ ਪੈਮੇਂਟ ਕਰਨੀ ਹੋਵੇਗੀ। ਇਹ ਤਿੰਨ ਹੋਟਲ ਹਨ, ਲੇਮਨ ਟ੍ਰੀ, ਰੇਡ ਫੌਕਸ ਤੇ ਆਈਬੀਆਈਐਸ।