ਬੀਜਿੰਗ: ਚੀਨ ਦੇ ਦੋ ਸ਼ਹਿਰਾਂ ਤੋਂ ਸ਼ੁਰੂ ਹੋਏ ਕੋਰੋਨਾਵਾਇਰਸ ‘ਤੇ ਹੁਣ ਉੱਥੇ ਇੱਕ ਤਰ੍ਹਾਂ ਨਾਲ ਕਾਬੂ ਪਾ ਲਿਆ ਗਿਆ ਹੈ ਪਰ ਬਾਕੀ ਦੁਨੀਆ ਅਜੇ ਵੀ ਇਸ ਦੀ ਚਪੇਟ ‘ਚ ਹੈ। ਚੀਨ ਨੇ ਆਪਣੇ ਇੱਥੇ ਹਾਲਾਤ ਸੁਧਾਰਨ ਤੋਂ ਬਾਅਦ ਹੁਣ ਟ੍ਰੈਫਿਕ ਵਿਵਸਥਾ ਨੂੰ ਬਹਾਲ ਕਰਨਾ ਸ਼ੂਰੂ ਕਰ ਦਿਤਾ ਹੈ। ਗਲੋਬਲ ਟਾਈਮਸ ਦੀ ਰਿਪੋਰਟ ਮੁਤਾਬਕ ਚੀਨ ‘ਚ ਜਦ ਕੋਰੋਨਾ ਦਾ ਸੰਕਰਮਣ ਸਿਖਰ ‘ਤੇ ਸੀ, ਉਸ ਦੌਰਾਨ ਚੀਨ ਨੇ ਆਪਣੇ ਇੱਥੇ 1119 ਐਕਸਪ੍ਰੈਸ ਵੇਅ ਬੰਦ ਕਰ ਦਿੱਤੇ ਸੀ, ਇਨ੍ਹਾਂ ਨੂੰ ਹੁਣ ਖੋਲ੍ਹ ਦਿੱਤਾ ਗਿਆ ਹੈ।
ਇਨ੍ਹਾਂ ਐਕਸਪ੍ਰੈਸ ਵੇ ਦੀ ਮਦਦ ਨਾਲ ਚੀਨ ਦੇ ਲੋਕ ਸ਼ਹਿਰ ਤੋਂ ਸੜਕ ਦੇ ਰਸਤੇ ਬਾਹਰ ਨਿਕਲ ਸਕਦੇ ਹਨ। ਹਾਲਾਤ ਪਹਿਲਾਂ ਵਾਂਗ ਕਰਨ ਲਈ ਚੀਨ ਵੱਲੋਂ ਬਹੁਤ ਸਾਵਧਾਨੀਆਂ ਵਰਤੀਆਂ ਗਈਆਂ। ਚੀਨ ਨੇ ਕੋਰੋਨਾ ‘ਤੇ ਕਾਬੂ ਪਾਉਣ ਲਈ ਸਭ ਤੋਂ ਪਹਿਲਾਂ ਲੋਕਾਂ ਦੇ ਆਉਣ-ਜਾਣ ‘ਤੇ ਰੋਕ ਲਾ ਦਿੱਤੀ। ਲੋਕਾਂ ਨੂੰ ਘਰਾਂ ‘ਚ ਬੰਦ ਕਰ ਦਿੱਤਾ ਗਿਆ। ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਸੈਨੇਟਾਈਜ਼ਰ ਦਾ ਛਿੜਕਾਓ ਕੀਤਾ ਗਿਆ।
ਇਹ ਵੀ ਪੜ੍ਹੋ:
ਜਿਮ, ਸਟੇਡੀਅਮ, ਸੜਕਾਂ ਦੇ ਕੰਡੇ ਤੇ ਹੋਰਨਾਂ ਥਾਂਵਾਂ ‘ਤੇ ਹਸਪਤਾਲ ਬਣਾ ਦਿੱਤੇ ਗਏ। ਜਨਤਕ ਥਾਂਵਾਂ ‘ਤੇ ਲੋਕਾਂ ਨੂੰ ਇਕੱਠੇ ਹੋਣ ‘ਤੇ ਰੋਕ ਲਾ ਦਿੱਤੀ। ਹੁਣ ਆਲਮ ਇਹ ਹੈ ਕਿ ਚੀਨ ‘ਚ ਕੋਰੋਨਾ ਸੰਕਰਮਣ ਦੇ ਮਰੀਜ਼ ਸਿੰਗਲ ਡਿਜਟ ‘ਚ ਆ ਚੁੱਕੇ ਹਨ। 14 ਮਾਰਚ ਤੱਕ 3199 ਲੋਕਾਂ ਦੀ ਮੌਤ ਹੋ ਚੁੱਕੀ ਸੀ, ਇਸ ਨਾਲ 80,844 ਲੋਕ ਸੰਕਰਮਣ ਦਾ ਸ਼ਿਕਾਰ ਹੋਏ ਸੀ। ਇਸ ਦੇ ਨਾਲ ਹੀ 54 ਹਜ਼ਾਰ 278 ਲੋਕ ਠੀਕ ਹੋ ਕੇ ਆਪਣੇ ਘਰ ਵਾਪਸ ਚਲੇ ਗਏ ਹਨ।
ਇਹ ਵੀ ਪੜ੍ਹੋ:
ਚੀਨ ਨੇ ਜਿੱਤੀ ਕੋਰੋਨਾਵਾਇਰਸ ਖਿਲਾਫ ਜੰਗ! ਜ਼ਿੰਦਗੀ ਨੂੰ ਪਟੜੀ 'ਤੇ ਚਾੜ੍ਹਨ ਲਈ ਖੋਲ੍ਹੇ 1119 ਐਕਸਪ੍ਰੈਸ ਵੇਅ
ਏਬੀਪੀ ਸਾਂਝਾ
Updated at:
16 Mar 2020 12:15 PM (IST)
ਚੀਨ ਦੇ ਦੋ ਸ਼ਹਿਰਾਂ ਤੋਂ ਸ਼ੁਰੂ ਹੋਏ ਕੋਰੋਨਾਵਾਇਰਸ ‘ਤੇ ਹੁਣ ਉੱਥੇ ਇੱਕ ਤਰ੍ਹਾਂ ਨਾਲ ਕਾਬੂ ਪਾ ਲਿਆ ਗਿਆ ਹੈ ਪਰ ਬਾਕੀ ਦੁਨੀਆ ਅਜੇ ਵੀ ਇਸ ਦੀ ਚਪੇਟ ‘ਚ ਹੈ। ਚੀਨ ਨੇ ਆਪਣੇ ਇੱਥੇ ਹਾਲਾਤ ਸੁਧਾਰਨ ਤੋਂ ਬਾਅਦ ਹੁਣ ਟ੍ਰੈਫਿਕ ਵਿਵਸਥਾ ਨੂੰ ਬਹਾਲ ਕਰਨਾ ਸ਼ੂਰੂ ਕਰ ਦਿਤਾ ਹੈ।
- - - - - - - - - Advertisement - - - - - - - - -