ਜੇਕਰ ਤੁਸੀਂ ਅਕਸਰ ਇਸ ਬਾਰੇ ਸੋਚਦੇ ਹੋ ਕਿ ਸ਼ਰੀਰਿਕ ਸਬੰਧ ਬਨਾਉਣ ਨਾਲ ਦਰਦ ਹੁੰਦਾ ਹੈ ਤਾਂ ਯਕੀਨਨ ਤੁਸੀਂ ਇਸ ਸਵਾਲ ਦਾ ਜਵਾਬ ਲੱਭਣ ਲਈ ਵੀ ਬਹੁਤ ਸਾਰੇ ਰਾਹ ਚੁਣੇ ਹੋਣਗੇ। ਬਹੁਤ ਸਾਰੀਆਂ ਔਰਤਾਂ ਨੂੰ ਸੈਕਸ ਦੌਰਾਨ ਦਰਦ ਦੀ ਸ਼ਿਕਾਇਤ ਰਹਿੰਦੀ ਹੈ, ਪਰ ਉਹ ਸ਼ਰਮ ਦੇ ਮਾਰੇ ਇਸ ਬਾਰੇ ਪੁੱਛਣ ਤੋਂ ਝਿੱਜਕਦੀਆਂ ਹਨ। ਸੈਕਸ ਦੌਰਾਨ ਮਹਿਲਾਵਾਂ ਨੂੰ ਹੋਣ ਵਾਲੇ ਦਰਦ ਨੂੰ ਡਾਇਸਪੇਰੇਨਿਆ ਕਿਹਾ ਜਾਂਦਾ ਹੈ।

-ਕਈ ਵਾਰ ਸੈਕਸ ਦੌਰਾਨ ਸਿਰਫ ਮਹਿਲਾਵਾਂ ਨੂੰ ਦਰਦ ਹੁੰਦਾ ਹੈ। ਅਜਿਹਾ ਪੋਜ਼ਿਸ਼ਨ ਬਦਲਣ ‘ਤੇ ਜ਼ਿਆਦਾ ਹੋ ਸਕਦਾ ਹੈ। ਇਸਦਾ ਕਾਰਨ ਉਲਟੇ ਹੋਏ ਯੂਟਰਸ ਜਿਹੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ। ਇਸ ਲਈ ਤੁਹਾਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

-ਸੈਕਸ ਦੌਰਾਨ ਦਰਦ ਦੀ ਵਜ੍ਹਾ ਇਨਫੈਕਸ਼ਨ ਹੋ ਸਕਦੀ ਹੈ। ਜ਼ਿਆਦਾਤਰ ਸੈਕਸ ਦੌਰਾਨ ਇਨਫੈਕਸ਼ਨ ਫੈਲ ਸਕਦੀ ਹੈ। ਇਸ ਲਈ ਤੁਹਾਨੂੰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

-ਲੂਬਰੀਕੇਂਟ ਦਾ ਨਾ ਬਨਣਾ ਵੀ ਦਰਦ ਦਾ ਇੱਕ ਕਾਰਨ ਹੋ ਸਕਦਾ ਹੈ। ਮਹਿਲਾਵਾਂ ‘ਚ ਤਣਾਅ ਜਾਂ ਥਕਾਨ ਜਿਹੇ ਕਾਰਨਾਂ ਕਰਕੇ ਤਰਲ ਪਦਾਰਥ ਨਹੀਂ ਬਣਦਾ ਜਾਂ ਘੱਟ ਬਣਦਾ ਹੈ। ਅਜਿਹੇ ‘ਚ ਬਾਜ਼ਾਰਾਂ ‘ਚ ਮੌਜੂਦ ਲੂਬਰੀਕੇਂਟ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

-ਸੈਕਸ ਦੌਰਾਨ ਦਰਦ ਦਾ ਇੱਕ ਕਾਰਨ ਥਕਾਣ ਜਾਂ ਤਣਾਅ ਵੀ ਹੋ ਸਕਦਾ ਹੈ। ਤਣਾਅ ਜਾਂ ਥਕਾਵਟ ‘ਚ ਮਾਸਪੇਸ਼ੀਆਂ ਦੇ ਲਚੀਲੇ ਹੋਣ ‘ਚ ਦਿੱਕਤ ਹੋ ਸਕਦੀ ਹੈ। ਜਿਸ ਕਾਰਨ ਦਰਦ ਹੋ ਸਕਦਾ ਹੈ।