ਪੰਜਾਬ ‘ਚ ਬਿਜਲੀ ਖਰੀਦਣ ਵਾਲੇ ਚਾਰ ਕਿਸਮ ਦੇ ਖਰੀਦਦਾਰ ਹਨ ਜਿਸ ‘ਚ ਘਰ, ਵਪਾਰਕ, ਇੰਡਸਟਰੀ ਤੇ ਕਿਸਾਨ ਸ਼ਾਮਲ ਹਨ।
ਸਰਕਾਰ ਸਾਲਾਨਾ ਤਕਰੀਬਰਨ 12,000 ਕਰੋੜ ਮੁਫਤ ਬਿਜਲੀ ਦੀ ਸਬਸਿਡੀ ਦੇ ਰਹੀ ਹੈ। ਇੰਡਸਟਰੀ ਲਈ 2000 ਕਰੋੜ ਰੁਪਏ ਹਨ। ਹੁਣ ਸਿਰਫ ਪੰਜਾਬ ‘ਚ ਘਰ ਤੇ ਕਾਰੋਬਾਰੀ ਬਿਜਲੀ ਕੁਨੈਕਸ਼ਨ ਹੀ ਬਚੇ ਹਨ, ਜਿਨ੍ਹਾਂ ‘ਤੇ ਸਬਸਿਡੀ ਦਾ ਬੋਝ ਪੈ ਰਿਹਾ ਹੈ।
ਉਧਰ, ਘਰ ਤੇ ਦੁਕਾਨਾਂ 'ਤੇ 55 % ਟੈਕਸ ਹੈ। ਇਸ ਮੁਤਾਬਕ ਘਰ 'ਤੇ ਕਰੀਬ ਪ੍ਰਤੀ ਯੂਨਿਟ 8.75 ਰੁਪਏ ਤੇ ਦੁਕਾਨ 'ਤੇ 10.77 ਰੁਪਏ ਬਿਜਲੀ ਪੈ ਰਹੀ ਹੈ। ਇਸ ਦੇ ਨਾਲ ਹੀ ਪਿਛਲੇ 10 ਸਾਲਾ ਵਿੱਚ ਵਿਭਾਗਾਂ ਹਰ ਸਾਲ 2% ਤੋਂ 12% ਤੱਕ ਟੈਰਿਫ ਦਰ ਵੀ ਵਧਾਏ ਹਨ। ਇਹ ਭਾਰ ਵੀ ਘਰੇਲੂ ਬਿਜਲੀ ‘ਤੇ ਪੈ ਰਿਹਾ ਹੈ।
ਜਾਣੋ ਬਿਜਲੀ ਟੈਕਸ ਕਾ ਗਣਿਤ:
ਬਿਜਲੀ ਦੀ ਸ਼ੁੱਧ ਕੀਮਤ- 6.95 ਰੁਪਏ
ਟੈਕਸ-35% ਸਿਧਾ ਟੈਕਸ, ਈਡੀ 8%, ਸਮਾਜਿਕ ਸਿਕਿਊਰਿਟੀ ਸੈੱਸ 5%, ਇੰਫ੍ਰਾਸਟ੍ਰਕਚਰ ਸੈੱਸ 5%, 2% ਨਗਰ ਨਿਗਮ ਟੈਕਸ, 2 ਪੈਸੇ ਪ੍ਰਤੀ ਯੂਨਿਟ ਗਉ ਸੈੱਸ।
20% ਹਿਡਨ ਚਾਰਜਿਸ: 1.39 ਰੁਪਏ (ਬਿਜਲੀ ਚੋਰੀ ਦੇ ਘਾਟੇ, ਖੇਤੀਬਾੜੀ ਬਿਜਲੀ ਕੁਨੈਕਸ਼ਨ ਦੀਆਂ ਟੈਕਟਾਂ ਛੂਟ ਘਾਟਾ ਤੇ ਕ੍ਰੌਸ ਸਬਸਿਡੀ ਕਾ ਬੋਝ)