ਮਿਲਾਨ: ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਚਪੇਟ ‘ਚ ਲੈ ਲਿਆ ਹੈ। ਇੱਕ ਸਮੇਂ ਚੀਨ ਦੇ ਵੁਹਾਨ ‘ਚ ਕੋਰੋਨਾਵਾਇਰਸ ਕਾਰਨ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਸੀ। ਹੁਣ ਜਦ ਇੱਥੇ ਹਾਲਾਤ ਕਾਬੂ ‘ਚ ਹਨ ਤਾਂ ਇਟਲੀ ਦਾ ਲੋਮਬਾਰਡੀ ਸ਼ਹਿਰ ਦੁਨੀਆ ਦਾ ਦੂਸਰਾ ਵੁਹਾਨ ਬਣਦਾ ਜਾ ਰਿਹਾ ਹੈ। ਸਿਰਫ ਲੋਮਬਾਰਡੀ ‘ਚ ਹੁਣ ਤੱਕ 1218 ਮੌਤਾਂ ਹੋ ਚੁੱਕੀਆਂ ਹਨ। ਇਟਲੀ ‘ਚ ਐਤਵਾਰ ਨੂੰ ਰਿਕਾਰਡ 368 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ। ਇਨ੍ਹਾਂ ‘ਚੋਂ 289 ਲੋਮਬਾਰਡੀ ਤੋਂ ਹੀ ਹਨ।
ਹਾਲਾਤ ਇਹ ਹਨ ਕਿ ਹੁਣ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਵਾਲੀਆਂ ਐਮਬੂਲੈਂਸ ਘੱਟ ਪੈ ਰਹੀਆਂ ਹਨ। ਆਈਸੀਯੂ ‘ਚ ਮਰੀਜ਼ਾਂ ਲਈ ਜਗ੍ਹਾ ਤੱਕ ਨਹੀਂ ਬਚੀ। ਡਾਕਟਰ ਖੁਦ ਸੰਕਰਮਿਤ ਹੋਣ ਲੱਗ ਪਏ ਹਨ, ਜਿਸ ਕਾਰਨ ਡਾਕਟਰਾਂ ਦੀ ਕਮੀ ਆ ਗਈ ਹੈ। ਲੋਮਬਾਰਡੀ ਦੇ ਰੀਜਨਲ ਗਵਰਨਰ ਐਟਿਲਓ ਫੋਂਟਾਨਾ ਮੁਤਾਬਕ ਇਟਲੀ ਦੀ ਆਰਥਿਕ ਰਾਜਧਾਨੀ ਕਹੇ ਜਾਣ ਵਾਲੇ ਇਹ ਖੇਤਰ ‘ਚ ਹਾਲਾਤ ਬੇਕਾਬੂ ਹੁੰਦੇ ਜਾ ਰਹੇ ਹਨ।
ਇਹ ਵੀ ਪੜ੍ਹੋ:
ਹੁਣ ਉਹ ਰੈਸਕਿਊ ਕਰਨ ਦੇ ਸਮਰੱਥ ਨਹੀਂ ਹਨ। ਉਨ੍ਹਾਂ ਕੋਲ ਲੋੜੀਂਦੇ ਸਰੋਤ ਨਹੀਂ ਬਚੇ ਹਨ। ਹਸਪਤਾਲਾਂ ‘ਚ ਬੈੱਡ ਨਹੀਂ ਬਚੇ, ਜਿੱਥੇ ਮਰੀਜ਼ਾਂ ਨੂੰ ਭਰਤੀ ਕੀਤਾ ਜਾ ਸਕੇ। ਉਨ੍ਹਾਂ ਦੂਸਰੇ ਦੇਸ਼ਾਂ ਨੂੰ ਮਦਦ ਦੀ ਗੁਹਾਰ ਲਗਾਈ ਹੈ। ਇੱਸ ਖੇਤਰ ‘ਚ ਸੰਕਰਮਿਤਾਂ ਦੀ ਗਿਣਤੀ 13 ਹਜ਼ਾਰ 272 ਹੈ, ਜਿਨ੍ਹਾਂ ‘ਚੋਂ 767 ਮਰੀਜ਼ਾਂ ਦੀ ਹਾਲਤ ਗੰਭੀਰ ਹੈ।
ਇਹ ਵੀ ਪੜ੍ਹੋ:
ਕੋਰੋਨਾਵਾਇਰਸ ਨੇ ਚੀਨ ਤੋਂ ਬਾਅਦ ਇਟਲੀ ਦਾ ਕੀਤਾ ਬੁਰਾ ਹਾਲ, 1200 ਲੋਕਾਂ ਦੀ ਮੌਤ, ਐਂਬੂਲੈਂਸ ਤੇ ਡਾਕਟਰਾਂ ਦੀ ਘਾਟ
ਏਬੀਪੀ ਸਾਂਝਾ
Updated at:
16 Mar 2020 12:26 PM (IST)
ਚੀਨ ਦੇ ਵੁਹਾਨ ਤੋਂ ਸ਼ੁਰੂ ਹੋਏ ਕੋਰੋਨਾਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਚਪੇਟ ‘ਚ ਲੈ ਲਿਆ ਹੈ। ਇੱਕ ਸਮੇਂ ਚੀਨ ਦੇ ਵੁਹਾਨ ‘ਚ ਕੋਰੋਨਾਵਾਇਰਸ ਕਾਰਨ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਸੀ। ਹੁਣ ਜਦ ਇੱਥੇ ਹਾਲਾਤ ਕਾਬੂ ‘ਚ ਹਨ ਤਾਂ ਇਟਲੀ ਦਾ ਲੋਮਬਾਰਡੀ ਸ਼ਹਿਰ ਦੁਨੀਆ ਦਾ ਦੂਸਰਾ ਵੁਹਾਨ ਬਣਦਾ ਜਾ ਰਿਹਾ ਹੈ।
- - - - - - - - - Advertisement - - - - - - - - -