RBI Credit Policy: ਕੋਰੋਨਾ ਵਾਇਰਸ ਨਵੇਂ ਰੂਪ Omicron ਦੀ ਚਿੰਤਾ ਦੇ ਵਿਚਕਾਰ ਭਾਰਤੀ ਰਿਜ਼ਰਵ ਬੈਂਕ ਅੱਜ ਨੀਤੀ ਸਮੀਖਿਆ ਵਿੱਚ ਵਿਆਜ ਦਰਾਂ ਦੇ ਮੋਰਚੇ 'ਤੇ ਕੋਈ ਬਦਲਾਅ ਨਾ ਕਰਨ ਦਾ ਫੈਸਲਾ ਦੇ ਸਕਦਾ ਹੈ। ਭਾਰਤੀ ਰਿਜ਼ਰਵ ਬੈਂਕ ਦੀ ਤਿੰਨ ਦਿਨਾਂ ਦੋ-ਮਾਸਿਕ ਮੁਦਰਾ ਸਮੀਖਿਆ ਮੀਟਿੰਗ ਅੱਜ ਸਮਾਪਤ ਹੋ ਜਾਵੇਗੀ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ MPC ਮੀਟਿੰਗ ਦੇ ਨਤੀਜੇ ਅੱਜ ਸਵੇਰੇ 10 ਵਜੇ ਐਲਾਨੇ ਜਾਣਗੇ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦਾ ਮੁਦਰਾ ਨੀਤੀ ਬਿਆਨ ਸਵੇਰੇ 10 ਵਜੇ ਜਾਰੀ ਕੀਤਾ ਜਾਵੇਗਾ।


6 ਸਤੰਬਰ ਨੂੰ ਸ਼ੁਰੂ ਹੋਈ ਸੀ MPC ਦੀ ਮੀਟਿੰਗ


ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਮੀਟਿੰਗ ਸੋਮਵਾਰ 6 ਦਸੰਬਰ ਨੂੰ ਸ਼ੁਰੂ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਕੇਂਦਰੀ ਬੈਂਕ ਕੋਰੋਨਾ ਵਾਇਰਸ ਦੇ ਨਵੇਂ ਰੂਪ ਨਾਲ ਪੈਦਾ ਹੋਈ ਅਨਿਸ਼ਚਿਤਤਾ ਦੇ ਕਾਰਨ ਨੀਤੀਗਤ ਦਰ ਦੇ ਮੋਰਚੇ 'ਤੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖੇਗਾ। ਜੇਕਰ ਰਿਜ਼ਰਵ ਬੈਂਕ ਅੱਜ ਨੀਤੀਗਤ ਵਿਆਜ ਦਰਾਂ ਨੂੰ ਬਿਨਾਂ ਕਿਸੇ ਬਦਲਾਅ ਦੇ ਉਸੇ ਪੱਧਰ 'ਤੇ ਬਰਕਰਾਰ ਰੱਖਦਾ ਹੈ, ਤਾਂ ਇਹ ਲਗਾਤਾਰ ਨੌਵੀਂ ਵਾਰ ਹੋਵੇਗਾ ਜਦੋਂ ਦਰਾਂ 'ਚ ਕੋਈ ਬਦਲਾਅ ਨਹੀਂ ਹੋਵੇਗਾ। ਰਿਜ਼ਰਵ ਬੈਂਕ ਨੇ ਆਖਰੀ ਵਾਰ 22 ਮਈ 2020 ਨੂੰ ਦਰਾਂ ਵਿੱਚ ਤਬਦੀਲੀ ਕੀਤੀ ਸੀ।


RBI ਸਾਹਮਣੇ ਕਿਹੜੀਆਂ ਚੁਣੌਤੀਆਂ?


ਦੇਸ਼ ਦੇ ਵਿਕਾਸ ਦੀ ਰਫ਼ਤਾਰ ਨੂੰ ਬਰਕਰਾਰ ਰੱਖਣ ਤੋਂ ਇਲਾਵਾ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਦੇ ਸਾਹਮਣੇ ਵਧਦੀ ਮਹਿੰਗਾਈ ਨੂੰ ਕਾਬੂ ਵਿਚ ਰੱਖਣ ਦੀ ਚੁਣੌਤੀ ਬਰਕਰਾਰ ਹੈ। ਅਕਤੂਬਰ 'ਚ ਰੱਖੀ ਗਈ ਪਿਛਲੀ ਕਰਜ਼ਾ ਨੀਤੀ 'ਚ ਰਿਜ਼ਰਵ ਬੈਂਕ ਨੇ ਸੰਕੇਤ ਦਿੱਤਾ ਸੀ ਕਿ ਮਹਿੰਗਾਈ ਦਰ ਨੂੰ 4 ਫੀਸਦੀ 'ਤੇ ਰੱਖਣ ਦੇ ਟੀਚੇ ਦੇ ਉਲਟ ਕੀਮਤਾਂ ਵਧਣ ਦਾ ਮਾੜਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ, ਆਰਬੀਆਈ ਨੇ ਦੇਸ਼ ਦੀ ਆਰਥਿਕ ਵਿਕਾਸ ਦਰ ਨੂੰ ਲੈ ਕੇ ਸਖ਼ਤ ਸੰਕੇਤ ਦਿੱਤੇ ਸੀ।


ਆਰਥਿਕ ਵਿਕਾਸ ਦਰ ਲਈ RBI ਦਾ ਅਨੁਮਾਨ


RBI ਦੀ MPC ਦੀ ਆਖਰੀ ਮੀਟਿੰਗ 6-8 ਅਕਤੂਬਰ ਨੂੰ ਹੋਈ ਸੀ ਤੇ ਵਿਆਜ ਦਰਾਂ 'ਚ ਕੋਈ ਬਦਲਾਅ ਨਾ ਹੋਣ ਦੇ ਬਾਵਜੂਦ ਮੁਦਰਾ ਨੀਤੀ ਕਮੇਟੀ ਨੇ ਵਿੱਤੀ ਸਾਲ 2021 ਲਈ ਆਰਥਿਕ ਵਿਕਾਸ ਦਰ ਨੂੰ 9.5 ਫੀਸਦੀ 'ਤੇ ਬਰਕਰਾਰ ਰੱਖਿਆ ਸੀ।



ਇਹ ਵੀ ਪੜ੍ਹੋ: Three Child Policy: ਚੀਨ 'ਚ ਤੀਜਾ ਬੱਚਾ ਪੈਦਾ ਕਰਨ 'ਤੇ ਟੈਕਸ ਛੋਟ ਸਮੇਤ ਮਿਲਣਗੀਆਂ ਹੋਰ ਸਹੂਲਤਾਂ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904