PSTET 2021 Registration: ਪੰਜਾਬ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, SCERT ਨੇ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (PSTET 2021) ਲਈ ਅਪਲਾਈ ਕਰਨ ਦੀ ਆਖਰੀ ਮਿਤੀ ਵਧਾ ਦਿੱਤੀ ਹੈ। ਅਜਿਹੀ ਸਥਿਤੀ ਵਿੱਚ ਜਿਨ੍ਹਾਂ ਉਮੀਦਵਾਰਾਂ ਨੇ ਹੁਣ ਤੱਕ ਇਸ ਪ੍ਰੀਖਿਆ (PSTET 2021) ਲਈ ਅਪਲਾਈ ਨਹੀਂ ਕੀਤਾ ਹੈ, ਉਨ੍ਹਾਂ ਨੂੰ ਅਧਿਕਾਰਤ ਵੈੱਬਸਾਈਟ- pstet.pseb.ac.in 'ਤੇ ਜਾ ਕੇ ਅਰਜ਼ੀ ਫਾਰਮ ਭਰਨਾ ਚਾਹੀਦਾ ਹੈ।


ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board, PSEB) ਵੱਲੋਂ ਨੋਟਿਸ ਵੀ ਜਾਰੀ ਕੀਤਾ ਗਿਆ। ਇਸ ਨੋਟਿਸ ਮੁਤਾਬਕ ਉਮੀਦਵਾਰਾਂ ਨੂੰ ਹੁਣ ਆਨਲਾਈਨ ਅਪਲਾਈ ਕਰਨ ਲਈ ਕੱਲ੍ਹ ਯਾਨੀ 08 ਦਸੰਬਰ 2021 ਤੱਕ ਦਾ ਸਮਾਂ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਰਜ਼ੀ ਦੀ ਆਖਰੀ ਤਰੀਕ 06 ਦਸੰਬਰ ਸੀ। ਪ੍ਰੀਖਿਆ ਦੇ ਪੂਰੇ ਅਨੁਸੂਚੀ ਅਤੇ PSTET 2021 ਐਪਲੀਕੇਸ਼ਨ ਫਾਰਮ ਦੇ ਵੇਰਵਿਆਂ ਲਈ, ਤੁਸੀਂ ਅਧਿਕਾਰਤ ਨੋਟੀਫਿਕੇਸ਼ਨ ਦੇਖ ਸਕਦੇ ਹੋ।


ਇਸ ਤਰ੍ਹਾਂ ਕਰੋ ਅਪਲਾਈ



  • ਅਪਲਾਈ ਕਰਨ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ pstet.pseb.ac.in 'ਤੇ ਜਾਓ।

  • ਹੁਣ ਵੈੱਬਸਾਈਟ ਦੇ ਹੋਮਪੇਜ 'ਤੇ ਰਜਿਸਟਰੇਸ਼ਨ ਦੇ ਲਿੰਕ 'ਤੇ ਕਲਿੱਕ ਕਰੋ।

  • ਰਜਿਸਟ੍ਰੇਸ਼ਨ ਤੋਂ ਬਾਅਦ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਤਿਆਰ ਕਰੋ।

  • ਹੁਣ ਰਜਿਸਟ੍ਰੇਸ਼ਨ ਪ੍ਰਮਾਣ ਪੱਤਰਾਂ ਦੀ ਮਦਦ ਨਾਲ ਲੌਗਇਨ ਕਰੋ।

  • ਲੋੜੀਂਦੀ ਜਾਣਕਾਰੀ ਨਾਲ ਅਰਜ਼ੀ ਫਾਰਮ ਭਰੋ।

  • ਆਪਣੀ ਫੋਟੋ ਅਤੇ ਦਸਤਖਤ ਦੀ ਸਕੈਨ ਕੀਤੀ ਕਾਪੀ ਅੱਪਲੋਡ ਕਰੋ।

  • ਐਪਲੀਕੇਸ਼ਨ ਫੀਸ ਦਾ ਭੁਗਤਾਨ ਕਰਨ ਤੋਂ ਬਾਅਦ, ਤੁਹਾਡਾ ਫਾਰਮ ਜਮ੍ਹਾਂ ਕਰ ਦਿੱਤਾ ਜਾਵੇਗਾ।

  • ਕੰਫਰਮ ਪੇਜ਼ ਡਾਊਨਲੋਡ ਕਰੋ ਅਤੇ ਭਵਿੱਖ ਦੇ ਸੰਦਰਭ ਲਈ ਪ੍ਰਿੰਟਆਊਟ ਆਪਣੇ ਕੋਲ ਰੱਖੋ।


ਟੈਸਟ ਦੀ ਮਿਤੀ


ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ 2021 (ਪੀਐਸਟੀਈਟੀ 2021) 24 ਦਸੰਬਰ 2021 ਨੂੰ ਕਰਵਾਈ ਜਾ ਰਹੀ ਹੈ। ਇਸਦੇ ਲਈ ਐਡਮਿਟ ਕਾਰਡ 16 ਦਸੰਬਰ 2021 ਨੂੰ ਜਾਰੀ ਕੀਤੇ ਜਾਣਗੇ। ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਨੋਟ ਕਰਨਾ ਚਾਹੀਦਾ ਹੈ ਕਿ ਬਿਨੈ-ਪੱਤਰ ਵਿੱਚ ਸੁਧਾਰ ਕਰਨ ਦੀ ਆਖਰੀ ਮਿਤੀ 13 ਦਸੰਬਰ 2021 ਤੱਕ ਹੈ।


ਪ੍ਰੀਖਿਆ ਪੈਟਰਨ


PSTET ਪ੍ਰੀਖਿਆ ਦੇ ਦੋ ਪੇਪਰ ਹੋਣਗੇ। ਪੇਪਰ-1 ਉਨ੍ਹਾਂ ਉਮੀਦਵਾਰਾਂ ਲਈ ਹੈ ਜੋ ਕਲਾਸ 1 ਤੋਂ ਕਲਾਸ 5 ਤੱਕ ਪੜ੍ਹਾਉਣ ਲਈ ਅਪਲਾਈ ਕਰਨਾ ਚਾਹੁੰਦੇ ਹਨ, ਜਦਕਿ ਪੇਪਰ-2 ਉਨ੍ਹਾਂ ਲਈ ਹੋਵੇਗਾ ਜੋ 6ਵੀਂ ਤੋਂ 8ਵੀਂ ਜਮਾਤ ਤੱਕ ਪੜ੍ਹਾਉਣ ਲਈ ਅਪਲਾਈ ਕਰਨਾ ਚਾਹੁੰਦੇ ਹਨ।


ਪੇਪਰ 1 ਅਤੇ ਪੇਪਰ 2 ਦੋਵੇਂ ਬਹੁ-ਚੋਣ ਪ੍ਰਸ਼ਨਾਂ (MCQs) 'ਤੇ ਅਧਾਰਤ ਹੋਣਗੇ ਜਿਸ ਵਿੱਚ ਬਾਲ ਵਿਕਾਸ, ਸਿੱਖਿਆ ਸ਼ਾਸਤਰ, ਭਾਸ਼ਾ ਅਤੇ ਗਣਿਤ ਆਦਿ ਤੋਂ ਕੁੱਲ 150 ਪ੍ਰਸ਼ਨ ਪੁੱਛੇ ਜਾਣਗੇ। ਹਰੇਕ ਪੇਪਰ ਲਈ 90 ਮਿੰਟ ਦਿੱਤੇ ਜਾਣਗੇ। ਪ੍ਰੀਖਿਆ ਪਾਸ ਕਰਨ ਲਈ ਉਮੀਦਵਾਰਾਂ ਨੂੰ ਟੀਈਟੀ ਪ੍ਰੀਖਿਆ ਵਿੱਚ ਘੱਟੋ ਘੱਟ 60% ਅੰਕ ਹਾਸਲ ਕਰਨ ਦੀ ਲੋੜ ਹੈ।



ਇਹ ਵੀ ਪੜ੍ਹੋ: Sonu Sood ਨੇ ਦਿਖਾਇਆ ਆਪਣਾ ਖਾਸ ਟਰੈਕਟਰ, ਤਾਂ ਐਕਟਰ ਅਭਿਸ਼ੇਕ ਬੱਚਨ ਨੇ ਕੀਤਾ ਕੁਮੈਂਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Education Loan Information:

Calculate Education Loan EMI