Paytm: ਪਿਛਲੇ ਕੁਝ ਸਾਲਾਂ ਤੋਂ ਪੇਟੀਐਮ ਕੰਪਨੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਸੀ। ਉੱਥੇ ਹੀ ਹੁਣ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਪੇਟੀਐਮ ਦੀਆਂ ਕਈ ਸੇਵਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਹੈ। ਆਰਬੀਆਈ ਦੇ ਹੁਕਮਾਂ ਅਨੁਸਾਰ, ਹੁਣ ਪੇਟੀਐਮ ਪੇਮੈਂਟ ਬੈਂਕ ਨਵੇਂ ਗਾਹਕ ਨਹੀਂ ਜੋੜ ਸਕਦਾ ਹੈ।


ਇਸ ਦੇ ਨਾਲ ਹੀ ਆਰਬੀਆਈ ਨੇ ਇਹ ਆਦੇਸ਼ ਜਾਰੀ ਕੀਤਾ ਹੈ ਕਿ ਫਿਲਹਾਲ ਪੇਟੀਐਮ ਪੇਮੈਂਟ ਦੇ ਗਾਹਕ ਅਤੇ ਉਹ ਲੋਕ ਜੋ ਵਾਲਿਟ ਦੀ ਵਰਤੋਂ ਕਰ ਰਹੇ ਹਨ। 29 ਫਰਵਰੀ ਤੋਂ ਬਾਅਦ, ਉਹ ਲੋਕ ਵੀ ਆਪਣੇ ਖਾਤੇ ਵਿੱਚ ਰਕਮ ਐਡ ਨਹੀਂ ਕਰ ਸਕਣਗੇ। ਆਓ ਜਾਣਦੇ ਹਾਂ ਮੌਜੂਦਾ ਗਾਹਕਾਂ 'ਤੇ ਇਸ ਦਾ ਕੀ ਪ੍ਰਭਾਵ ਪਵੇਗਾ।


ਪੁਰਾਣੇ ਯੂਜ਼ਰਸ ਨੂੰ 29 ਫਰਵਰੀ ਤੱਕ ਰਾਹਤ


ਆਰਬੀਆਈ ਦੁਆਰਾ ਜਾਰੀ ਆਦੇਸ਼ਾਂ ਦੇ ਅਨੁਸਾਰ, ਹੁਣ ਪੇਟੀਐਮ ਦਾ ਪੇਟੀਐਮ ਪੇਮੈਂਟਸ ਬੈਂਕ ਨਵੇਂ ਗਾਹਕ ਨਹੀਂ ਜੋੜ ਸਕਦਾ ਹੈ। ਹਾਲਾਂਕਿ, ਇਸ ਸਬੰਧ ਵਿੱਚ ਆਰਬੀਆਈ ਨੇ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਗਾਹਕ 29 ਫਰਵਰੀ ਤੱਕ ਪਹਿਲਾਂ ਵਾਂਗ ਆਪਣੇ ਖਾਤੇ ਦੀ ਪੂਰੀ ਤਰ੍ਹਾਂ ਵਰਤੋਂ ਕਰ ਸਕਦੇ ਹਨ। ਯਾਨੀ ਜੇਕਰ ਤੁਸੀਂ Paytm ਰਾਹੀਂ ਕੋਈ ਸਹੂਲਤ ਪ੍ਰਾਪਤ ਕੀਤੀ ਹੈ। 


ਇਹ ਵੀ ਪੜ੍ਹੋ: Budget 2024: ਬਜਟ ਤੋਂ ਪਹਿਲਾਂ ਹੀ ਸਰਕਾਰ ਦਾ ਤੋਹਫਾ, ਸਸਤੇ ਹੋ ਸਕਦੇ ਮੋਬਾਈਲ - ਜਾਣੋ ਵੱਡਾ ਫੈਸਲਾ


ਫਾਸਟੈਗ, ਕਾਮਨ ਮੋਬਿਲਿਟੀ ਕਾਰਡ ਜਾਂ ਪੋਸਟਪੇਡ ਲੋਨ ਦੀ ਤਰ੍ਹਾਂ ਤੁਸੀਂ ਉਸ ਸਹੂਲਤ ਦੀ ਵਰਤੋਂ ਕਰ ਸਕਦੇ ਹੋ। ਪਰ ਇਸ ਤੋਂ ਬਾਅਦ, Paytm ਦੁਆਰਾ ਕਿਸੇ ਵੀ ਸਹੂਲਤ ਦੀ ਵਰਤੋਂ ਨਹੀਂ ਕੀਤੀ ਜਾ ਸਕੇਗੀ। ਮਤਲਬ 29 ਫਰਵਰੀ ਤੋਂ ਬਾਅਦ ਤੁਸੀਂ ਨਾ ਤਾਂ ਫਾਸਟੈਗ, ਕਾਮਨ ਮੋਬਿਲਿਟੀ ਕਾਰਡ ਦਾ ਰੀਚਾਰਜ ਕਰ ਸਕੋਗੇ ਅਤੇ ਨਾ ਹੀ ਆਪਣੇ ਖਾਤੇ ਤੋਂ ਲੈਣ-ਦੇਣ ਕਰ ਸਕੋਗੇ। ਇਸ ਲਈ ਜੇਕਰ ਤੁਸੀਂ ਇਨ੍ਹਾਂ ਸਹੂਲਤਾਂ ਦਾ ਲਾਭ ਚੁੱਕ ਰਹੇ ਹੋ ਤਾਂ 29 ਫਰਵਰੀ ਤੱਕ ਇਨ੍ਹਾਂ ਦਾ ਪੂਰਾ ਲਾਭ ਚੁੱਕੋ।


ਕੀ ਕਿਹਾ ਆਰਬੀਆਈ ਨੇ?


ਪੇਟੀਐਮ ਪੇਮੈਂਟਸ ਬੈਂਕ ਦੇ ਮਾਮਲੇ ਦੇ ਬਾਰੇ ਵਿੱਚ ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਸਿਸਟਮ ਆਡਿਟ ਰਿਪੋਰਟ ਅਤੇ ਕੰਪਲੀਸ਼ਨ ਵੈਲੀਡੇਸ਼ਨ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਪੇਟੀਐਮ ਲਗਾਤਾਰ ਅਨੁਪਾਲਨ ਮਾਪਦੰਡਾਂ ਦੀ ਅਣਦੇਖੀ ਕਰ ਰਿਹਾ ਹੈ। ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ। ਬੈਂਕ ਵੱਲੋਂ ਦੱਸਿਆ ਗਿਆ ਕਿ ਪੇਟੀਐਮ ਪੇਮੈਂਟਸ ਬੈਂਕ ਵਿੱਚ ਕਈ ਹੋਰ ਕਮੀਆਂ ਸਾਹਮਣੇ ਆਈਆਂ ਹਨ, ਜਿਸ ਕਾਰਨ ਅੱਗੇ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ: Budget 2024 Date Time: ਵਿੱਤ ਮੰਤਰੀ ਕਦੋਂ ਅਤੇ ਕਿੰਨੇ ਵਜੇ ਪੇਸ਼ ਕਰਨਗੇ ਅੰਤਰਿਮ ਬਜਟ? ਜਾਣੋ ਕਿੱਥੇ ਦੇਖ ਸਕਦੇ ਤੁਸੀਂ