RBI Currency Changes: ਭਾਰਤੀ ਰੁਪਏ ਨੂੰ ਇਸਦੇ ਮੌਜੂਦਾ ਰੂਪ ਨੂੰ ਬਦਲੇ ਹੋਏ ਕਰੀਬ 10 ਸਾਲ ਹੋ ਗਏ ਹਨ। ਨੋਟਬੰਦੀ ਤੋਂ ਬਾਅਦ, ਬੈਂਕ ਨੋਟਾਂ ਵਿੱਚ ਇੱਕ ਵਾਰ ਫਿਰ ਮਹੱਤਵਪੂਰਨ ਬਦਲਾਅ ਕੀਤਾ ਜਾ ਸਕਦਾ ਹੈ। ਨਕਦੀ ਦੀ ਵੱਧਦੀ ਮੰਗ ਅਤੇ ਨੋਟਾਂ ਦੀ ਛਪਾਈ ਦੀ ਵਧਦੀ ਲਾਗਤ ਨੂੰ ਦੇਖਦਿਆਂ ਹੋਇਆਂ ਭਾਰਤੀ ਰਿਜ਼ਰਵ ਬੈਂਕ (RBI) ਪਲਾਸਟਿਕ ਜਾਂ ਪੋਲੀਮਰ ਵਾਲੇ ਬੈਂਕ ਨੋਟ ਲਿਆ ਸਕਦਾ ਹੈ।

Continues below advertisement

ਸੂਤਰਾਂ ਅਨੁਸਾਰ, ਹਾਲ ਹੀ ਵਿੱਚ RBI ਬੋਰਡ ਮੀਟਿੰਗਾਂ ਵਿੱਚ ਪਲਾਸਟਿਕ ਜਾਂ ਪੋਲੀਮਰ ਨੋਟਾਂ ਦੇ ਮੁੱਦੇ 'ਤੇ ਚਰਚਾ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਨੋਟ ਕਾਗਜ਼ੀ ਨੋਟਾਂ ਨਾਲੋਂ ਵਧੇਰੇ ਟਿਕਾਊ ਹੁੰਦੇ ਹਨ ਅਤੇ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦੇ, ਜਿਸ ਨਾਲ ਛਪਾਈ ਅਤੇ ਸਰਕੂਲੇਸ਼ਨ ਦੀ ਲਾਗਤ ਘੱਟ ਸਕਦੀ ਹੈ।

Continues below advertisement

ਪੋਲੀਮਰ ਬੈਂਕ ਨੋਟ ਇੱਕ ਖਾਸ ਕਿਸਮ ਦੀ ਪਲਾਸਟਿਕ ਤੋਂ ਬਣਾਏ ਜਾਂਦੇ ਹਨ। ਇਸ ਕਿਸਮ ਦੇ ਨੋਟ ਨੂੰ ਪਲਾਸਟਿਕ ਮਨੀ ਜਾਂ ਪਲਾਸਟਿਕ ਨੋਟ ਕਿਹਾ ਜਾਂਦਾ ਹੈ। ਇਹ ਮੁੱਖ ਤੌਰ 'ਤੇ Biaxially Oriented Polypropylene (BOPP) ਇੱਕ ਸਿੰਥੈਟਿਕ ਪਲਾਸਟਿਕ ਦੀ ਵਰਤੋਂ ਕਰਦੇ ਹਨ। ਇਹ ਨੋਟ ਪਤਲੇ, ਲਚਕਦਾਰ ਅਤੇ ਮਜ਼ਬੂਤ ​​ਹੁੰਦੇ ਹਨ ਅਤੇ ਆਮ ਕਾਗਜ਼ੀ ਨੋਟਾਂ ਵਾਂਗ ਆਸਾਨੀ ਨਾਲ ਫਟਦੇ ਨਹੀਂ ਹਨ।

ਇਨ੍ਹਾਂ ਨੋਟਾਂ 'ਤੇ ਸੇਫਟੀ ਫੀਚਰਸ ਵੀ ਵਧੀਆ ਤਰੀਕੇ ਨਾਲ ਜੋੜੇ ਜਾ ਸਕਦੇ ਹਨ। ਇਸ ਦੇ ਨਾਲ ਹੀ ਏਟੀਐਮ ਮਸ਼ੀਨਾਂ ਵੀ ਪੋਲੀਮਰ ਵਾਲੇ ਬੈਂਕ ਨੋਟ ਵੰਡਣ ਵਿੱਚ ਸਮਰੱਥ ਹੋਣਗੇ। 

ਕਿਉਂ ਦਿੱਤਾ ਜਾ ਰਿਹਾ ਪਲਾਸਟਿਕ ਨੋਟਾਂ 'ਤੇ ਜ਼ੋਰ?

RBI ਦੇ ਅੰਕੜਿਆਂ ਅਨੁਸਾਰ, 2024-25 ਵਿੱਤੀ ਸਾਲ ਵਿੱਚ ਕਾਗਜ਼ੀ ਨੋਟਾਂ ਦੀ ਛਪਾਈ 'ਤੇ ₹6,372.8 ਕਰੋੜ ਤੋਂ ਵੱਧ ਖਰਚ ਕੀਤੇ ਗਏ ਸਨ, ਜਦੋਂ ਕਿ ਇੱਕ ਸਾਲ ਪਹਿਲਾਂ ਲਗਭਗ ₹5,101.4 ਕਰੋੜ ਰੁਪਏ ਲੱਗਦੇ ਸੀ। 2025 ਦੀ ਰਿਜ਼ਰਵ ਬੈਂਕ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਕਦੀ ਦੀ ਵਧਦੀ ਮੰਗ ਕਾਰਨ ਨੋਟਾਂ ਦੀ ਛਪਾਈ ਦੀ ਲਾਗਤ ਲਗਾਤਾਰ ਵੱਧ ਰਹੀ ਹੈ।

ਇਸ ਤੋਂ ਇਲਾਵਾ, ਜ਼ਿਆਦਾਤਰ ਕਾਗਜ਼ੀ ਨੋਟ ਜਲਦੀ ਖਰਾਬ ਹੋ ਜਾਂਦੇ ਹਨ। 2025 ਵਿੱਚ, ਲੱਖਾਂ ਖਰਾਬ ਹੋਏ ਕਾਗਜ਼ੀ ਨੋਟਾਂ ਨੂੰ ਰੱਦ ਕਰਨਾ ਪਿਆ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡੀ ਗਿਣਤੀ ₹500 ਅਤੇ ₹100 ਦੇ ਨੋਟਾਂ ਦੀ ਸੀ। ਇਸ ਲਈ, ਲੰਬੇ ਸਮੇਂ ਤੱਕ ਚੱਲਣ ਵਾਲੇ ਪੋਲੀਮਰ ਨੋਟਾਂ ਨੂੰ ਇੱਕ ਬਿਹਤਰ ਆਪਸ਼ਨ ਮੰਨਿਆ ਜਾਂਦਾ ਹੈ।