RBI Repo Rate Descision: ਭਾਰਤੀ ਰਿਜ਼ਰਵ ਬੈਂਕ (Reserve Bank of India) ਦੀ ਮੁਦਰਾ ਨੀਤੀ ਕਮੇਟੀ (MPC) ਨੇ ਰੈਪੋ ਰੇਟ (Repo Rate) ਨੂੰ 5.25% 'ਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। RBI ਦੇ ਗਵਰਨਰ ਸੰਜੇ ਮਲਹੋਤਰਾ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਇਸਦਾ ਐਲਾਨ ਕੀਤਾ ਹੈ।

Continues below advertisement

125 ਬੇਸਿਸ ਪੁਆਇੰਟ ਦੀ ਕਟੌਤੀ ਕਰ ਚੁੱਕਿਆ RBI

Continues below advertisement

ਪਿਛਲੇ ਸਾਲ (ਜਨਵਰੀ 2025 ਤੋਂ ਜੂਨ 2026 ਤੱਕ) ਭਾਰਤੀ ਰਿਜ਼ਰਵ ਬੈਂਕ (RBI) ਨੇ ਰੈਪੋ ਰੇਟ (Repo Rate) ਵਿੱਚ ਚਾਰ ਵਾਰ ਬਦਲਾਅ ਕੀਤਾ ਹੈ। ਇਸ ਦੌਰਾਨ ਦਰ ਨੂੰ 6.50% ਤੋਂ ਘਟਾ ਕੇ 5.25% ਕਰ ਦਿੱਤਾ, ਜਿਸ ਨਾਲ 1.25% (125 ਬੇਸਿਸ ਪੁਆਇੰਟ) ਦੀ ਮਹੱਤਵਪੂਰਨ ਰਾਹਤ ਮਿਲੀ। ਫਰਵਰੀ 2025 ਵਿੱਚ 0.25% ਦੀ ਪਹਿਲੀ ਰੈਪੋ ਰੇਟ ਕਟੌਤੀ ਕੀਤੀ ਗਈ ਸੀ।

ਇਸ ਤੋਂ ਬਾਅਦ, ਅਪ੍ਰੈਲ (April) ਵਿੱਚ ਇੱਕ ਹੋਰ 0.25% ਦਰ ਕਟੌਤੀ ਕੀਤੀ ਗਈ ਸੀ। ਪਿਛਲੇ ਸਾਲ ਜੂਨ ਵਿੱਚ 50% ਦਰ ਵਿੱਚ ਵੱਡੀ ਕਟੌਤੀ ਕੀਤੀ ਗਈ ਸੀ। ਦਸੰਬਰ ਵਿੱਚ 0.25% ਹੋਰ ਕਟੌਤੀ ਕੀਤੀ ਗਈ ਸੀ। ਇਸ ਸਾਲ ਫਰਵਰੀ ਦੀ ਮੀਟਿੰਗ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।

Loan ਅਤੇ EMI 'ਤੇ ਕੀ ਅਸਰ ਪਵੇਗਾ?

Loan ਦੀ EMI ਵਿੱਚ ਗਿਰਾਵਟ - ਪਿਛਲੇ ਸਾਲ ਦੀ ਸ਼ੁਰੂਆਤ (6.50%) ਦੇ ਮੁਕਾਬਲੇ ਅੱਜ (5.25%) ਵਿਆਜ ਦਰਾਂ ਕਾਫ਼ੀ ਘੱਟ ਹਨ । ਇਸ ਲਈ, ਫਲੋਟਿੰਗ-ਰੇਟ ਹੋਮ ਲੋਨ ਵਾਲੇ ਲੋਕਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਆਪਣੇ EMI ਵਿੱਚ ਕਾਫ਼ੀ ਕਮੀ ਦੇਖੀ ਹੈ।

FD ਵਿਆਜ ਦਰਾਂ ਵਿੱਚ ਕਮੀ - ਪਿਛਲੇ ਸਾਲ, ਜਦੋਂ ਰੈਪੋ ਪੇਟ ਜ਼ਿਆਦਾ ਸੀ, ਬੈਂਕਾਂ ਨੇ ਫਿਕਸਡ ਡਿਪਾਜ਼ਿਟ (FD) 'ਤੇ ਸ਼ਾਨਦਾਰ ਰਿਟਰਨ ਦਿੱਤਾ ਸੀ। ਸਾਲ ਦੇ ਅੰਤ ਤੱਕ ਲਗਾਤਾਰ ਹੋਈ ਕਟੌਤੀਆਂ ਤੋਂ ਬਾਅਦ ਬੈਂਕਾਂ ਨੇ FD ਸ਼ਾਨਦਾਰ ਵਿਆਜ ਦਰਾਂ ਵਿੱਚ ਕੀਤੀ ਹੈ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।