ਮੁੰਬਈ: ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ-RIL) ਦੀ 44 ਵੀਂ ਸਲਾਨਾ ਜਨਰਲ ਮੀਟਿੰਗ (ਏਜੀਐਮ-AGM) ਵਿੱਚ, ਮੁਕੇਸ਼ ਅੰਬਾਨੀ ਨੇ ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ‘ਸਊਦੀ ਅਰਾਮਕੋ’ (Saudi Aramco) ਦੇ ਸੌਦੇ ਨਾਲ ਸਬੰਧਤ ਇੱਕ ਵੱਡਾ ਐਲਾਨ ਕੀਤਾ ਹੈ। ਮੁਕੇਸ਼ ਅੰਬਾਨੀ ਨੇ ਸਊਦੀ ਅਰਾਮਕੋ ਦੇ ਚੇਅਰਮੈਨ ਤੇ ਸਊਦੀ ਅਰਬ ਦੇ ਪਬਲਿਕ ਵੈਲਥ ਫੰਡ ਦੇ ਗਵਰਨਰ, ਯਾਸੀਰ ਅਲ-ਰੁਮਾਇਨ (Yasir Al-Rumayyan) ਨੂੰ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) ਦੇ ਬੋਰਡ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ 15 ਅਰਬ ਡਾਲਰ ਦੇ ਸੌਦੇ ਦੀ ਇੱਕ ਅਗਾਊਂ ਸ਼ਰਤ ਹੈ। ਪਿਛਲੇ ਸਾਲ, ਦੀ ਏਜੀਐਮ ਦੌਰਾਨ ਮੁਕੇਸ਼ ਅੰਬਾਨੀ ਨੇ ਕਿਹਾ ਸੀ, "ਪਿਛਲੇ ਸਾਲ, ਮੈਂ ਤੁਹਾਡੇ O2C ਕਾਰੋਬਾਰ ਵਿਚ ਸਊਦੀ ਅਰਾਮਕੋ ਦੁਆਰਾ ਇਕੁਇਟੀ ਨਿਵੇਸ਼ ਦਾ ਅਧਾਰ ਤੁਹਾਡੇ ਨਾਲ ਸਾਂਝਾ ਕੀਤਾ। ਊਰਜਾ ਬਾਜ਼ਾਰ ਵਿਚ ਅਣਕਿਆਸੇ ਹਾਲਾਤ ਤੇ ਕੋਵਿਡ-19 ਕਾਰਨ ਦੇਰੀ ਹੋ ਰਹੀ ਸੀ। ਅਸੀਂ ਉਮੀਦ ਕਰ ਰਹੇ ਸੀ ਕਿ 2021 ਦੇ ਅਰੰਭ ਤਕ ਪ੍ਰਕਿਰਿਆ ਪੂਰੀ ਹੋ ਜਾਏਗੀ। ”
ਵੀਰਵਾਰ ਨੂੰ ਆਰਆਈਐਲ (RIL) ਦੀ 44 ਵੇਂ ਏਜੀਐਮ ਨੂੰ ਸੰਬੋਧਨ ਕਰਦੇ ਹੋਏ ਮੁਕੇਸ਼ ਅੰਬਾਨੀ ਨੇ ਕਿਹਾ ਕਿ ਪਿਛਲੀ ਸਲਾਨਾ ਜਨਰਲ ਮੀਟਿੰਗ ਤੋਂ ਬਾਅਦ ਤੋਂ ਸਾਡਾ ਕਾਰੋਬਾਰ ਤੇ ਵਿੱਤੀ ਸਫਲਤਾ ਉਮੀਦਾਂ ਤੋਂ ਪਾਰ ਹੋ ਗਈ ਹੈ ਪਰ ਇਸ ਮੁਸ਼ਕਲ ਸਮੇਂ ਦੌਰਾਨ ਆਰਆਈਐਲ ਦੇ ਮਾਨਵਤਾਵਾਦੀ ਯਤਨਾਂ ਨੇ ਸਾਡੀ ਵਪਾਰਕ ਕਾਰਗੁਜ਼ਾਰੀ ਨਾਲੋਂ ਵੀ ਵਧੇਰੇ ਖੁਸ਼ੀਆਂ ਲਿਆਈਆਂ।
ਰਿਲਾਇੰਸ ਫਾਉਂਡੇਸ਼ਨ ਦੇ ਪ੍ਰਧਾਨ ਤੇ ਬਾਨੀ ਨੀਤਾ ਅੰਬਾਨੀ ਨੇ ਕਿਹਾ ਕਿ ਆਰਆਈਐਲ ਦਾ ਮਿਸ਼ਨ ਵੈਕਸੀਨ ਸੁਰੱਖਿਆ ਭਾਰਤ ਦੇ ਸਭ ਤੋਂ ਵੱਡੇ ਕਾਰਪੋਰੇਟ ਟੀਕਾਕਰਨ ਮੁਹਿੰਮਾਂ ਵਿਚੋਂ ਇਕ ਹੈ, ਜਿਸ ਵਿੱਚ ਸੇਵਾ ਮੁਕਤ ਕਰਮਚਾਰੀਆਂ, ਭਾਈਵਾਲ ਕੰਪਨੀ ਦੇ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਸਮੇਤ ਸਾਡੇ ਪਰਿਵਾਰ ਦੇ 20 ਲੱਖ ਮੈਂਬਰਾਂ ਨੂੰ ਮੁਫਤ ਟੀਕਾਕਰਣ ਪ੍ਰਦਾਨ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: Exclusive: ਕੁੰਵਰ ਦੇ 'ਆਪ' 'ਚ ਸ਼ਾਮਲ ਹੋਣ ਤੇ ਜੋਸ਼ੀ ਦੀ ਬਾਗੀ ਸੁਰ ਨਾਲ ਚਰਚਾ 'ਚ ਆਇਆ ਹਲਕਾ ਅੰਮ੍ਰਿਤਸਰ ਉੱਤਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin