ਮੁੰਬਈ: ਰਿਲਾਇੰਸ ਦੀਆਂ ਦੋ ਸੰਸਥਾਵਾਂ ਸਰ ਐਚਐਨ ਰਿਲਾਇੰਸ ਫਾਊਂਡੇਸ਼ਨ (Sir H.N. Reliance Foundation) ਤੇ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ (DhirubhaiAmbani International School) ਨੇ ਵੱਕਾਰੀ ਟਾਈਮਜ਼ ਆਫ਼ ਇੰਡੀਆ ਰੈਂਕਿੰਗ ਵਿੱਚ ਸਿਖਰ 'ਤੇ ਪਹੁੰਚ ਗਏ ਹਨ।


ਟਾਈਮਜ਼ ਆਫ਼ ਇੰਡੀਆ ਸਕੂਲ ਸਰਵੇਖਣ 2021


ਟਾਈਮਜ਼ ਆਫ਼ ਇੰਡੀਆ ਦੇ ਸਕੂਲ ਸਰਵੇਖਣ ਵਿੱਚ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਨੂੰ ਫਿਰ ਤੋਂ ਸਰਵੋਤਮ ਸਕੂਲ ਦਾ ਦਰਜਾ ਦਿੱਤਾ ਗਿਆ ਹੈ। ਇਹ ਨੀਤਾ ਅੰਬਾਨੀ ਦੀ ਦੂਰਅੰਦੇਸ਼ੀ, ਅਗਵਾਈ ਤੇ ਯਤਨਾਂ ਦੀ ਪਛਾਣ ਹੈ। ਖੋਜ ਦਾ ਮੁੱਖ ਉਦੇਸ਼ ਮੁੰਬਈ ਦੇ ਚੋਟੀ ਦੇ ਸਕੂਲਾਂ ਦੀ ਸੂਚੀ 'ਤੇ ਪਹੁੰਚਣਾ ਸੀ।




ਸਿਹਤ ਸਰਵੇਖਣ


ਟਾਈਮਜ਼ ਆਫ਼ ਇੰਡੀਆ ਦੇ ਸਿਹਤ ਸਰਵੇਖਣ ਵਿੱਚ ਸਰ HN ਰਿਲਾਇੰਸ ਫਾਊਂਡੇਸ਼ਨ ਹਸਪਤਾਲ ਨੂੰ ਨੰਬਰ 1 ਦਰਜਾ ਦਿੱਤਾ ਗਿਆ ਹੈ। ਖੋਜ ਅਧਿਐਨ ਦਾ ਉਦੇਸ਼ 2020-21 ਲਈ ਭਾਰਤ ਦੇ ਚੋਟੀ ਦੇ ਮਲਟੀਸਪੈਸ਼ਲਿਟੀ ਹਸਪਤਾਲਾਂ ਦੀ ਸੂਚੀ 'ਤੇ ਪਹੁੰਚਣਾ ਸੀ। ਸੂਚੀ ਵਿੱਚ ਸ਼ਾਮਲ ਵਿਅਕਤੀਆਂ ਵਿੱਚ ਘੱਟੋ-ਘੱਟ ਤਿੰਨ ਜਾਂ ਵੱਧ ਗੰਭੀਰ ਦੇਖਭਾਲ ਵਿਸ਼ੇਸ਼ਤਾ ਵਿਭਾਗ (ਆਨਕੋਲੋਜੀ, ਨੈਫਰੋਲੋਜੀ, ਯੂਰੋਲੋਜੀ, ਕਾਰਡੀਓਲੋਜੀ, ਬਾਲ ਰੋਗ, ਗਾਇਨੀਕੋਲੋਜੀ/ਪ੍ਰਸੂਤੀ ਵਿਗਿਆਨ, ਨਿਊਰੋਲੋਜੀ, ਐਮਰਜੈਂਸੀ ਤੇ ਟਰੌਮਾ ਅਤੇ ਗੈਸਟ੍ਰੋਐਂਟਰੌਲੋਜੀ/ਹੈਪੇਟੋਲੋਜੀ) ਸ਼ਾਮਲ ਹਨ।


ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਨੇ ਕਿਹਾ, “ਸਾਨੂੰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਟਾਈਮਜ਼ ਆਫ ਇੰਡੀਆ ਮਲਟੀ-ਸਪੈਸ਼ਲਿਟੀ ਸਰਵੇ 2021 ਨੇ ਸਰ ਐਚਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਨੂੰ ਪੱਛਮੀ ਖੇਤਰ ਤੇ ਮੁੰਬਈ ਵਿੱਚ ਨੰਬਰ 1 ਹਸਪਤਾਲ ਵਜੋਂ ਦਰਜਾ ਦਿੱਤਾ ਗਿਆ ਹੈ। ਨੀਤਾ ਅੰਬਾਨੀ ਨੇ ਕਿਹਾ ਕਿ ਮੈਂ ਮਾਨਵਤਾ ਦੀ ਨਿਰਸਵਾਰਥ ਅਤੇ ਅਣਥੱਕ ਸੇਵਾ ਲਈ ਡਾਕਟਰਾਂ, ਹਸਪਤਾਲ ਦੇ ਸਟਾਫ ਦੀ ਪੂਰੀ ਟੀਮ ਦੇ ਜਜ਼ਬੇ ਨੂੰ ਸਲਾਮ ਕਰਦੀ ਹਾਂ।


ਇਹ ਵੀ ਪੜ੍ਹੋ: Electricity with Cow Dung: ਹੁਣ ਗਾਂ ਦੇ ਗੋਹੇ ਤੋਂ ਵੀ ਮਿਲੇਗੀ ਬਿਜਲੀ! ਇੱਕ ਗਾਂ ਦੀ ਰਹਿੰਦ-ਖੂੰਹਦ ਨਾਲ ਸਾਲ ਭਰ ਤਿੰਨ ਘਰ ਹੋਣਗੇ ਰੌਸ਼ਨ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904