ਚੰਡੀਗੜ੍ਹ: ਕਾਂਗਰਸ (Punjab Congerss) ਤੋਂ ਵੱਖ ਹੋ ਕੇ ਨਵੀਂ ਪਾਰਟੀ ਬਣਾਉਣ ਮਗਰੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਨੇ ਹੁਣ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਉਹ ਆਪਣੀ ਅਗਲੀ ਸਿਆਸੀ ਪਾਰੀ ਦੀ ਸ਼ੁਰੂਆਤ ਆਪਣੇ ਜੱਦੀ ਹਲਕੇ ਪਟਿਆਲਾ (Patiala) ਤੋਂ ਹੀ ਚੋਣ ਲੜ ਕੇ ਕਰਨਗੇ। ਪਹਿਲਾਂ ਚਰਚਾ ਸੀ ਕਿ ਪਟਿਆਲਾ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ (Navjot Singh Sidhu) ਚੋਣ ਲੜ ਸਕਦੇ ਹਨ ਪਰ ਉਨ੍ਹਾਂ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਪੁਰਾਣੇ ਹਲਕੇ ਅੰਮ੍ਰਿਤਸਰ (Amritsar) ਤੋਂ ਹੀ ਚੋਣ ਲੜਨਗੇ।


ਮੀਡੀਆ ਨਾਲ ਇੰਟਰਵਿਊ ਦੌਰਾਨ ਕੈਪਟਨ ਨੇ ਸਪਸ਼ਟ ਕੀਤਾ ਹੈ ਕਿ ਪਟਿਆਲਾ ਨਾਲ ਉਨ੍ਹਾਂ ਦੇ ਪਰਿਵਾਰ ਦੀ 400 ਸਾਲ ਪੁਰਾਣੀ ਸਾਂਝ ਹੈ ਤੇ ਉਹ ਸਿਰਫ਼ ਨਵਜੋਤ ਸਿੱਧੂ ਕਰ ਕੇ ਮੈਦਾਨ ਨਹੀਂ ਛੱਡਣ ਵਾਲੇ। ਪਟਿਆਲਾ ਨੂੰ ਕੈਪਟਨ ਦਾ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ। ਕੈਪਟਨ ਨੇ ਤਿੰਨ ਵਾਰ ਹਾਰ ਵੀ ਝੱਲੀ, ਪਰ ਉਹ ਪਟਿਆਲਾ ਤੋਂ 1980 ’ਚ ਵੋਟਾਂ ਦੇ ਵੱਡੇ ਫਰਕ ਨਾਲ ਐਮਪੀ ਬਣੇ ਸਨ। ਉਹ ਪਹਿਲੀ ਵਾਰ 1985 ’ਚ ਤਲਵੰਡੀ ਸਾਬੋ ਤੇ ਦੂਜੀ ਵਾਰ 1992 ’ਚ ਸਮਾਣਾ ਤੋਂ ਵਿਧਾਇਕ ਬਣੇ ਸਨ। ਸੰਨ 2002, 2007, 2012 ਅਤੇ 2017 ’ਚ ਲਗਾਤਾਰ ਚਾਰ ਵਾਰ ਉਹ ਪਟਿਆਲਾ ਸ਼ਹਿਰੀ ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਵਿਧਾਇਕ ਬਣੇ।


ਦੂਜੇ ਪਾਸੇ ਕਾਂਗਰਸ ਵੀ ਇਸ ਵਾਰ ਕੈਪਟਨ ਨੂੰ ਘੇਰਨ ਦੀ ਪੂਰੀ ਵਾਹ ਲਾਏਗੀ। ਬੇਸ਼ੱਕ ਨਵਜੋਤ ਸਿੱਧੂ ਉਨ੍ਹਾਂ ਖਿਲਾਫ ਚੋਣ ਨਾ ਲੜਨ ਪਰ ਕਾਂਗਰਸ ਕੈਪਟਨ ਖਿਲਾਫ ਮਜਬੂਤ ਉਮੀਦਵਾਰ ਉਤਾਰ ਸਕਦੀ ਹੈ। ਇਹ ਵੀ ਚਰਚਾ ਹੈ ਕਿ ਕਿਸੇ ਵੇਲੇ ਕੈਪਟਨ ਦੇ ਵਿਰੋਧੀ ਰਹੇ ਬ੍ਰਹਮ ਮਹਿੰਦਰਾ ਨੂੰ ਵੀ ਪਟਿਆਲਾ ਸ਼ਹਿਰੀ ਹਲਕੇ ਤੋਂ ਕਾਂਗਰਸ ਵੱਲੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ। ਬੇਸ਼ੱਕ ਬਾਅਦ ਵਿੱਚ ਬ੍ਰਹਮ ਮਹਿੰਦਰਾ ਦੇ ਸਬੰਧ ਕੈਪਟਨ ਨਾਲ ਸਹੀ ਹੋ ਗਏ ਸੀ ਪਰ ਕਾਫੀ ਸਮਾਂ ਉਹ ਵਿਰੋਧੀ ਗੁੱਟਾਂ ਵਜੋਂ ਹੀ ਵਿਚਰਦੇ ਰਹੇ ਸੀ।


ਦਰਅਸਲ ਇਸ ਵੇਲੇ ਕੈਪਟਨ ਦਾ ਵੱਕਾਰ ਦਾਅ ਉਪਰ ਲੱਗਾ ਹੋਇਆ ਹੈ। ਉਹ ਕਾਂਗਰਸ ਤੋਂ ਵੱਖ ਹੋ ਕੇ ਵੱਖਰੀ ਪਾਰਟੀ ਬਣਾ ਸਿਆਸੀ ਪਾਰੀ ਖੇਡਣ ਜਾ ਰਹੇ ਹਨ। ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਉਹ ਬੀਜੇਪੀ ਨਾਲ ਗੱਠਜੋੜ ਕਰਨਗੇ। ਦੂਜੇ ਪਾਸੇ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਕੈਪਟਨ ਨੇ ਬੀਜੇਪੀ ਨਾਲ ਨੇੜਤਾ ਵਿਖਾ ਕੇ ਆਪਣੇ ਸਿਆਸੀ ਅਕਸ ਨੂੰ ਢਾਅ ਲਾਈ ਹੈ ਕਿਉਂਕਿ ਖੇਤੀ ਕਾਨੂੰਨਾਂ ਕਰਕੇ ਪੰਜਾਬ ਅੰਦਰ ਬੀਜੇਪੀ ਖਿਲਾਫ ਅਜੇ ਵੀ ਰੋਸ ਬਰਕਰਾਰ ਹੈ।


ਇਹ ਵੀ ਪੜ੍ਹੋ: Christmas Parade Accident: ਅਮਰੀਕਾ 'ਚ ਕ੍ਰਿਸਮਿਸ ਪਰੇਡ 'ਚ ਤੇਜ਼ ਰਫਤਾਰ ਕਾਰ ਨੇ ਮਚਾਇਆ ਕਹਿਰ, ਬੱਚਿਆਂ ਸਣੇ 20 ਤੋਂ ਵੱਧ ਲੋਕ ਜ਼ਖਮੀ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904