ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਇਨ੍ਹੀਂ ਦਿਨੀਂ ਆਪਣੇ ਕਾਰੋਬਾਰ ਨੂੰ ਲਗਾਤਾਰ ਵਧਾਉਣ ਦੀਆਂ ਖਬਰਾਂ ਕਰਕੇ ਸੁਰਖੀਆਂ ਵਿੱਚ ਹੈ। ਹੁਣ ਇਸ ਨਾਲ ਜੁੜੀਆਂ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਰਿਪੋਰਟਾਂ ਮੁਤਾਬਕ ਰਿਲਾਇੰਸ ਇੰਡਸਟਰੀਜ਼ ਇਸ ਸਮੇਂ ਆਨਲਾਈਨ ਫਰਨੀਚਰ ਬ੍ਰਾਂਡ ਅਰਬਨ ਲੇਡਰ ਤੇ ਮਿਲਕ ਡਿਲਿਵਰੀ ਪਲੇਟਫਾਰਮ 'ਮਿਲਕਬਾਸਕਿਟ' ਖਰੀਦਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਇਹ ਸਾਫ ਤੌਰ 'ਤੇ ਮੰਨਿਆ ਜਾ ਰਿਹਾ ਹੈ ਕਿ ਰਿਲਾਇੰਸ ਇੰਡਸਟਰੀਜ਼ ਆਪਣੇ ਈ-ਕਾਮਰਸ ਕਾਰੋਬਾਰ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਤੇ ਨਵੇਂ ਉਦਮਾਂ ਨਾਲ ਹੱਥ ਮਿਲਾ ਰਹੀ ਹੈ। ਇਹ ਵੀ ਦੱਸਿਆ ਗਿਆ ਹੈ ਕਿ ਆਰਆਈਐਲ ਆਨਲਾਈਨ ਈ-ਫਾਰਮੇਸੀ ਸਟਾਰਟਅਪ ਨੈੱਟਮੇਡਜ਼ ਤੇ ਆਨਲਾਈਨ ਲੌਂਜਰ ਰਿਟੇਲਰ ਜੀਵਾਮੀ ਨੂੰ ਖਰੀਦਣ ਲਈ ਗੱਲਬਾਤ ਵਿੱਚ ਹੈ। ਹਾਲਾਂਕਿ, ਰਿਲਾਇੰਸ ਇੰਡਸਟਰੀਜ਼ ਵੱਲੋਂ ਅਜੇ ਤੱਕ ਇਨ੍ਹਾਂ ਖਬਰਾਂ ਦੀ ਪੁਸ਼ਟੀ ਨਹੀਂ ਕੀਤੀ ਗਈ। ਕਾਰ ਲੈਣੀ, ਪਰ ਪੈਸੇ ਘੱਟ ਹਨ ਤਾਂ ਇਹ ਹੈ ਤੁਹਾਡੇ ਲਈ ਬਿਹਤਰ ਆਪਸ਼ਨ ਸੂਤਰਾਂ ਦਾ ਕਹਿਣਾ ਹੈ ਕਿ ਅਰਬਨ ਲੈਡਰ ਨਾਲ ਸੌਦੇ ਨੂੰ ਲੈ ਕੇ ਪਿਛਲੇ ਕੁਝ ਮਹੀਨਿਆਂ ਤੋਂ ਰਿਲਾਇੰਸ ਇੰਡਸਟਰੀਜ਼ ਦੀ ਗੱਲਬਾਤ ਚੱਲ ਰਹੀ ਹੈ ਤੇ ਇਹ ਐਡਵਾਂਸ ਪੜਾਅ 'ਚ ਪਹੁੰਚ ਚੁੱਕੀ ਹੈ। ਸੂਤਰਾਂ ਮੁਤਾਬਕ ਇਹ ਡੀਲ ਤਿੰਨ ਕਰੋੜ ਡਾਲਰ ਯਾਨੀ ਕਰੀਬ 225 ਕਰੋੜ ਰੁਪਏ 'ਚ ਤੈਅ ਹੋ ਸਕਦੀ ਹੈ। ਉਧਰ ਜਦੋਂ ਇਸ ਬਾਰੇ ਰਿਲਾਇੰਸ ਇੰਡਸਟਰੀਜ਼ ਤੋਂ ਪੁੱਛਣਾ ਚਾਹਿਆ ਤਾਂ ਰਿਲਾਇੰਸ ਇੰਡਸਟਰੀਜ਼ ਨੇ ਇਨ੍ਹਾਂ ਰਿਪੋਰਟਾਂ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਮੀਡੀਆ ਦੀਆਂ ਭਵਿੱਖਬਾਣੀਆਂ 'ਤੇ ਕੋਈ ਟਿੱਪਣੀ ਨਹੀਂ ਕਰੇਗੀ। ਕਿਸੇ ਵੀ ਵੱਡੇ ਸੌਦੇ ਦੀ ਜਾਣਕਾਰੀ ਪਹਿਲਾਂ ਸਟਾਕ ਐਕਸਚੇਂਜ ਨੂੰ ਦਿੱਤੀ ਜਾਵੇਗੀ। Gold Price Today: ਇੱਕ ਵਾਰ ਫੇਰ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਜਾਣੋ ਕਿਸ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੋਨਾ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904