ਨਵੀਂ ਦਿੱਲੀ: ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਰਿਟੇਲ ਲਿਮਟਿਡ ਨੇ ਅਗਲੇ ਛੇ ਮਹੀਨਿਆਂ ’ਚ ਆਪਣੀ ਈ-ਕਾਮਰਸ ਐਪ ਜੀਓ ਮਾਰਟ (JioMart) ਨੂੰ ਵ੍ਹਟਸਐਪ (WhatsApp) ਨਾਲ ਜੋੜਨ ਦੀ ਯੋਜਨਾ ਉਲੀਕੀ ਹੈ। ਇਸ ਭਾਈਵਾਲੀ ਨਾਲ 40 ਕਰੋੜ ਭਾਰਤੀ ਵ੍ਹਟਸਐਪ ਯੂਜ਼ਰਜ਼ ਨੂੰ ਵ੍ਹਟਸਐਪ ਰਾਹੀਂ ਖ਼ਰੀਦਦਾਰੀ ਕਰਨ ਦੀ ਸੁਵਿਧਾ ਮਿਲੇਗੀ। ਇੰਝ ਜੀਓਮਾਰਟ ਵੀ ਸਮੁੱਚੇ ਭਾਰਤ ਤੱਕ ਪੁੱਜ ਸਕੇਗਾ।
ਵ੍ਹਟਸਐਪ ਨਾਲ ਸਾਂਝ ਪਾ ਕੇ ਜੀਓ ਮਾਰਟ ਵੀ ਭਾਰਤ ਦੇ ਤੇਜ਼ੀ ਨਾਲ ਤਿਆਰ ਹੋ ਰਹੇ ਆਨਲਾਈਨ ਰੀਟੇਲ ਬਾਜ਼ਾਰ ਦੇ ਮੁਕਾਬਲੇ ’ਚ ਕੁੱਦ ਪਵੇਗਾ। ਮੁਕੇਸ਼ ਅੰਬਾਨੀ ਹੁਣ ਭਾਰਤੀ ਰੀਟੇਲ ਬਾਜ਼ਾਰ ਵਿੱਚ ਇੱਕ ਵੱਡੀ ਹਿੱਸੇਦਾਰੀ ਕਾਇਮ ਕਰਨੀ ਚਾਹੁੰਦੇ ਹਨ। ਸਾਲ 2025 ਤੱਕ ਭਾਰਤ ਦਾ ਇਹ ਆਨਲਾਈਨ ਬਾਜ਼ਾਰ 1.3 ਲੱਖ ਕਰੋੜ ਡਾਲਰ ਦਾ ਹੋਣ ਦੀ ਆਸ ਹੈ।
ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਤੋੜੇ ਰਿਕਾਰਡ
ਰਿਲਾਇੰਸ ਪਹਿਲਾਂ ਹੀ ਭਾਰਤ ਦੀ ਸਭ ਤੋਂ ਵੱਡੀ ਆਫ਼ਲਾਈਨ ਰੀਟੇਲਰ ਹੈ। ਵ੍ਹਟਸਐਪ ਨਾਲ ਸਮਝੌਤੇ ਤੋਂ ਬਾਅਦ ਇਸ ਦੀ ਆਨਲਾਈਨ ਸ਼ਾਪਿੰਗ ਵਧ ਜਾਵੇਗੀ। ਇੱਥੇ ਇਹ ਵੀ ਦੱਸ ਦੇਈਏ ਪਿਛਲੇ ਵਰ੍ਹੇ ਅਪ੍ਰੈਲ ’ਚ ਫ਼ੇਸਬੁੱਕ ਇਨਕਾਰਪੋਰੇਸ਼ਨ ਨੇ ਰਿਲਾਇੰਸ ਇੰਡਸਟ੍ਰੀਜ਼ ਦੀ ਡਿਜੀਟਲ ਇਕਾਈ ਜੀਓ ਪਲੇਟਫ਼ਾਰਮ ਦੀ 9.9 ਫ਼ੀਸਦੀ ਹਿੱਸੇਦਾਰੀ 5.7 ਅਰਬ ਡਾਲਰ ’ਚ ਖ਼ਰੀਦੀ ਹੈ।
ਵ੍ਹਟਸਐਪ ਦੇ ਬੁਲਾਰੇ ਨੇ ਦੱਸਿਆ ਕਿ ਜੀਓ ’ਚ ਨਿਵੇਸ਼ ਰਾਹੀਂ ਉਹ ਕਰੋੜਾਂ ਨਿੱਕੇ ਉੱਦਮਾਂ ਤੇ ਗਾਹਕਾਂ ਨੂੰ ਡਿਜੀਟਲ ਅਰਥਵਿਵਸਥਾ ਦਾ ਹਿੱਸਾ ਬਣਾਉਣਾ ਚਾਹੁੰਦੇ ਹਨ। ਇਹ ਉੱਦਮਾਂ ਨੂੰ ਉਨਾਂ ਦੇ ਗਾਹਕਾਂ ਤੱਕ ਪਹੁੰਚਣਾ ਆਸਾਨ ਬਣਾਉਣ ਤੇ ਉਨ੍ਹਾਂ ਦੀ ਵਿਕਰੀ ਵਧਾਉਣ ’ਚ ਮਦਦ ਕਰੇਗਾ।
ਰਿਲਾਇੰਸ ਰੀਟੇਲ ਨੇ ਆਪਣੇ ਪਲੇਟਫ਼ਾਰਮ ’ਤੇ ਸਥਾਨਕ ਕਰਿਆਨਾ ਸਟੋਰਜ਼ ਨੂੰ ਵੀ ਜੋੜਿਆ ਹੈ। ਜਦੋਂ ਕੋਈ ਗਾਹਕ ਜੀਓਮਾਰਟ ਐਪ ਉੱਤੇ ਕੋਈ ਆਰਡਰ ਕਰਦਾ ਹੈ, ਤਾਂ ਐਪ ਯੂਜ਼ਰ ਨੂੰ ਉਸ ਦੇ ਲਾਗਲੇ ਕਰਿਆਨਾ ਸਟੋਰ ਨਾਲ ਜੋੜ ਦਿੰਦੀ ਹੈ। ਫਿਰ ਪ੍ਰੋਡਕਟ ਦੀ ਡਿਲੀਵਰੀ ਕਰਿਆਨਾ ਸਟੋਰ ਖ਼ੁਦ ਵੀ ਕਰ ਸਕਦਾ ਹੈ ਤੇ ਜਾਂ ਰਿਲਾਇੰਸ ਦੀ ‘ਗ੍ਰੈਬ’ ਤੋਂ ਵੀ ਕਰਵਾਈ ਜਾ ਸਕਦੀ ਹੈ।
ਇਹ ਵੀ ਪੜ੍ਹੋ: Support Farmer Protest: ਪੰਜਾਬ ਦੇ ਵਿਆਹਾਂ 'ਚ ਚੜ੍ਹਿਆ ਕਿਸਾਨ ਅੰਦੋਲਨ ਦਾ ਰੰਗ, ਬਾਰਾਤਾਂ 'ਚ ਕਿਸਾਨੀ ਝੰਡੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਰਿਲਾਇੰਸ ਦਾ ਮੁੜ ਵੱਡਾ ਧਮਾਕਾ! 6 ਮਹੀਨਿਆਂ 'ਚ ਵ੍ਹਟਸਐਪ ਨਾਲ ਜੁੜੇਗਾ ਜੀਓ ਮਾਰਟ
ਏਬੀਪੀ ਸਾਂਝਾ
Updated at:
18 Jan 2021 12:43 PM (IST)
ਵ੍ਹਟਸਐਪ ਨਾਲ ਸਾਂਝ ਪਾ ਕੇ ਜੀਓ ਮਾਰਟ ਵੀ ਭਾਰਤ ਦੇ ਤੇਜ਼ੀ ਨਾਲ ਤਿਆਰ ਹੋ ਰਹੇ ਆਨਲਾਈਨ ਰੀਟੇਲ ਬਾਜ਼ਾਰ ਦੇ ਮੁਕਾਬਲੇ ’ਚ ਕੁੱਦ ਪਵੇਗਾ। ਮੁਕੇਸ਼ ਅੰਬਾਨੀ ਹੁਣ ਭਾਰਤੀ ਰੀਟੇਲ ਬਾਜ਼ਾਰ ਵਿੱਚ ਇੱਕ ਵੱਡੀ ਹਿੱਸੇਦਾਰੀ ਕਾਇਮ ਕਰਨੀ ਚਾਹੁੰਦੇ ਹਨ।
- - - - - - - - - Advertisement - - - - - - - - -