RIL AGM 2023: ਰਿਲਾਇੰਸ ਇੰਡਸਟਰੀਜ਼ ਦੀ 46ਵੀਂ AGM ਮੀਟਿੰਗ 'ਚ ਵੱਡਾ ਫੈਸਲਾ ਲਿਆ ਗਿਆ ਹੈ। ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੇ ਰਿਲਾਇੰਸ ਇੰਡਸਟਰੀਸ ਤੋਂ ਅਸਤੀਫਾ ਦੇ ਦਿੱਤਾ ਹੈ। ਬੋਰਡ ਨੇ ਈਸ਼ਾ ਅੰਬਾਨੀ, ਆਕਾਸ਼ ਅੰਬਾਨੀ ਅਤੇ ਅਨੰਤ ਅੰਬਾਨੀ ਨੂੰ ਕੰਪਨੀ ਦੇ ਨਿਰਦੇਸ਼ਕ ਮੰਡਲ ਵਿੱਚ ਸ਼ਾਮਲ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਹ ਫੈਸਲਾ ਅੰਬਾਨੀ ਪਰਿਵਾਰ ਦੀ ਨੌਜਵਾਨ ਪੀੜ੍ਹੀ ਨੂੰ ਕੰਪਨੀ 'ਚ ਜ਼ਿਆਦਾ ਜ਼ਿੰਮੇਵਾਰੀ ਦੇਣ ਦੀ ਦਿਸ਼ਾ 'ਚ ਲਿਆ ਗਿਆ ਹੈ। ਨੀਤਾ ਅੰਬਾਨੀ ਬੋਰਡ ਤੋਂ ਅਸਤੀਫਾ ਦੇ ਦੇਵੇਗੀ। ਵੈਸੇ, ਉਹ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਬਣੀ ਰਹੇਗੀ।