ਨਵੀਂ ਦਿੱਲੀ: ਰੂਸੀ ਤੇਲ ਕੰਪਨੀ ਰੋਸਨੇਫਟ ਤੇ ਸਾਊਦੀ ਅਰਾਮਕੋ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਯਾਨੀ ਬੀਪੀਸੀਐਲ ਦੇ ਨਿੱਜੀਕਰਨ ਦੀ ਕੋਸ਼ਿਸ਼ ਦਾ ਹਿੱਸਾ ਨਹੀਂ ਹੋਣਗੇ। ਤੇਲ ਦੀਆਂ ਕੀਮਤਾਂ ਘਟਣ ਤੇ ਮੰਗ ਘਟਣ ਕਾਰਨ ਦੋਵੇਂ ਕੰਪਨੀਆਂ ਹੁਣ ਇਸ ਵਿੱਚ ਹਿੱਸੇਦਾਰੀ ਨਹੀਂ ਖਰੀਦਣਗੀਆਂ। ਰੋਸਨੇਫਟ ਨੇ ਬੀਪੀਸੀਐਲ ਵਿੱਚ 53.92 ਪ੍ਰਤੀਸ਼ਤ ਦੀ ਹਿੱਸੇਦਾਰੀ ਖਰੀਦਣ ਵਿਚ ਦਿਲਚਸਪੀ ਜਤਾਈ ਸੀ। ਜਦੋਂ ਇਸ ਦੇ ਸੀਈਓ ਇਗੋਰ ਸੇਸ਼ੀਨ ਫਰਵਰੀ ਵਿੱਚ ਭਾਰਤ ਆਏ ਸੀ, ਤਾਂ ਉਨ੍ਹਾਂ ਨੇ ਆਪਣਾ ਇਰਾਦਾ ਜ਼ਾਹਰ ਕੀਤਾ ਸੀ। ਹਾਲਾਂਕਿ, ਭਾਰਤ ਸਰਕਾਰ ਦੁਆਰਾ ਇਹ ਕਿਹਾ ਗਿਆ ਹੈ ਕਿ ਸਾਊਦੀ ਅਰਾਮਕੋ ਬੀਪੀਸੀਐਲ ਵਿੱਚ ਹਿੱਸੇਦਾਰੀ ਖਰੀਦਣ ਲਈ ਤਿਆਰ ਹੈ ਪਰ ਅਰਾਮਕੋ ਵਲੋਂ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ।

Rosneft ਦੀ ਰੁਚੀ ਸਿਰਫ ਬੀਪੀਸੀਐਲ ਦੇ ਮਾਰਕੀਟਿੰਗ ਕਾਰੋਬਾਰ ਵਿੱਚ:

ਨਿਊਜ਼ ਏਜੰਸੀ ਰੌਟਰਜ਼ ਨੇ Rosneft ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਉਹ ਹੁਣ ਬੀਪੀਸੀਐਲ ਵਿੱਚ ਹਿੱਸੇਦਾਰੀ ਨਹੀਂ ਖਰੀਦੇਗੀ। ਹਾਲਾਂਕਿ, ਇੱਕ ਹੋਰ ਸੂਤਰ ਮੁਤਾਬਕ ਇਹ ਕੰਪਨੀ ਸਿਰਫ ਬੀਪੀਸੀਐਲ ਦੇ ਮਾਰਕੀਟਿੰਗ ਕਾਰੋਬਾਰ ਵਿੱਚ ਦਿਲਚਸਪੀ ਰੱਖਦੀ ਹੈ। ਬੀਪੀਸੀਐਲ ਕੋਲ ਕਈ ਤੇਲ ਡਿੱਪੂ ਤੇ 16,800 ਬਾਲਣ ਸਟੇਸ਼ਨ ਹਨ। ਸਰਕਾਰ ਬੀਪੀਸੀਐਲ ਵਿੱਚ ਹਿੱਸੇਦਾਰੀ ਵੇਚ ਕੇ 600 ਤੋਂ 700 ਅਰਬ ਰੁਪਏ ਜੁਟਾਉਣਾ ਚਾਹੁੰਦੀ ਹੈ ਪਰ ਪਿਛਲੇ ਇੱਕ ਸਾਲ ਵਿੱਚ ਬੀਪੀਸੀਐਲ ਦੇ ਸ਼ੇਅਰਾਂ ਵਿੱਚ 30 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ।

ਉਧਰ, ਅਰਾਮਕੋ ਨਾਲ ਜੁੜੇ ਇੱਕ ਸੂਤਰ ਦਾ ਕਹਿਣਾ ਹੈ ਕਿ ਇਸ ਸਮੇਂ ਤੇਲ ਸੋਧਕ ਵਿੱਚ ਨਿਵੇਸ਼ ਕਰਨਾ ਸਹੀ ਨਹੀਂ ਕਿਉਂਕਿ ਹੁਣ ਸਿਰਫ ਤੇਲ ਤੇ ਰਸਾਇਣਕ ਦੀ ਹੀ ਮੰਗ ਹੋਵੇਗੀ, ਹੋਰ ਰਵਾਇਤੀ ਉਤਪਾਦਾਂ ਦੀ ਨਹੀਂ। ਅਰਾਮਕੋ ਨੇ ਜੁਲਾਈ ਵਿੱਚ ਬੀਪੀਸੀਐਲ ਵਿੱਚ ਹਿੱਸੇਦਾਰੀ ਖਰੀਦਣ ਲਈ ਗੱਲਬਾਤ ਸ਼ੁਰੂ ਕੀਤੀ, ਪਰ ਸ਼ੁਰੂਆਤੀ ਦਿਲਚਸਪੀ ਦਿਖਾਉਣ ਤੋਂ ਬਾਅਦ ਕੰ