Rule Changed from 1st May: ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ, ਤੁਹਾਡੇ ਘਰੇਲੂ ਬਜਟ, ਬੈਂਕ ਅਤੇ ਪੈਸੇ ਨਾਲ ਜੁੜੇ ਕਈ ਨਿਯਮ ਬਦਲ ਜਾਂਦੇ ਹਨ। ਅੱਜ 1 ਮਈ ਤੋਂ ਕਈ ਨਵੇਂ ਨਿਯਮ ਲਾਗੂ ਹੋ ਗਏ ਹਨ, ਜਿਸ ਵਿਚ ਕਈ ਥਾਵਾਂ 'ਤੇ ਆਮ ਲੋਕਾਂ ਦੇ ਪੈਸੇ ਦੀ ਬਚਤ ਹੋਵੇਗੀ ਅਤੇ ਕਈ ਥਾਵਾਂ 'ਤੇ ਉਨ੍ਹਾਂ ਦਾ ਪਰਸ ਜਲਦੀ ਖਾਲੀ ਹੋ ਜਾਵੇਗਾ। 


ਮੋਦੀ ਸਰਕਾਰ ਨੇ ਕਮਰਸ਼ੀਅਲ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਘਟਾ ਦਿੱਤੀਆਂ ਹਨ। ਦੇਸ਼ ਦੇ ਤਿੰਨ ਵੱਡੇ ਬੈਂਕ...ਯੈੱਸ ਬੈਂਕ, ICICI ਬੈਂਕ ਅਤੇ IDFS ਫਸਟ ਬੈਂਕ ਨੇ ਅੱਜ ਤੋਂ ਆਪਣੇ ਬਚਤ ਖਾਤਿਆਂ ਅਤੇ ਕਾਰਡਾਂ ਦੇ ਨਿਯਮਾਂ ਵਿੱਚ ਬਦਲਾਅ ਕਰ ਦਿੱਤਾ ਹੈ। ਇਨ੍ਹਾਂ ਬੈਂਕਾਂ ਦੀਆਂ ਸੇਵਾਵਾਂ ਮਹਿੰਗੀਆਂ ਹੋ ਗਈਆਂ ਹਨ। ਆਓ ਜਾਣਦੇ ਹਾਂ ਅੱਜ ਤੋਂ ਲਾਗੂ ਹੋਣ ਵਾਲੇ ਇਨ੍ਹਾਂ ਨਵੇਂ ਨਿਯਮਾਂ ਬਾਰੇ।


ਮੋਦੀ ਸਰਕਾਰ ਨੇ ਰਸੋਈ ਗੈਸ ਸਿਲੰਡਰ ਨੂੰ ਕੀਤਾ ਸਸਤਾ
ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 19 ਰੁਪਏ ਦੀ ਕਟੌਤੀ ਕੀਤੀ ਹੈ। ਹਾਲਾਂਕਿ 14.2 ਕਿਲੋਗ੍ਰਾਮ ਦੇ ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ, ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਤੋਂ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ 19 ਰੁਪਏ ਦੀ ਕਟੌਤੀ ਕੀਤੀ ਹੈ। ਦਿੱਲੀ ਵਿੱਚ ਸਿਲੰਡਰ ਦੀ ਕੀਮਤ ਹੁਣ 19 ਰੁਪਏ ਘੱਟ ਕੇ 1745.50 ਰੁਪਏ ਹੋ ਗਈ ਹੈ।


Yes Bank ਦੇ ਨਵੇਂ ਨਿਯਮ
ਯੈੱਸ ਬੈਂਕ ਦੀ ਵੈੱਬਸਾਈਟ ਦੇ ਮੁਤਾਬਕ, ਅੱਜ ਤੋਂ ਬਚਤ ਖਾਤਿਆਂ ਦੇ ਵੱਖ-ਵੱਖ ਵੇਰੀਅੰਟ ਦਾ ਘੱਟੋ-ਘੱਟ ਐਵਰੇਜ਼ ਬੈਲੇਂਸ (MAB) ਬਦਲ ਗਿਆ ਹੈ। ਅਕਾਊਂਟ ਪ੍ਰੋ ਮੈਕਸ ਖਾਤੇ ਵਿੱਚ ਘੱਟੋ-ਘੱਟ ਔਸਤ ਬੈਲੇਂਸ 50,000 ਰੁਪਏ ਹੋਵੇਗਾ। 


ਵੱਧ ਤੋਂ ਵੱਧ ਚਾਰਜ ਲਈ 1,000 ਰੁਪਏ ਦੀ ਸੀਮਾ ਹੋਵੇਗੀ। ਸੇਵਿੰਗ ਅਕਾਉਂਟ ਪ੍ਰੋ ਪਲੱਸ, Yes Essence SA ਅਤੇ YES Respect SA ਵਿੱਚ ਘੱਟੋ-ਘੱਟ ਬਕਾਇਆ ਹੁਣ 25,000 ਰੁਪਏ ਹੈ। ਇਸ ਖਾਤੇ ਲਈ ਚਾਰਜ ਦੀ ਅਧਿਕਤਮ ਸੀਮਾ 750 ਰੁਪਏ ਹੋ ਗਈ ਹੈ। Saving Account PRO ਵਿੱਚ ਹੁਣ ਸੇਵਿੰਗ ਅਕਾਉਂਟ ਬੈਲੇਂਸ 10,000 ਰੁਪਏ ਹੋਵੇਗਾ। ਖਰਚਿਆਂ ਲਈ ਵੱਧ ਤੋਂ ਵੱਧ ਸੀਮਾ 750 ਰੁਪਏ ਹੋਵੇਗੀ। ਇਹ ਨਿਯਮ 1 ਮਈ ਭਾਵ ਅੱਜ ਤੋਂ ਲਾਗੂ ਹੋ ਗਏ ਹਨ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।