Rupee Weakening Against Dollar: ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਜਾਰੀ ਹੈ। ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 77 ਰੁਪਏ ਦੇ ਹੇਠਲੇ ਪੱਧਰ 'ਤੇ ਆ ਗਿਆ ਹੈ। ਅਮਰੀਕਾ ਤੇ ਉਸ ਦੇ ਯੂਰਪੀ ਸਹਿਯੋਗੀਆਂ ਵੱਲੋਂ ਰੂਸੀ ਤੇਲ 'ਤੇ ਪਾਬੰਦੀਆਂ ਲਗਾਉਣ ਦੀਆਂ ਰਿਪੋਰਟਾਂ 'ਤੇ ਕੱਚੇ ਤੇਲ 'ਚ ਤਾਜ਼ਾ ਉਛਾਲ ਤੋਂ ਬਾਅਦ ਸੋਮਵਾਰ ਨੂੰ ਰੁਪਿਆ ਲਗਪਗ 77 ਡਾਲਰ ਪ੍ਰਤੀ ਡਾਲਰ ਦੇ ਹੇਠਲੇ ਪੱਧਰ 'ਤੇ ਆ ਗਿਆ। ਇਹ ਲਗਾਤਾਰ ਚੌਥਾ ਸੈਸ਼ਨ ਸੀ ਜਦੋਂ ਕਰੰਸੀ ਕਮਜ਼ੋਰ ਹੋਈ ਹੈ। ਘਰੇਲੂ ਮੁਦਰਾ ਬਾਜ਼ਾਰ 'ਚ ਰੁਪਿਆ 6.96 ਪ੍ਰਤੀ ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ।


ਮਹਿੰਗੇ ਡਾਲਰ ਦਾ ਕੀ ਅਸਰ ਹੋਵੇਗਾ



1. ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਈਂਧਣ ਖਪਤ ਕਰਨ ਵਾਲਾ ਦੇਸ਼ ਹੈ ਜਿਸ ਦਾ 80 ਫੀਸਦੀ ਦਰਾਮਦ ਰਾਹੀਂ ਪੂਰਾ ਹੁੰਦਾ ਹੈ। ਸਰਕਾਰੀ ਤੇਲ ਕੰਪਨੀਆਂ ਡਾਲਰ ਵਿੱਚ ਭੁਗਤਾਨ ਕਰਕੇ ਕੱਚਾ ਤੇਲ ਖਰੀਦਦੀਆਂ ਹਨ। ਜੇਕਰ ਡਾਲਰ ਮਹਿੰਗਾ ਹੋ ਜਾਂਦਾ ਹੈ ਤੇ ਰੁਪਿਆ ਸਸਤਾ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਡਾਲਰ ਖਰੀਦਣ ਲਈ ਹੋਰ ਰੁਪਏ ਦੇਣੇ ਪੈਣਗੇ। ਇਸ ਨਾਲ ਦਰਾਮਦ ਮਹਿੰਗਾ ਹੋ ਜਾਵੇਗਾ ਤੇ ਆਮ ਖਪਤਕਾਰਾਂ ਨੂੰ ਪੈਟਰੋਲ ਤੇ ਡੀਜ਼ਲ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ।


2. ਭਾਰਤ ਤੋਂ ਲੱਖਾਂ ਬੱਚੇ ਵਿਦੇਸ਼ਾਂ ਵਿੱਚ ਪੜ੍ਹ ਰਹੇ ਹਨ ਜਿਨ੍ਹਾਂ ਦੇ ਮਾਪੇ ਫੀਸਾਂ ਤੋਂ ਲੈ ਕੇ ਰਹਿਣ-ਸਹਿਣ ਦੇ ਖਰਚੇ ਅਦਾ ਕਰ ਰਹੇ ਹਨ। ਉਨ੍ਹਾਂ ਦੀ ਪੜ੍ਹਾਈ ਮਹਿੰਗੀ ਹੋ ਜਾਵੇਗੀ ਕਿਉਂਕਿ ਮਾਪਿਆਂ ਨੂੰ ਹੋਰ ਪੈਸੇ ਦੇ ਕੇ ਡਾਲਰ ਖਰੀਦਣੇ ਪੈਣਗੇ। ਇਸ ਕਾਰਨ ਉਨ੍ਹਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪਵੇਗੀ।


3. ਖਾਣ ਵਾਲਾ ਤੇਲ ਪਹਿਲਾਂ ਹੀ ਮਹਿੰਗਾ ਹੈ, ਜਿਸ ਦੀ ਪੂਰਤੀ ਦਰਾਮਦ ਨਾਲ ਹੋ ਰਹੀ ਹੈ। ਜੇਕਰ ਡਾਲਰ ਮਹਿੰਗਾ ਹੋਇਆ ਤਾਂ ਖਾਣ ਵਾਲੇ ਤੇਲ ਦਾ ਆਯਾਤ ਕਰਨਾ ਹੋਰ ਵੀ ਮਹਿੰਗਾ ਹੋ ਜਾਵੇਗਾ।


4. ਵਿਦੇਸ਼ ਯਾਤਰਾ ਮਹਿੰਗੀ ਹੋਵੇਗੀ। ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਡਾਲਰ ਖਰੀਦਣ ਲਈ ਜ਼ਿਆਦਾ ਪੈਸਾ ਖਰਚ ਕਰਨਾ ਪੈ ਸਕਦਾ ਹੈ, ਜਿਸ ਦਾ ਅਸਰ ਮਹਿੰਗਾਈ ਕਾਰਨ ਉਨ੍ਹਾਂ 'ਤੇ ਪਵੇਗਾ।