New Rule: ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਦੇਸ਼ 'ਚ ਨਵੇਂ ਨਿਯਮ ਲਾਗੂ ਹੁੰਦੇ ਹਨ ਜਾਂ ਫਿਰ ਪੁਰਾਣੇ ਨਿਯਮਾਂ 'ਚ ਬਦਲਾਅ ਹੁੰਦੇ ਹਨ। ਨਵੇਂ ਸਾਲ ਦੇ ਪਹਿਲੇ ਦਿਨ ਮਤਲਬ 1 ਜਨਵਰੀ 2022 ਨੂੰ ਦੇਸ਼ 'ਚ ਬਦਲਾਅ ਲਾਗੂ ਹੋਣਗੇ, ਜਿਸ ਦਾ ਅਸਰ ਤੁਹਾਡੀ ਜ਼ਿੰਦਗੀ 'ਤੇ ਵੀ ਪਵੇਗਾ। ਜਾਣੋ ਕੀ ਹਨ ਇਹ ਬਦਲਾਅ :-
ATM 'ਚੋਂ ਨਕਦੀ ਕੱਢਵਾਉਣਾ
ਨਵੇਂ ਸਾਲ ਦੇ ਪਹਿਲੇ ਦਿਨ ਤੋਂ ATM 'ਚੋਂ ਪੈਸੇ ਕੱਢਵਾਉਣਾ (Cash ATM Transaction) ਮਹਿੰਗਾ ਹੋ ਜਾਵੇਗਾ।
ਨਵੇਂ ਸਾਲ 'ਚ ਜੇਕਰ ਤੁਸੀਂ ਏਟੀਐਮ 'ਚੋਂ ਮੁਫ਼ਤ ਟਰਾਂਜੈਕਸ਼ਨ ਦੀ ਸੀਮਾ ਪੂਰੀ ਹੋਣ ਮਗਰੋਂ ਪੈਸੇ ਕੱਢਵਾਉਣ ਜਾਂਦੇ ਹੋ ਤਾਂ ਤੁਹਾਨੂੰ ਮੌਜੂਦਾ ਸਮੇਂ ਤੇ ਮੁਕਾਬਲੇ ਵੱਧ ਪੈਸੇ ਦੀ ਅਦਾਇਗੀ ਕਰਨੀ ਪਵੇਗੀ।
ਭਾਰਤੀ ਰਿਜ਼ਰਵ ਬੈਂਕ (RBI) ਨੇ ਜੂਨ 'ਚ ਹੀ ਚਾਰਜਿਸ ਵਧਾਉਣ ਦੀ ਇਜਾਜ਼ਤ ਦਿੱਤੀ ਸੀ।
GST ਕਾਨੂੰਨ 'ਚ ਬਦਲਾਅ
ਨਵੇਂ ਸਾਲ 'ਚ GST ਦੀ ਗਲਤ ਰਿਟਰਨ ਭਰਨਾ ਮਹਿੰਗਾ ਹੋਣ ਵਾਲਾ ਹੈ।
ਜੀਐਸਟੀ ਅਧਿਕਾਰੀ 1 ਜਨਵਰੀ ਤੋਂ ਗਲਤ ਜੀਐਸਟੀ ਰਿਟਰਨ ਫਾਈਲ ਕਰਨ ਵਾਲੇ ਵਪਾਰੀਆਂ ਵਿਰੁੱਧ ਵਸੂਲੀ ਲਈ ਸਿੱਧੇ ਕਦਮ ਚੁੱਕ ਸਕਣਗੇ।
ਇਨ੍ਹਾਂ ਚੀਜ਼ਾਂ ਨੂੰ ਖਰੀਦਣਾ ਹੋਵੇਗਾ ਮਹਿੰਗਾ
ਜੇਕਰ ਤੁਹਾਡੀ ਯੋਜਨਾ ਨਵੇਂ ਕੱਪੜੇ ਤੇ ਜੁੱਤੇ ਖਰੀਦਣ ਦੀ ਹੈ ਤਾਂ ਜੇਕਰ ਤੁਸੀਂ ਇਹ ਕੰਮ 1 ਜਨਵਰੀ ਤੋਂ ਪਹਿਲਾਂ ਕਰ ਲੈਂਦੇ ਹੋ ਤਾਂ ਤੁਸੀਂ ਫ਼ਾਇਦੇ 'ਚ ਰਹੋਗੇ।
ਦਰਅਸਲ, ਸੈਂਟਰਲ ਇਨਡਾਇਰੈਕਟ ਟੈਕਸ ਤੇ ਕਸਟਮ ਬੋਰਡ
(CBIC) ਨੇ ਵੱਖ-ਵੱਖ ਕਿਸਮਾਂ ਦੇ ਕੱਪੜਿਆਂ, ਲਿਬਾਸਾਂ ਤੇ ਜੁੱਤੀਆਂ ਲਈ ਜੀਡੀਪੀ ਦੀ ਦਰ ਵਧਾ ਦਿੱਤੀ ਹੈ। ਪਹਿਲਾਂ ਇਹ ਦਰ 5 ਫ਼ੀਸਦੀ ਸੀ, ਹੁਣ 12 ਫ਼ੀਸਦੀ ਹੋਵੇਗੀ।
ਨਵੀਂ GST ਦਰ 1 ਜਨਵਰੀ 2022 ਤੋਂ ਹੋਵੇਗੀ ਲਾਗੂ
ਕੁਝ ਸਿੰਥੈਟਿਕ ਫਾਈਬਰਸ ਅਤੇ ਧਾਗੇ ਲਈ ਜੀਐਸਟੀ ਦਰਾਂ ਨੂੰ 18% ਤੋਂ ਘਟਾ ਕੇ 12% ਕਰ ਦਿੱਤਾ ਗਿਆ ਹੈ।
IPPB ਦੇ ਨਵੇਂ ਖਰਚੇ
ਜੇਕਰ ਤੁਸੀਂ IPPB (ਇੰਡੀਆ ਪੋਸਟ ਪੇਮੈਂਟਸ ਬੈਂਕ) ਦੇ ਗਾਹਕ ਹੋ ਤਾਂ 1 ਜਨਵਰੀ 2022 ਤੋਂ ਇਕ ਸੀਮਾ ਤੋਂ ਵੱਧ ਨਕਦੀ ਕਢਵਾਉਣ ਤੇ ਜਮ੍ਹਾਂ ਕਰਨ ਲਈ ਚਾਰਜ ਲੱਗੇਗਾ।
ਹੁਣ ਬਚਤ ਅਤੇ ਚਾਲੂ ਖਾਤਿਆਂ 'ਚ ਬਿਨਾਂ ਕਿਸੇ ਚਾਰਜ ਦੇ ਸਿਰਫ਼ 10,000 ਰੁਪਏ ਹੀ ਜਮ੍ਹਾਂ ਕੀਤੇ ਜਾ ਸਕਦੇ ਹਨ। ਜੇਕਰ ਤੁਸੀਂ ਇਸ ਤੋਂ ਜ਼ਿਆਦਾ ਰਕਮ ਜਮ੍ਹਾਂ ਕਰਦੇ ਹੋ ਤਾਂ ਤੁਹਾਨੂੰ ਵਾਧੂ ਚਾਰਜ ਦੇਣਾ ਪਵੇਗਾ।
ਬਚਤ ਤੇ ਚਾਲੂ ਖਾਤਿਆਂ ਤੋਂ ਹਰ ਮਹੀਨੇ 25 ਹਜ਼ਾਰ ਰੁਪਏ ਤਕ ਦੀ ਨਕਦੀ ਮੁਫ਼ਤ 'ਚ ਕਢਵਾਈ ਜਾ ਸਕਦੀ ਹੈ। ਇਸ ਤੋਂ ਬਾਅਦ ਹਰ ਟ੍ਰਾਂਜੈਕਸ਼ਨ 'ਤੇ 50 ਫ਼ੀਸਦੀ ਚਾਰਜ ਦੇਣਾ ਹੋਵੇਗਾ।
ਇਹ ਵੀ ਪੜ੍ਹੋ : ਵਿਦੇਸ਼ ਜਾਣ ਵਾਲਿਆਂ ਲਈ ਖੁਸ਼ਖਬਰੀ! ਬ੍ਰਿਟਿਸ਼ ਸਰਕਾਰ ਨੇ ਵੀਜ਼ਾ ਨਿਯਮਾਂ 'ਚ ਦਿੱਤੀ ਢਿੱਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904