SBI Netbanking Updates: ਜੇ ਤੁਸੀਂ ਸਟੇਟ ਬੈਂਕ ਆਫ਼ ਇੰਡੀਆ (SBI) ਦੇ ਗਾਹਕ ਹੋ ਤਾਂ ਤੁਹਾਨੂੰ ਹਰ ਰੋਜ਼ ਨੈੱਟ ਬੈਂਕਿੰਗ ਵਰਤਣ ਦੌਰਾਨ ਹਲਕੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ, ਇਹ ਕੋਈ ਵੱਡੀ ਚਿੰਤਾ ਵਾਲੀ ਗੱਲ ਨਹੀਂ ਹੈ, ਕਿਉਂਕਿ ਇਹ ਬੈਂਕ ਦੀ ਕੋਈ ਤਕਨੀਕੀ ਖ਼ਰਾਬੀ ਨਹੀਂ, ਬਲਕਿ ਸਿਸਟਮ ਅੱਪਗਰੇਡ ਕਰਨ ਦੇ ਕੰਮ ਕਾਰਨ ਹੈ।
SBI ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਹਰ ਰੋਜ਼ ਸਵੇਰੇ 4:45 ਤੋਂ 5:45 ਵਜੇ ਤੱਕ, 3 ਤੋਂ 4 ਮਿੰਟ ਲਈ ਨੈੱਟ ਬੈਂਕਿੰਗ 'ਚ ਅਸਥਾਈ ਰੁਕਾਵਟ ਆ ਸਕਦੀ ਹੈ। ਇਹ ਕੰਮ ਸੁਰੱਖਿਆ ਅਤੇ ਸੇਵਾ ਸੁਧਾਰ ਲਈ ਕੀਤਾ ਜਾਂਦਾ ਹੈ।
ਅੱਪਗਰੇਡੇਸ਼ਨ ਕਾਰਨ ਆ ਰਹੀ ਦਿੱਕਤ
SBI ਨੇ ਆਪਣੇ ਗਾਹਕਾਂ ਨੂੰ ਹੋ ਰਹੀ ਅਸੁਵਿਧਾ ਲਈ ਖੇਦ ਜ਼ਾਹਰ ਕਰਦਿਆਂ ਕਿਹਾ ਹੈ ਕਿ ਇਹ ਸਾਰਾ ਕੰਮ ਉਨ੍ਹਾਂ ਦੇ ਬਿਹਤਰ ਅਨੁਭਵ ਲਈ ਕੀਤਾ ਜਾ ਰਿਹਾ ਹੈ। ਹੋਰ ਬੈਂਕਾਂ ਵਾਂਗ SBI ਵੀ ਸਮੇਂ-ਸਮੇਂ ਤੇ ਆਪਣੀ ਸੁਰੱਖਿਆ ਅਤੇ ਸਾਫਟਵੇਅਰ ਨੂੰ ਅੱਪਡੇਟ ਕਰਦਾ ਰਹਿੰਦਾ ਹੈ।
ਇਹ ਅੱਪਗਰੇਡੇਸ਼ਨ ਉਸ ਵੇਲੇ ਕੀਤਾ ਜਾਂਦਾ ਹੈ ਜਦੋਂ ਸਵੇਰ ਦੇ ਸਮੇਂ ਬੈਂਕਿੰਗ ਗਤੀਵਿਧੀਆਂ ਸਭ ਤੋਂ ਘੱਟ ਹੁੰਦੀਆਂ ਹਨ, ਤਾਂ ਜੋ ਗਾਹਕਾਂ ਨੂੰ ਘੱਟੋ-ਘੱਟ ਰੁਕਾਵਟ ਆਏ ਅਤੇ ਉਨ੍ਹਾਂ ਦੀ ਸੇਵਾ ਵਿਚ ਕੋਈ ਵਿਘਣ ਨਾ ਪਏ।
SBI ਵੱਲੋਂ ਆਪਣੇ ਗਾਹਕਾਂ ਲਈ ਕੁਝ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਤਾਂ ਜੋ ਉਨ੍ਹਾਂ ਨੂੰ ਘੱਟੋ-ਘੱਟ ਸਮੱਸਿਆ ਆਵੇ:
- ਪ੍ਰੋਫਾਈਲ ਪਾਸਵਰਡ ਹਰ 365 ਦਿਨਾਂ ਵਿੱਚ ਇੱਕ ਵਾਰੀ ਬਦਲਣਾ ਲਾਜ਼ਮੀ ਹੋਵੇਗਾ।
- ਓਟੀਪੀ ਆਧਾਰਿਤ ਲੌਗਿਨ ਪਾਸਵਰਡ ਨੂੰ ਹਰ 180 ਦਿਨਾਂ ਵਿੱਚ ਅੱਪਡੇਟ ਕਰਨਾ ਜ਼ਰੂਰੀ ਹੋਵੇਗਾ।
- ਲੌਕ ਅਤੇ ਅਨਲੌਕ ਫੀਚਰ ਦੀ ਵਰਤੋਂ ਕਰਕੇ ਗਾਹਕ ਆਪਣੇ ਖਾਤੇ ਨੂੰ ਪੂਰੀ ਤਰ੍ਹਾਂ ਕੰਟਰੋਲ 'ਚ ਰੱਖ ਸਕਦੇ ਹਨ।
- ਇਹ ਸਾਰੇ ਕਦਮ ਅਕਾਊਂਟ ਦੀ ਸੁਰੱਖਿਆ ਵਧਾਉਣ ਅਤੇ ਠੱਗੀ ਤੋਂ ਬਚਾਅ ਲਈ ਲਾਗੂ ਕੀਤੇ ਗਏ ਹਨ।
ਪ੍ਰੋਫਾਈਲ ਪਾਸਵਰਡ ਬਣਾਉਂਦੇ ਸਮੇਂ ਤੁਹਾਨੂੰ ਅੱਖਰ (alphabets), ਖਾਸ ਚਿੰਨ੍ਹ (special characters) ਅਤੇ ਨੰਬਰ (numbers) ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।
ਜੇਕਰ ਤੁਸੀਂ ਆਪਣਾ ਪਾਸਵਰਡ ਭੁੱਲ ਗਏ ਹੋ, ਤਾਂ 'Forget Password' ਲਿੰਕ 'ਤੇ ਕਲਿਕ ਕਰਕੇ ਜੋ ਜਾਣਕਾਰੀ ਮੰਗੀ ਜਾਵੇ, ਉਹ ਭਰ ਦੇਵੋ। ਇਸ ਤਰੀਕੇ ਨਾਲ ਤੁਸੀਂ ਆਪਣਾ ਪਾਸਵਰਡ ਆਸਾਨੀ ਨਾਲ ਰੀਸੈਟ ਕਰ ਸਕਦੇ ਹੋ।
ਇੰਟਰਨੈੱਟ ਬੈਂਕਿੰਗ ਵਰਤਦੇ ਸਮੇਂ ਜੇਕਰ ਯੂਜ਼ਰਨੇਮ ਭੁੱਲ ਜਾਵੇ, ਤਾਂ ਗਾਹਕ ਆਪਣੀ ਨਜ਼ਦੀਕੀ ਬ੍ਰਾਂਚ ਨਾਲ ਸੰਪਰਕ ਕਰ ਸਕਦੇ ਹਨ ਜਾਂ ਬੈਂਕ ਦੀ ਵੈੱਬਸਾਈਟ ਰਾਹੀਂ ਵੀ ਯੂਜ਼ਰਨੇਮ ਰੀਸੈਟ ਕੀਤਾ ਜਾ ਸਕਦਾ ਹੈ।
ਇਸਦੇ ਨਾਲ ਹੀ, ਬੈਂਕ ਦੇ ਗਾਹਕ ਜਿੰਨੀਆਂ ਵਾਰ ਚਾਹੁਣ, ਆਪਣਾ ਪਾਸਵਰਡ ਬਦਲ ਸਕਦੇ ਹਨ। SBI ਵੱਲੋਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਗਾਹਕ ਨਿਯਮਤ ਤੌਰ 'ਤੇ ਆਪਣਾ ਪਾਸਵਰਡ ਬਦਲਦੇ ਰਹਿਣ, ਤਾਂ ਜੋ ਅਕਾਊਂਟ ਦੀ ਜਾਣਕਾਰੀ ਸੁਰੱਖਿਅਤ ਰਹੇ।