SBI ਨੇ ਆਪਣੇ ਗਾਹਕਾਂ ਲਈ ਸ਼ੁਰੂ ਕੀਤੀ ਖਾਸ ਓਵਰਡ੍ਰਾਫਟ ਸਹੂਲਤ, ਇੰਜ ਮਿਲ ਸਕਦਾ ਫਾਇਦਾ
ਏਬੀਪੀ ਸਾਂਝਾ | 18 Aug 2020 02:03 PM (IST)
ਸਟੇਟ ਬੈਂਕ ਆਫ਼ ਇੰਡੀਆ (SBI) ਆਪਣੇ ਗਾਹਕਾਂ ਨੂੰ ਖਾਸ ਸਹੂਲਤ ਦੇਣ ਜਾ ਰਿਹਾ ਹੈ, ਜਿਸ ਜ਼ਰੀਏ ਤੁਸੀਂ ਆਪਣੇ ਬੈਂਕ ਖਾਤੇ ਵਿੱਚੋਂ ਮੌਜੂਦ ਬਕਾਇਆ ਤੋਂ ਇਲਾਵਾ ਵੀ ਪੈਸੇ ਕੱਢਵਾ ਸਕਦੇ ਹੋ। ਜਾਣੋ ਕਿਵੇਂ।
ਨਵੀਂ ਦਿੱਲੀ: ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਆਪਣੇ ਗਾਹਕਾਂ ਨੂੰ ਇੱਕ ਖਾਸ ਸਹੂਲਤ ਦਿੰਦਾ ਹੈ, ਜਿਸ ਜ਼ਰੀਏ ਤੁਸੀਂ ਸਿਰਫ ਆਪਣੇ ਬੈਂਕ ਖਾਤੇ ਵਿੱਚ ਮੌਜੂਦ ਬਕਾਇਆ ਰਕਮ ਤੋਂ ਵੱਧ ਵਾਪਸ ਲੈ ਸਕਦੇ ਹੋ। ਬੈਂਕ ਦੀ ਇਹ ਸਹੂਲਤ ਓਵਰਡ੍ਰਾਫਟ ਸੁਵਿਧਾ ਹੈ। ਹੁਣ ਜਾਣੋ ਕੀ ਹੈ ਓਵਰਡ੍ਰਾਫਟ ਫੈਸਿਲਿਟੀ ? ਓਵਰਡ੍ਰਾਫਟ ਇੱਕ ਤਰ੍ਹਾਂ ਦਾ ਲੋਨ ਹੁੰਦਾ ਹੈ ਜਿਸ ਦੇ ਚੱਲਦੇ ਗਾਹਕ ਆਪਣੇ ਬੈਂਕ ਅਕਾਊਟ ਤੋਂ ਮੌਜੂਦਾ ਬੈਲੰਸ ਤੋਂ ਜ਼ਿਆਦਾ ਪੈਸੇ ਕਢਵਾ ਸਕਦਾ ਹੈ। ਇਸ ਦੌਰਾਨ ਵੀ ਗਾਹਕ ਨੂੰ ਇਹ ਪੈਸੇ ਇੱਕ ਤੈਅ ਮਿਆਦ ਦੇ ਅੰਦਰ ਦੇਣੇ ਹੁੰਦਾ ਹੈ ਤੇ ਇਸ 'ਤੇ ਵਿਆਜ ਵੀ ਲੱਗਦਾ ਹੈ। ਦੱਸ ਦਈਏ ਕਿ ਇਸ ਸੁਵਿਧਾ 'ਤੇ ਵਿਆਜ ਡੇਲੀ ਬੇਸਿਸ ਮੁਤਾਬਕ ਲਾਇਆ ਜਾਂਦਾ ਹੈ। ਓਵਰਡ੍ਰਾਫਟ ਫੈਸਿਲਟੀ ਕੋਈ ਵੀ ਬੈਂਕ ਜਾਂ ਨਾਨ-ਬੈਂਕਿੰਗ ਫਾਇਨਾਂਸ਼ੀਅਲ ਕੰਪਨੀ (NBFC) ਦੇ ਸਕਦੀ ਹੈ। ਤੁਹਾਨੂੰ ਮਿਲਣ ਵਾਲੇ ਓਵਰਡ੍ਰਾਫਟ ਦੀ ਲਿਮਟ ਕੀ ਰਹੇਗੀ। ਇਹ ਬੈਂਕ ਜਾਂ NBFCs ਤੈਅ ਕਰਦਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਜੇ ਤੁਸੀਂ ਓਵਰਡ੍ਰਾਫਟ ਨੂੰ ਵਾਪਸ ਕਰਨ ਵਿੱਚ ਅਸਮਰੱਥ ਹੋ, ਤਾਂ ਇਸ ਦਾ ਉਨ੍ਹਾਂ ਚੀਜ਼ਾਂ ਨਾਲ ਭੁਗਤਾਨ ਕੀਤਾ ਜਾਵੇਗਾ ਜੋ ਤੁਸੀਂ ਗਹਿਣੇ ਰੱਖੀ ਹੈ ਪਰ ਜੇ ਓਵਰਡ੍ਰਾਫਟ ਦੀ ਰਕਮ ਗਹਿਣੇ ਰੱਖੀ ਚੀਜ਼ ਦੇ ਮੁੱਲ ਤੋਂ ਵੱਧ ਹੈ, ਤਾਂ ਤੁਹਾਨੂੰ ਬਾਕੀ ਦੇ ਪੈਸੇ ਦੇਣੇ ਪੈਣਗੇ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904