ਨਵੀਂ ਦਿੱਲੀ: ਕੋਰੋਨਾਵਾਇਰਸ ਖਿਲਾਫ ਲੜਾਈ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹੁਕਮਾਂ 'ਤੇ ਬਣੇ ਪੀਐਮ ਕੇਅਰਜ਼ ਫੰਡ 'ਚ ਜਮ੍ਹਾਂ ਪੈਸਾ ਨੂੰ ਲੈ ਕੇ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ। ਕੋਰਟ ਨੇ ਸੁਣਵਾਈ ਤੋਂ ਬਾਅਦ ਪੀਐਮ ਕੇਅਰਜ਼ ਫੰਡ ਦੇ ਪੈਸੇ ਨੂੰ ਰਾਸ਼ਟਰੀ ਆਫਤ ਰਾਹਤ ਫੰਡ 'ਚ ਟ੍ਰਾਂਸਫਰ ਕਰਨ ਜਾਂ ਮੁੜ ਜਮ੍ਹਾਂ ਕਰਨ ਦੇ ਹੁਕਮ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।


ਇਸ ਨੂੰ ਲੈ ਕੇ ਦਾਇਰ ਪਟੀਸ਼ਨ ਨੂੰ ਖਾਰਜ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਨਵੇਂ ਰਾਸ਼ਟਰੀ ਆਫਤ ਯੋਜਨਾ ਦੀ ਕੋਈ ਲੋੜ ਨਹੀਂ। ਦੱਸ ਦਈਏ ਕਿ ਪੀਐਮ ਕੇਅਰਜ਼ ਫੰਡ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਲਗਾਤਾਰ ਕੇਂਦਰ ਸਰਕਾਰ 'ਤੇ ਇਲਜ਼ਾਮ ਲਾਏ ਸੀ।


ਉਧਰ ਸਰਕਾਰ ਨੇ ਜਮ੍ਹਾਂ ਪੈਸਿਆਂ ਨਾਲ ਦੇਸ਼ ਦੇ ਹਸਪਤਾਲਾਂ ਨੂੰ ਵੈਂਟੀਲੇਟਰ, ਪੀਪੀਪੀ ਕਿੱਟ, ਐਨ-95 ਮਾਸਕ ਵੰਡੇ। ਮੋਦੀ ਦੇ ਐਲਾਨ ਤੋਂ ਬਾਅਦ ਦੇਸ਼ ਦੇ ਲੋਕਾਂ ਨੇ ਪੈਸਾ ਪੀਐਮ ਕੇਅਰਜ਼ ਫੰਡ 'ਚ ਦਾਨ ਕੀਤਾ ਸੀ।

ਸਿਹਤ ਖ਼ਰਾਬ ਹੋਣ ਕਾਰਨ ਅਮਿਤ ਸ਼ਾਹ ਏਮਜ਼ 'ਚ ਦਾਖਲ, ਹਾਲ ਹੀ 'ਚ ਦੇ ਚੁੱਕੇ ਕੋਰੋਨਾ ਨੂੰ ਮਾਤ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904