SBI Increases Interest Rates of These Fixed Deposit Tenures; Check Latest FD Rates


SBI Fixed Deposit Interest Rates: ਭਾਰਤੀ ਸਟੇਟ ਬੈਂਕ (SBI) ਦੇ ਕਰੋੜਾਂ ਗਾਹਕਾਂ ਲਈ ਖੁਸ਼ਖਬਰੀ ਹੈ। ਬੈਂਕ ਨੇ 2 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੇ ਬਲਕ ਟਰਮ ਡਿਪਾਜ਼ਿਟ 'ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। ਬੈਂਕ ਨੇ ਦਰਾਂ 'ਚ 20 ਤੋਂ 50 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਹੈ।


10 ਮਾਰਚ ਤੋਂ ਲਾਗੂ ਨਵੀਆਂ ਦਰਾਂ


ਬੈਂਕ ਨੇ 211 ਦਿਨਾਂ ਤੋਂ 1 ਸਾਲ ਤੱਕ ਦੀ ਮਿਆਦੀ ਜਮ੍ਹਾ 'ਤੇ ਵਿਆਜ ਦਰਾਂ 3.1 ਤੋਂ ਵਧਾ ਕੇ 3.30 ਫੀਸਦੀ ਕਰ ਦਿੱਤੀਆਂ ਹਨ। ਇਸੇ ਤਰ੍ਹਾਂ 1 ਸਾਲ ਤੋਂ 10 ਸਾਲ ਤੱਕ ਦੀਆਂ ਵੱਖ-ਵੱਖ ਬਲਕ ਟਰਮ ਡਿਪਾਜ਼ਿਟ 'ਤੇ ਵਿਆਜ ਦਰਾਂ 3.10 ਤੋਂ ਵਧਾ ਕੇ 3.60 ਕਰ ਦਿੱਤੀਆਂ ਗਈਆਂ ਹਨ। ਭਾਰਤੀ ਸਟੇਟ ਬੈਂਕ ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਕਿਹਾ ਕਿ ਇਹ ਨਵੀਆਂ ਵਿਆਜ ਦਰਾਂ 10 ਮਾਰਚ 2022 ਤੋਂ ਲਾਗੂ ਹੋ ਗਈਆਂ ਹਨ।


ਸੀਨੀਅਰ ਨਾਗਰਿਕਾਂ ਨੂੰ ਵੀ ਹੋਵੇਗਾ ਫਾਇਦਾ


ਐਸਬੀਆਈ ਆਪਣੇ ਸੀਨੀਅਰ ਸਿਟੀਜ਼ਨ ਗਾਹਕਾਂ ਨੂੰ ਵੀ ਇਹ ਲਾਭ ਦੇਵੇਗਾ। ਬੈਂਕ ਨੇ 211 ਦਿਨਾਂ ਤੋਂ 1 ਸਾਲ ਤੱਕ ਦੀ ਮਿਆਦੀ ਜਮ੍ਹਾ 'ਤੇ ਵਿਆਜ ਦਰਾਂ 3.60 ਤੋਂ ਵਧਾ ਕੇ 3.80 ਫੀਸਦੀ ਕਰ ਦਿੱਤੀਆਂ ਹਨ। ਇਸੇ ਤਰ੍ਹਾਂ 1 ਸਾਲ ਤੋਂ 10 ਸਾਲ ਤੱਕ ਦੀਆਂ ਵੱਖ-ਵੱਖ ਬਲਕ ਟਰਮ ਡਿਪਾਜ਼ਿਟ 'ਤੇ ਵਿਆਜ ਦਰਾਂ 3.60 ਤੋਂ ਵਧਾ ਕੇ 4.10 ਕਰ ਦਿੱਤੀਆਂ ਹਨ।


ਰੀਨਿਊਲ 'ਤੇ ਵੀ ਮਿਲੇਗਾ ਲਾਭ


ਐਸਬੀਆਈ ਨੇ ਕਿਹਾ ਕਿ ਇਨ੍ਹਾਂ ਨਵੀਆਂ ਐਫਡੀ ਦਰਾਂ ਦਾ ਲਾਭ ਨਵੀਂ ਜਮ੍ਹਾ ਕਰਨ ਦੇ ਨਾਲ-ਨਾਲ ਪੁਰਾਣੀ ਜਮ੍ਹਾਂ ਰਕਮ ਨੂੰ ਰੀਨਿਊ 'ਤੇ ਵੀ ਮਿਲੇਗਾ। ਇਸ ਦੇ ਨਾਲ ਹੀ ਮਿਆਦ ਪੂਰੀ ਹੋਣ ਤੋਂ ਪਹਿਲਾਂ FD ਕਢਵਾਉਣ 'ਤੇ 1% ਜੁਰਮਾਨਾ ਅਦਾ ਕਰਨਾ ਹੋਵੇਗਾ।


ਇਹ ਵੀ ਪੜ੍ਹੋ: ਰੈੱਡ ਡਿਜ਼ਾਈਨਰ ਲਹਿੰਗੇ 'ਚ ਪੰਜਾਬੀ ਸਟਾਰ Sargun Mehta ਨੇ ਢਾਹਿਆ ਕਹਿਰ, ਵੇਖੋ ਤਸਵੀਰਾਂ