ਰੈੱਡ ਡਿਜ਼ਾਈਨਰ ਲਹਿੰਗੇ 'ਚ ਪੰਜਾਬੀ ਸਟਾਰ Sargun Mehta ਨੇ ਢਾਹਿਆ ਕਹਿਰ, ਵੇਖੋ ਤਸਵੀਰਾਂ
sargun_mehta
1/8
ਪੰਜਾਬੀ ਦੀਵਾ ਸਰਗੁਣ ਮਹਿਤਾ ਇੰਸਟਾਗ੍ਰਾਮ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਹਮੇਸ਼ਾ ਜੁੜੇ ਰਹਿਣ ਦੀ ਕੋਸ਼ਿਸ਼ ਕਰਦੀ ਹੈ। ਇਸੇ ਲਈ ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਜਿਹਾ ਕੋਈ ਦਿਨ ਨਹੀਂ ਜਾਂਦਾ ਜਦੋਂ ਸਰਗੁਣ ਆਪਣੇ ਸੋਸ਼ਲ ਮੀਡੀਆ ਅਕਾਊਂਟ ਨੂੰ ਅਪਡੇਟ ਨਾ ਕਰਦੀ ਹੋਵੇ।
2/8
ਉਸ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੇ ਉਸ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਕਹਿਣ ਦੀ ਲੋੜ ਨਹੀਂ ਕਿ ਤਸਵੀਰਾਂ ਉਸ ਦੇ ਫੋਲੋਅਰਸ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹਨ।
3/8
ਸਰਗੁਣ ਇਸ ਸਮੇਂ ਗੀਤਾਜ਼ ਬਿੰਦਰਖੀਆ ਨਾਲ ਆਪਣੀ ਅਗਲੀ ਪੰਜਾਬੀ ਫਿਲਮ ਮੋਹ ਦੀ ਸ਼ੂਟਿੰਗ ਕਰ ਰਹੀ ਹੈ। ਪਰ ਆਪਣੇ ਕੰਮ ਦੇ ਦਰਮਿਆਨ ਹੀ ਉਹ ਆਪਣੇ ਪਰਿਵਾਰਕ ਵਿਆਹ ਵਿੱਚ ਸ਼ਾਮਲ ਹੋ ਕੇ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ।
4/8
ਇਸ ਵਿਆਹ ਦੇ ਫੰਕਸ਼ਨ ਦੌਰਾਨ ਹੀ ਸਰਗੁਣ ਨੇ crimson shimmery lehenga ਪਹਿਨੇ ਹੋਏ ਆਪਣੀਆਂ ਕੁਝ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।
5/8
ਸਰਗੁਣ ਡੀਪ ਵੀ-ਨੇਕ ਲਹਿੰਗਾ-ਚੋਲੀ ਵਿੱਚ ਕਿਸੇ ਫੈਸ਼ਨਿਸਟਾ ਤੋਂ ਘੱਟ ਨਹੀਂ ਲੱਗ ਰਹੀ। ਉਸਨੇ ਆਪਣੇ ਵਾਲਾਂ ਨੂੰ ਸਲੀਕ ਬੈਕ ਸਟਾਈਲ ਨਾਲ ਟਾਈ ਕੀਤਾ ਹੈ। ਜਦੋਂਕਿ ਜੇਕਰ ਇਸ ਦੇ ਮੇਕਅੱਪ ਦੀ ਗੱਲ ਕਰੀਏ ਤਾਂ ਉਸ ਨੇ ਡ੍ਰਾਮੈਟਿਕ ਆਈ ਮੈਕਅੱਪ ਅਤੇ ਸਿੰਪਲ ਲੁੱਕ ਨਾਲ ਖੁਦ ਨੂੰ ਸ਼ਾਨਦਾਰ ਲੁੱਕ ਦਿੱਤੀ ਹੈ।
6/8
ਇਸ ਦੇ ਨਾਲ ਹੀ ਉਸ ਨੇ ਮੈਚਿੰਗ ਜੂਲਰੀ ਅਤੇ ਚਾਂਦੀ ਦੇ ਬਰੇਸਲੇਟ ਦੇ ਨਾਲ ਆਪਣੀ ਲੁੱਕ ਨੂੰ ਕੰਪਲੀਟ ਕੀਤਾ ਹੈ।
7/8
ਦੱਸ ਦਈਏ ਕਿ ਸਰਗੁਣ ਟੀਵੀ ਸਟਾਰ ਰਵੀ ਦੂਬੇ ਦੀ ਪਤਨੀ ਹੈ। ਦੋਵੇਂ ਅਸਕਰ ਹੀ ਆਪਣੇ ਫੈਨਸ ਲਈ ਆਪਣੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰ ਕੱਪਲ ਗੋਲ ਦਿੰਦੇ ਰਹਿੰਦੇ ਹਨ। ਇਸ ਸਭ ਦੇ ਨਾਲ ਹੀ ਕੁੱਝ ਦਿਨ ਪਹਿਲਾਂ ਹੀ ਦੋਵਾਂ ਦੇ ਰਿਸ਼ਤੇ ਨੂੰ 12 ਸਾਲ ਪੂਰੇ ਹੋਏ ਸੀ। ਜਿਸ ਦੀ ਜਾਣਕਾਰੀ ਸਰਗੁਣ ਨੇ ਆਪਣੀਆਂ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਸੀ।
8/8
ਸਰਗੁਣ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਗੀਤਾਜ਼ ਬਿੰਦਰਖੀਆ ਦੇ ਨਾਲ ਜਗਦੀਪ ਸਿੱਧੂ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਮੋਹ' 'ਚ ਨਜ਼ਰ ਆਵੇਗੀ। ਪ੍ਰਸ਼ੰਸਕ ਪਹਿਲਾਂ ਹੀ ਨਵੀਂ ਜੋੜੀ ਨੂੰ ਪਹਿਲੀ ਵਾਰ ਇਕੱਠੇ ਸਕ੍ਰੀਨ ਸਪੇਸ ਸਾਂਝਾ ਕਰਨ ਦੀ ਉਡੀਕ ਕਰ ਰਹੇ ਹਨ।
Published at : 12 Mar 2022 04:15 PM (IST)