ਸਟੇਟ ਬੈਂਕ ਆਫ਼ ਇੰਡੀਆ (SBI) ਆਪਣੇ ਗਾਹਕਾਂ ਨੂੰ ਆਨਲਾਈਨ ਧੋਖਾਧੜੀ ਤੋਂ ਬਚਾਉਣ ਲਈ ਸਮੇਂ ਸਮੇਂ 'ਤੇ ਅਲਰਟ ਜਾਰੀ ਕਰਦਾ ਰਹਿੰਦਾ ਹੈ। ਸਟੇਟ ਬੈਂਕ ਆਫ਼ ਇੰਡੀਆ ਦੇਸ਼ ਦਾ ਸਭ ਤੋਂ ਵੱਡਾ ਜਨਤਕ ਖੇਤਰ ਦਾ ਬੈਂਕ ਹੈ। ਐਸਬੀਆਈ ਅਧਿਕਾਰਤ ਟਵਿੱਟਰ ਹੈਂਡਲ ਦੁਆਰਾ ਆਪਣੇ ਗਾਹਕਾਂ ਨੂੰ ਸੁਚੇਤ ਕਰਦਾ ਰਹਿੰਦਾ ਹੈ। ਇਕ ਵਾਰ ਫਿਰ ਐਸਬੀਆਈ ਨੇ ਗਾਹਕਾਂ ਨੂੰ ਸਾਵਧਾਨ ਅਤੇ ਸੁਚੇਤ ਰਹਿਣ ਦੀ ਬੇਨਤੀ ਕੀਤੀ ਹੈ। ਸਟੇਟ ਬੈਂਕ ਆਫ਼ ਇੰਡੀਆ ਨੇ ਟਵੀਟ ਕਰਕੇ ਲਿਖਿਆ, “ਐਸਬੀਆਈ ਗਾਹਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਚੌਕਸ ਰਹਿਣ ਅਤੇ ਕਿਸੇ ਗੁੰਮਰਾਹਕੁੰਨ ਅਤੇ ਜਾਅਲੀ ਸੰਦੇਸ਼ਾਂ ਵਿੱਚ ਨਾ ਪੈਣ।" ਬੈਂਕ ਨੇ ਅੱਗੇ ਕਿਹਾ, “ਅਸੀਂ ਆਪਣੇ ਗਾਹਕਾਂ ਨੂੰ ਬੇਨਤੀ ਕਰਦੇ ਹਾਂ ਕਿ ਐਸਬੀਆਈ ਵਲੋਂ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਨਕਲੀ / ਗੁੰਮਰਾਹਕੁੰਨ ਸੰਦੇਸ਼ਾਂ ਤੋਂ ਸਾਵਧਾਨ ਰਹੋ।"
ਇਸ ਤੋਂ ਇਲਾਵਾ, ਬੈਂਕ ਨੇ ਕੁਝ ਸਮਾਂ ਪਹਿਲਾਂ 20 ਸੈਕਿੰਡ ਦੀ ਵੀਡੀਓ ਕਲਿੱਪ ਵੀ ਸਾਂਝੀ ਕੀਤੀ ਸੀ ਅਤੇ ਗਾਹਕਾਂ ਨੂੰ ਗੁਪਤ ਵੇਰਵੇ ਆਨਲਾਈਨ ਸਾਂਝਾ ਨਾ ਕਰਨ ਲਈ ਕਿਹਾ ਸੀ। ਐਸਬੀਆਈ ਨੇ ਵੀਡੀਓ ਦੇ ਨਾਲ ਟਵੀਟ ਕੀਤਾ, "ਸੁਚੇਤ ਰਹੋ, ਸੁਰੱਖਿਅਤ ਰਹੋ। ਸੋਸ਼ਲ ਮੀਡੀਆ 'ਤੇ ਸਾਡੇ ਨਾਲ ਗੱਲਬਾਤ ਕਰਦੇ ਸਮੇਂ ਅਕਾਊਂਟ ਵੈਰੀਫਿਕੇਸ਼ਨ ਦੀ ਜਾਂਚ ਕਰੋ ਅਤੇ ਗੁਪਤ ਵੇਰਵੇ ਆਨਲਾਈਨ ਸਾਂਝੇ ਨਾ ਕਰੋ।" ਵੀਡੀਓ ਵਿੱਚ ਆਨਲਾਈਨ ਧੋਖਾਧੜੀ ਤੋਂ ਬਚਣ ਲਈ ਸੁਝਾਅ ਦਿੱਤੇ ਗਏ ਸੀ।