ਨਵੀਂ ਦਿੱਲੀ: ਕੇਂਦਰੀ ਖੇਤੀ ਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵਿਰੋਧੀ ਧਿਰ ਉੱਤੇ ਕਿਸਾਨਾਂ ਦੀ ਸਮੱਸਿਆ ਦੇ ਹੱਲ ਦੇ ਰਾਹ ਵਿੱਚ ਰੋੜੇ ਅਟਕਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਕਿਸਾਨਾਂ ਨੂੰ ਫ਼ੈਸਲੇ ਤੱਕ ਪੁੱਜਣ ਹੀ ਨਹੀਂ ਦੇਣਾ ਚਾਹੁੰਦੀਆਂ ਪਰ ਅਸਲੀ ਕਿਸਾਨ ਆਗੂ ਜ਼ਰੂਰ ਹੱਲ ਦਾ ਰਾਹ ਕੱਢਣਗੇ।
ਖ਼ਬਰ ਏਜੰਸੀ ਆਈਏਐਨਐਸ ਨਾਲ ਗੱਲਬਾਤ ਦੌਰਾਨ ਮੰਤਰੀ ਤੋਮਰ ਨੇ ਕਿਹਾ ਕਿ ਕੁਝ ਲੋਕਾਂ ਦੇ ਦਿਮਾਗ਼ ਵਿੱਚ ਇਹ ਗੱਲ ਹੈ ਕਿ ਤਿੰਨੇ ਕਾਨੂੰਨ ਵਾਪਸ ਹੋਣੇ ਚਾਹੀਦੇ ਹਨ, ਇਸ ਲਈ ਉਹ ਫ਼ੈਸਲਾ ਨਹੀਂ ਹੋਣ ਦੇ ਰਹੇ। ਤੋਮਰ ਹੁਣ ਤੱਕ ਕਿਸਾਨਾਂ ਨਾਲ ਪੰਜ ਗੇੜਾਂ ਦੀ ਗੱਲ ਕਰ ਚੁੱਕੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕਿਸਾਨਾਂ ਦੀ ਗੱਲਬਾਤ ਵੇਲੇ ਵੀ ਉਹ ਹਾਜ਼ਰ ਸਨ।
ਕਿਸਾਨਾਂ ਨੂੰ ਅੱਤਵਾਦੀ, ਖਾਲਿਸਤਾਨੀ ਤੇ ਕਦੇ ਪਾਕਿਸਤਾਨੀ ਕਹਿਣ ਵਾਲਿਆਂ ਖਿਲਾਫ ਡਟਿਆ ਫੌਜੀ, ਕੁਝ ਅਜਿਹਾ ਕੀਤਾ ਕਿ ਸਭ ਦੀ ਹੋ ਗਈ ਜ਼ੁਬਾਨ ਬੰਦ
ਖੇਤੀ ਮੰਤਰੀ ਨੇ ਅੱਗੇ ਕਿਹਾ ਕਿ ਸਹੀ ਅਰਥਾਂ ’ਚ ਕਿਸਾਨ ਪ੍ਰਤੀਨਿਧਾਂ ’ਚ ਇੱਕ ਵੀ ਵਿਅਕਤੀ ਅਜਿਹਾ ਨਹੀਂ ਹੈ, ਜੋ ਇਹ ਆਖ ਸਕੇ ਕਿ ਕਿਸਾਨਾਂ ਦੀ ਗੱਲ ਕਰਨ ਲਈ ਅਸੀਂ ਆਏ ਹਾਂ ਤੇ ਕਿਸਾਨਾਂ ਨੂੰ ਨਵੇਂ ਕਾਨੂੰਨ ਵਿੱਚ ਜਿੱਥੇ-ਜਿੱਥੇ ਇਤਰਾਜ਼ ਹਨ, ਉਨ੍ਹਾਂ ਮੁੱਦਿਆਂ ਉੱਤੇ ਸਰਕਾਰ ਨਾਲ ਗੱਲਬਾਤ ਹੋਣੀ ਚਾਹੀਦੀ ਹੈ।
ਕੇਂਦਰੀ ਖੇਤੀ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਨੀਤੀ ਸਹੀ, ਨੀਅਤ ਸਹੀ ਹੈ ਤੇ ਨੇਤਾ ਵੀ ਸਹੀ ਹੈ; ਇਸ ਲਈ ਕਿਸਾਨਾਂ ਦੇ ਮਨ ਵਿੱਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹਰ ਤਰ੍ਹਾਂ ਦੇ ਸ਼ੰਕੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ।
Farmers Hunger Strike Photos: ਦੇਸ਼ ਭਰ 'ਚ ਭੁੱਖ ਹੜਤਾਲ 'ਤੇ ਬੈਠੇ ਕਿਸਾਨ, ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਆਈਆਂ ਸਾਹਮਣੇ
ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਤੇ ਅੰਦੋਲਨ ਛੇਤੀ ਖ਼ਤਮ ਹੋਣ ਨੂੰ ਲੈ ਕੇ ਆਸਵੰਦ ਤੋਮਰ ਨੇ ਕਿਹਾ ਕਿ ਸਰਕਾਰ ਕਿਸਾਨ ਆਗੂਆਂ ਨਾਲ ਦੁਬਾਰਾ ਗੱਲਬਾਤ ਕਰਨ ਲਈ ਤਿਆਰ ਹੈ। ਜੇ ਅਸਲੀ ਕਿਸਾਨ ਆਗੂ ਗੱਲਬਾਤ ਲਈ ਆਉਣਗੇ, ਤਾਂ ਉਹ ਹੱਲ ਦਾ ਰਾਹ ਕੱਢਣਗੇ। ਉਨ੍ਹਾਂ ਨਵੇਂ ਕਾਨੂੰਨਾਂ ਦੇ ਕਈ ਫ਼ਾਇਦੇ ਗਿਣਵਾਏ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਖੇਤੀ ਮੰਤਰੀ ਤੋਮਰ ਦਾ ਦਾਅਵਾ, ਖੇਤੀ ਕਾਨੂੰਨਾਂ 'ਤੇ ਇਸ ਕਰਕੇ ਫਸਿਆ ਪੇਚ, ਬੋਲੇ ਹੁਣ ਅਸਲੀ ਕਿਸਾਨ ਲੀਡਰ ਕੱਢਣਗੇ ਰਾਹ
ਏਬੀਪੀ ਸਾਂਝਾ
Updated at:
14 Dec 2020 05:27 PM (IST)
ਕੇਂਦਰੀ ਖੇਤੀ ਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵਿਰੋਧੀ ਧਿਰ ਉੱਤੇ ਕਿਸਾਨਾਂ ਦੀ ਸਮੱਸਿਆ ਦੇ ਹੱਲ ਦੇ ਰਾਹ ਵਿੱਚ ਰੋੜੇ ਅਟਕਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਕਿਸਾਨਾਂ ਨੂੰ ਫ਼ੈਸਲੇ ਤੱਕ ਪੁੱਜਣ ਹੀ ਨਹੀਂ ਦੇਣਾ ਚਾਹੁੰਦੀਆਂ ਪਰ ਅਸਲੀ ਕਿਸਾਨ ਆਗੂ ਜ਼ਰੂਰ ਹੱਲ ਦਾ ਰਾਹ ਕੱਢਣਗੇ।
- - - - - - - - - Advertisement - - - - - - - - -