ਨਵੀਂ ਦਿੱਲੀ: ਪਿਛਲੇ ਕਾਫੀ ਸਮੇਂ ਤੋਂ ਆਨਲਾਈਨ ਬੈਂਕਿੰਗ ‘ਚ ਧੋਖਾਧੜੀ ਦੇ ਮਾਮਲਿਆਂ ‘ਚ ਕਾਫੀ ਵਾਧਾ ਹੋਇਆ ਹੈ। ਇਸ ਕਰਕੇ ਬੈਂਕ ਸਮੇਂ-ਸਮੇਂ ‘ਤੇ ਆਪਣੇ ਗਾਹਕਾਂ ਨੂੰ ਸੁਚੇਤ ਰਹਿਣ ਲਈ ਕਹਿੰਦੇ ਰਹਿੰਦੇ ਹਨ। ਇਸ ਕਵਾਇਦ ‘ਚ ਇੱਕ ਵਾਰ ਫੇਰ ਦੇਸ਼ ਦੇ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਸੁਰੱਖਿਅਤ ਆਨਲਾਈਨ ਬੈਂਕਿੰਗ ਦੇ ਕੁਝ ਟਿਪਸ ਦੱਸੇ ਹਨ। ਇਨ੍ਹਾਂ ਟਿਪਸ ਬਾਰੇ ਭਾਰਤੀ ਸਟੇਟ ਬੈਂਕ ਨੇ ਵੀਡੀਓ ਟਵੀਟ ਕਰਕੇ ਲੋਕਾਂ ਨੂੰ ਦੱਸਿਆ। ਇਸ ਦੇ ਨਾਲ ਹੀ ਐਸਬੀਆਈ ਨੇ ਲਿਖਿਆ, “ਮੋਬਾਈਲ ਹੈਕਰ ਦਾ ਸ਼ਿਕਾਰ ਨਾ ਬਣੋ ਤੇ ਆਪਣੀ ਡਿਵਾਈਸ ਨੂੰ ਸੁਰੱਖਿਅਤ ਰੱਖਣ ਲਈ ਕੁਝ ਸਮਾਰਟ ਤਰੀਕੇ ਸਿੱਖੋ। ਆਓ ਹੈਕਰਾਂ ਲਈ ਮੁਸੀਬਤ ਬਣਾਈਏ।”






ਇਨ੍ਹਾਂ ਗੱਲਾਂ ਨੂੰ ਹਮੇਸ਼ਾਂ ਯਾਦ ਰੱਖੋ:


1. ਆਪਣੇ ਮੋਬਾਈਲ ਫੋਨ ਨੂੰ ਕਦੇ ਵੀ ਆਪਣੀ ਪਹੁੰਚ ਤੋਂ ਬਾਹਰ ਨਾ ਰੱਖੋ।


2. ਨਾ ਵਰਤੀਆਂ ਜਾਣ ਵਾਲੀਆਂ ਐਪਲੀਕੇਸ਼ਨਜ਼ ਤੇ ਕਨੈਕਸ਼ਨਾਂ ਨੂੰ ਕਦੇ ਵੀ ਖੁੱਲ੍ਹਾ ਨਾ ਛੱਡੋ।


3. ਆਪਣੇ ਮੋਬਾਈਲ ਫੋਨ ਨੂੰ ਕਦੇ ਵੀ ਅਣਜਾਣੇ ਜਾਂ ਗੈਰ ਭਰੋਸੇਮੰਦ ਨੈੱਟਵਰਕ ਨਾਲ ਕਨੈਕਟ ਨਾ ਕਰੋ।


4. ਸੰਵੇਦਨਸ਼ੀਲ ਜਾਣਕਾਰੀ ਜਿਵੇਂ ਪਾਸਵਰਡ, ਯੂਜ਼ਰ ਨੇਮ ਨੂੰ ਕਦੇ ਵੀ ਆਪਣੇ ਮੋਬਾਈਲ ਵਿੱਚ ਲਿੱਖ ਕੇ ਨਾ ਰੱਖੋ।


5. ਕਦੇ ਵੀ ਵਾਇਰਸ ਵਾਲੇ ਡੇਟਾ ਨੂੰ ਕਿਸੇ ਹੋਰ ਮੋਬਾਈਲ ਫੋਨ ‘ਚ ਫਾਰਵਰਡ ਨਾ ਕਰੋ।


ਇਹ ਸਾਵਧਾਨੀ ਵਰਤੋ:


1. ਡੇਟਾ ਦਾ ਨਿਯਮਤ ਬੈਕਅਪ ਲਓ, 15-ਅੰਕਾਂ ਦਾ ਆਈਐਮਈਆਈ (IMEI ) ਨੰਬਰ ਨੋਟ ਕਰੋ।


2. ਹਮੇਸ਼ਾਂ ਆਪਣੇ ਮੋਬਾਈਲ ਫੋਨ ਦੀ ਸਕ੍ਰੀਨ ਨੂੰ ਲੌਕ ਰੱਖੋ।


3. ਮੋਬਾਈਲ ਫੋਨ ਤੋਂ ਕੰਪਿਊਟਰ ਵਿੱਚ ਡੇਟਾ ਟ੍ਰਾਂਸਫਰ ਕਰਨ ਤੋਂ ਪਹਿਲਾਂ ਨਵੇਂ ਐਂਟੀ ਵਾਇਰਸ ਸਾਫਟਵੇਅਰ ਨਾਲ ਸਕੈਨ ਕਰੋ।


4. ਨਿਯਮਤ ਤੌਰ 'ਤੇ ਮੋਬਾਈਲ ਓਪਰੇਟਿੰਗ ਸਿਸਟਮ ਨੂੰ ਅਪਡੇਟ ਕਰੋ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904