ਨਵੀਂ ਦਿੱਲੀ: ਸ਼ਾਂਤੀ ਬਹਾਲ ਕਰਨ ਲਈ ਲਗਾਤਾਰ ਹੋ ਰਹੀ ਗੱਲਬਾਤ ਦੇ ਬਾਵਜੂਦ ਚੀਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਮੀਡੀਆ ਰਿਪੋਰਟਾਂ 'ਚ ਇਹ ਦਾਅਵਾ ਕੀਤਾ ਗਿਆ ਕਿ ਚੀਨ ਦੀ ਪੀਪਲਸ ਲਿਬਰੇਸ਼ਨ ਆਰਮੀ ਨੇ ਮਾਨਸਰੋਵਰ ਝੀਲ ਕੋਲ ਮਿਸਾਇਲ ਸਿਸਟਮ ਲਾਉਣ ਦਾ ਕੰਮ ਸ਼ੁਰੂ ਕੀਤਾ ਹੈ।


ਏਅਰ ਟੂ ਸਰਫੇਸ ਮਿਸਾਇਲ ਤਾਇਨਾਤ ਕਰਨ ਲਈ ਸਾਈਟ ਦਾ ਨਿਰਮਾਣ ਕਰ ਰਿਹਾ ਹੈ। ਕੁਝ ਸੈਟੇਲਾਈਟ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਓਪਨ ਸੋਰਸ ਇੰਟੈਲੀਜੈਂਸ Detresfa ਨੇ ਇਹ ਸੈਟੇਲਾਈਟ ਤਸਵੀਰਾਂ ਜਾਰੀ ਕੀਤੀਆਂ ਹਨ। ਤਸਵੀਰਾਂ 'ਚ ਲਿਪੁਲੇਖ ਪਾਸ 'ਚ ਟ੍ਰਾਈ-ਜੰਕਸ਼ਨ ਏਰੀਆ 'ਚ ਚੀਨ ਦੀ ਗਤੀਵਿਧੀ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਸਤ੍ਹਾ ਤੋਂ ਹਵਾ 'ਚ ਮਾਰ ਕਰਨ ਵਾਲੀ ਮਿਸਾਇਲ ਲਈ ਸਾਈਟ ਦਾ ਨਿਰਮਾਣ ਮਾਨਸਰੋਵਰ ਝੀਲ ਕੋਲ ਚੱਲ ਰਿਹਾ ਹੈ।





LAC 'ਤੇ ਚੀਨ ਵੱਲੋਂ ਵਧਾਈਆਂ ਗਈਆਂ ਗਤੀਵਿਧੀਆਂ ਦੇ ਮੱਦੇਨਜ਼ਰ ਭਾਰਤ ਨੇ ਵੀ ਆਪਣੀਆਂ ਤਿਆਰੀਆਂ ਵਧਾਈਆਂ ਹਨ। ਇਸ ਤਹਿਤ ਫਾਰਵਰਡ ਏਅਰਬੇਸ 'ਤੇ ਸੁਖੋਈ-30 MKI, MIG-29 ਤੇ MIRAGE-2000 ਦੇ ਬੇੜੇ ਤਾਇਨਾਤ ਕੀਤੇ ਹਨ ਤਾਂ ਕਿ ਕਿਸੇ ਵੀ ਹਾਲਤ ਨਾਲ ਨਜਿੱਠਿਆ ਜਾ ਸਕੇ।


ਚੀਨ ਨਾਲ ਜਾਰੀ ਵਿਵਾਦ ਦਰਮਿਆਨ ਭਾਰਤੀ ਏਜੰਸੀਆਂ ਦੀ ਨਜ਼ਰ LAC 'ਤੇ ਚੀਨ ਦੀ ਹਵਾਈ ਫੌਜ ਦੀਆਂ ਹਰਕਤਾਂ 'ਤੇ ਹੈ। ਅਜਿਹੇ 'ਚ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਭਾਰਤੀ ਫੌਜ ਦੀਆਂ ਤਿਆਰੀਆਂ ਮੁਕੰਮਲ ਹਨ।


ਕੋਰੋਨਾ ਮਾਮਲੇ ਵਧਣ 'ਚ ਭਾਰਤ ਦਾ ਪਹਿਲਾ ਨੰਬਰ, 24 ਘੰਟਿਆਂ 'ਚ 69,000 ਨਵੇਂ ਕੇਸ, 1000 ਦੇ ਕਰੀਬ ਮੌਤਾਂ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ