ਨਵੀਂ ਦਿੱਲੀ: ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੈ। ਜਿਸ ਦੇ ਚੱਲਦਿਆਂ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਬਾਰਸ਼ ਦਾ ਆਲਮ ਜਾਰੀ ਹੈ। ਚੰਡੀਗੜ੍ਹ-ਮੁਹਾਲੀ 'ਚ ਪਿਛਲੇ ਕਈ ਦਿਨਾਂ ਤੋਂ ਲਗਪਗ ਰੋਜ਼ ਵਾਂਗ ਹੀ ਮੀਂਹ ਦੀ ਆਮਦ ਰਹਿੰਦੀ ਹੈ।


ਸ਼ੁੱਕਰਵਾਰ ਸਵੇਰ ਤੋਂ ਹੀ ਪੈ ਰਹੇ ਮੀਂਹ ਨੇ ਮੌਸਮ 'ਚ ਕਾਫੀ ਠੰਡਕ ਲਿਆਂਦੀ ਹੈ। ਤਾਪਮਾਨ 'ਚ ਵੀ ਗਿਰਾਵਟ ਸੁਭਾਵਕ ਹੈ। ਓਧਰ ਪੰਜਾਬ ਦੇ ਮਾਲਵਾ ਖਿੱਤੇ ਦੇ ਕਈ ਜ਼ਿਲ੍ਹਿਆਂ 'ਚ ਵੀਰਵਾਰ ਬੱਦਲਵਾਈ ਬਣੀ ਰਹੀ ਪਰ ਬਾਰਸ਼ ਨਾ ਹੋਣ ਕਾਰਨ ਹੁੰਮਸ ਜਾਰੀ ਰਹੀ।


ਦੇਸ਼ ਦੇ ਹੋਰ ਸੂਬਿਆਂ ਦੀ ਗੱਲ ਕਰੀਏ ਤਾਂ ਪੂਰਬੀ ਰਾਜਸਥਾਨ, ਪੂਰਬੀ ਮੱਧ ਪ੍ਰਦੇਸ਼, ਗੁਜਰਾਤ, ਗੋਆ, ਮਹਾਰਾਸ਼ਟਰ 'ਚ ਅੱਜ ਬਹੁਤ ਭਾਰੀ ਬਾਰਸ਼ ਹੋਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼, ਪੱਛਮੀ ਰਾਜਸਥਾਨ, ਵਿਦਰਭਾ, ਛੱਤੀਸਗੜ੍ਹ, ਝਾਰਖੰਡ, ਅਸਮ, ਤੇਲੰਗਾਨਾ ਤੇ ਮੇਘਾਲਿਆ 'ਚ ਵੀ ਬਾਰਸ਼ ਹੋ ਸਕਦੀ ਹੈ।


ਦਿੱਲੀ ਤੇ ਗੁਰੂਗ੍ਰਾਮ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਹੋਈ ਭਾਰੀ ਬਾਰਸ਼ ਕਾਰਨ ਵੀਰਵਾਰ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਨਦੀਆਂ 'ਚ ਉਛਾਲ ਕਾਰਨ ਉੱਤਰ ਪ੍ਰਦੇਸ਼ ਦੇ 16 ਜ਼ਿਲ੍ਹਿਆਂ ਦੇ 870 ਤੋਂ ਵੱਧ ਪਿੰਡ ਪ੍ਰਭਾਵਿਤ ਹਨ।


ਬਿਹਾਰ 'ਚ ਹੜ੍ਹਾਂ ਦਾ ਕਹਿਰ, 27 ਲੋਕਾਂ ਦੀ ਮੌਤ

ਇਕ ਦਿਨ 'ਚ ਦੋ ਲੱਖ, 61 ਹਜ਼ਾਰ ਨਵੇਂ ਮਾਮਲੇ, ਕੌਮਾਂਤਰੀ ਪੱਧਰ 'ਤੇ ਕੋਰੋਨਾ ਦਾ ਕਹਿਰ ਬਰਕਰਾਰ


ਬੰਗਾਲ ਦੀ ਖਾੜੀ 'ਚ ਘੱਟ ਦਬਾਅ ਦੇ ਖੇਤਰ ਤੋਂ ਹੋਈ ਬਾਰਸ਼ ਤੋਂ ਬਾਅਦ ਓੜੀਸਾ ਦੇ ਕਈ ਸਥਾਨਾਂ 'ਤੇ ਬਿਜਲੀ ਗੁੱਲ ਹੋ ਗਈ ਤੇ ਸੜਕੀ ਸੰਪਰਕ ਟੁੱਟ ਗਿਆ। ਬਾਰਸ਼ ਕਾਰਨ ਨੀਵੇਂ ਇਲਾਕਿਆਂ 'ਚ ਪਾਣੀ ਭਰ ਗਿਆ। ਜੰਮੂ-ਕਸ਼ਮੀਰ 'ਚ ਭਾਰੀ ਬਾਰਸ਼ ਕਾਰਨ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਨਾਲ 270 ਕਿਲੋਮੀਟਰ ਲੰਬਾ ਜੰਮੂ-ਸ੍ਰੀਨਗਰ ਰਾਸ਼ਟਰੀ ਮਾਰਗ ਵੀ ਬੰਦ ਹੋ ਗਿਆ।


ਓਬਾਮਾ ਦਾ ਟਰੰਪ 'ਤੇ ਪਲਟਵਾਰ, 'ਰਾਸ਼ਟਰਪਤੀ ਅਹੁਦੇ 'ਚ ਟਰੰਪ ਨੇ ਕਦੇ ਨਹੀਂ ਦਿਖਾਈ ਗੰਭੀਰਤਾ'


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ