ਨਿਊਯਾਰਕ: ਡੌਨਾਲਡ ਟਰੰਪ 'ਤੇ ਪਲਟਵਾਰ ਕਰਦਿਆਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਟਰੰਪ ਰਾਸ਼ਟਰਪਤੀ ਅਹੁਦੇ ਨੂੰ ਇਕ ਰਿਅਲਟੀ ਸ਼ੋਅ ਵਾਂਗ ਦੇਖਦੇ ਹਨ। ਉਨ੍ਹਾਂ ਕਿਹਾ ਸੀਨੀਅਰ ਰਿਪਬਲਿਕਨ ਲੀਡਰ ਚੰਗਾ ਨਹੀਂ ਕਰਸਕੇ ਕਿਉਂਕਿ ਉਹ ਕਰ ਹੀ ਨਹੀਂ ਸਕਦੇ।


ਓਬਾਮਾ ਬੁੱਧਵਾਰ ਡੈਮੋਕ੍ਰੇਟਿਕ ਰਾਸ਼ਟਰੀ ਸੰਮੇਲਨ ਦੌਰਾਨ ਡਿਜੀਟਲ ਸੰਬੋਧਨ ਕਰ ਰਹੇ ਸਨ। ਇਸ ਤੋਂ ਕੁਝ ਸਮੇਂ ਬਾਅਦ ਹੀ ਅਧਿਕਾਰਤ ਤੌਰ 'ਤੇ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਦਾ ਉਮੀਦਵਾਰ ਐਲਾਨਿਆ ਗਿਆ।


ਸਾਬਕਾ ਉਪ ਰਾਸ਼ਟਰਪਤੀ ਜੋ ਬਾਇਡਨ ਪਹਿਲਾਂ ਹੀ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਦੇ ਉਮੀਦਵਾਰ ਚੁਣੇ ਜਾ ਚੁੱਕੇ ਹਨ। ਓਬਾਮਾ ਨੇ ਕਿਹਾ ਕਿ ਬਾਈਡਨ ਅਤੇ ਹੈਰਿਸ ਕੋਲ ਕੰਮ ਕਰਨ ਲਈ ਲੋੜੀਂਦਾ ਤਜ਼ਰਬਾ ਤੇ ਠੋਸ ਨੀਤੀਆਂ ਹਨ ਜਿਸ ਨਾਲ ਉਹ ਬਿਹਤਰ, ਪਾਰਦਰਸ਼ੀ ਅਤੇ ਮਜਬੂਤ ਦੇਸ਼ ਦੇ ਆਪਣੇ ਦ੍ਰਿਸ਼ਟੀਕੋਣ ਹਕੀਕਤ 'ਚ ਬਦਲ ਸਕਦੇ ਹਨ।


ਓਬਾਮਾ ਨੇ ਰਾਸ਼ਟਰਪਤੀ ਟਰੰਪ 'ਤੇ ਤਿੱਖੇ ਸ਼ਬਦੀ ਵਾਰ ਕੀਤੇ। ਤਿੰਨ ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ 'ਚ ਟਰੰਪ ਇਕ ਵਾਰ ਫਿਰ ਚੁਣੇ ਜਾਣ ਲਈ ਦਾਅਵੇਦਾਰੀ ਪੇਸ਼ ਕਰ ਰਹੇ ਹਨ।


ਉਨ੍ਹਾਂ ਕਿਹਾ ਮੈਂ ਓਵਲ ਦਫ਼ਤਰ 'ਚ ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਸ਼ਾਮਲ ਦੋਵਾਂ ਵਿਅਕਤੀਆਂ ਦੇ ਨਾਲ ਰਿਹਾ ਹਾਂ। 'ਮੈਂ ਕਦੇ ਉਮੀਦ ਨਹੀਂ ਕੀਤੀ ਕਿ ਮੇਰਾ ਉੱਤਰਾਧਿਕਾਰੀ ਮੇਰੇ ਨਜ਼ਰੀਏ ਜਾਂ ਮੇਰੀਆਂ ਨੀਤੀਆਂ ਨੂੰ ਜਾਰੀ ਰੱਖੇਗਾ।' ਓਬਾਮਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਟਰੰਪ ਹੀ ਹੋ ਸਕਦਾ ਹੈ। ਇਸ ਕੰਮ ਨੂੰ ਗੰਭੀਰਤਾ ਨਾਲ ਲੈਣ 'ਚ ਕੁਝ ਰੁਚੀ ਦਿਖਾਉਣ...ਪਰ ਉਨ੍ਹਾਂ ਅਜਿਹਾ ਕਦੇ ਨਹੀਂ ਕੀਤਾ।


ਓਬਾਮਾ ਨੇ ਆਪਣੀ ਟਿੱਪਣੀ ਦੌਰਾਨ ਦੌਰਾਨ ਟਰੰਪ ਦੀ ਨਿੰਦਾ ਕਰਦਿਆਂ ਕਿਹਾ 'ਦੇਸ਼ ਦੇ ਲਈ ਮੈਂ ਉਮੀਦ ਕੀਤੀ ਸੀ ਕਿ ਡੌਨਾਲਡ ਟਰੰਪ ਇਸ ਕੰਮ ਨੂੰ ਗੰਭੀਰਤਾ ਨਾਲ ਲੈਣ 'ਚ ਰੁਚੀ ਦਿਖਾ ਸਕਦੇ ਹਨ। ਉਨ੍ਹਾਂ ਨੂੰ ਇਸ ਕਾਰਜਕਾਲ ਦੀ ਅਹਿਮੀਅਤ ਸਮਝ ਆ ਸਕਦੀ ਹੈ ਅਤੇ ਇਸ ਦੇ ਸਨਮਾਨ ਨੂੰ ਬਣਾਏ ਰੱਖਣ ਲਈ ਲੋਕਤੰਤਰ ਦੇ ਪ੍ਰਤੀ ਉਹ ਕੁਝ ਸ਼ਰਧਾ ਦਿਖਾਉਣਗੇ।


ਬਿਹਾਰ 'ਚ ਹੜ੍ਹਾਂ ਦਾ ਕਹਿਰ, 27 ਲੋਕਾਂ ਦੀ ਮੌਤ


ਇਕ ਦਿਨ 'ਚ ਦੋ ਲੱਖ, 61 ਹਜ਼ਾਰ ਨਵੇਂ ਮਾਮਲੇ, ਕੌਮਾਂਤਰੀ ਪੱਧਰ 'ਤੇ ਕੋਰੋਨਾ ਦਾ ਕਹਿਰ ਬਰਕਰਾਰ


ਓਬਾਮਾ ਨੇ ਕਿਹਾ ਕਰੀਬ ਚਾਰ ਸਾਲ ਹੋਣ ਨੂੰ ਹਨ ਤੇ ਉਨ੍ਹਾਂ ਕੰਮ ਕਰਨ, ਸਾਂਝਾ ਆਧਾਰ ਤਲਾਸ਼ਣ ਨੂੰ ਲੈਕੇ ਰੁਚੀ ਨਹੀਂ ਦਿਖਾਈ। ਉਨ੍ਹਾਂ ਆਪਣੀ ਅਤੇ ਆਪਣੇ ਦੋਸਤਾਂ ਦੀ ਮਦਦ ਤੋਂ ਇਲਾਵਾ ਇਸ ਸ਼ਾਨਦਾਰ ਕਾਰਜਕਾਲ ਦੀ ਤਾਕਤ ਦਾ ਇਸਤੇਮਾਲ ਕਰਕੇ ਕਿਸੇ ਹੋਰ ਦੀ ਮਦਦ ਲਈ ਕਦੇ ਕੋਈ ਰੁਚੀ ਨਹੀਂ ਦਿਖਾਈ।


ਉਨ੍ਹਾਂ ਰਾਸ਼ਟਰਪਤੀ ਅਹੁਦੇ ਦੇ ਕਾਰਜਕਾਲ ਨੂੰ ਕਿਸੇ ਹੋਰ ਚੀਜ਼ ਦੀ ਤਰ੍ਹਾਂ ਨਾ ਲੈਕੇ ਇਕ 'ਰਿਅਲਟੀ ਸ਼ੋਅ' ਦੀ ਤਰ੍ਹਾਂ ਦੇਖਿਆ ਜਿਸ ਦਾ ਇਸਤੇਮਾਲ ਉਹ ਲੋਕਾਂ ਨੂੰ ਆਪਣੇ ਵੱਲ ਆਰਕਰਸ਼ਿਤ ਕਰਨ ਲਈ ਕਰਦੇ ਹਨ ਜਿਵੇਂ ਉਹ ਹਮੇਸ਼ਾਂ ਚਾਹੁੰਦੇ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ