ਵਾਸ਼ਿੰਗਟਨ: ਕੈਲੀਫੋਰਨੀਆ ਦੇ ਜੰਗਲਾਂ ਵਿਚ ਬੁੱਧਵਾਰ ਨੂੰ ਅੱਗ ਲੱਗ ਗਈ। ਕੈਲੀਫੋਰਨੀਆ ਦੇ ਰਾਜਪਾਲ ਗੈਵਿਨ ਨਿਊਜ਼ਮ ਦੇ ਅਨੁਸਾਰ, ਪਿਛਲੇ 72 ਘੰਟਿਆਂ ਵਿੱਚ ਕੈਲੀਫੋਰਨੀਆ ਦੇ ਆਸ ਪਾਸ 11,000 ਵਾਰ ਬਿਜਲੀ ਡਿੱਗੀ। ਇਸ ਨਾਲ ਲਗਭਗ 367 ਥਾਵਾਂ 'ਤੇ ਅੱਗ ਲੱਗ ਗਈ। ਇਹਨਾਂ ਵਿੱਚੋਂ 23 ਥਾਵਾਂ ਤੇ, ਇਸਦਾ ਪ੍ਰਭਾਵ ਵਧੇਰੇ ਸੀ। ਫਾਇਰ ਵਿਭਾਗ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ: Punjab Lockdown Travel Rules: ਪੰਜ ਜ਼ਿਲ੍ਹਿਆਂ 'ਚ ਵਾਹਨਾਂ ਦੀ ਸਮਰੱਥਾ ਉੱਤੇ ਮੁੜ ਪਾਬੰਦੀ, ਸਰਿਫ 50% ਸਮਰੱਥਾ ਦੀ ਆਗਿਆ
ਭਿਆਨਕ ਅੱਗ ਕਾਰਨ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਹੈ।ਉਸੇ ਸਮੇਂ, ਅੱਗ ਬੁਝਾਉਣ ਵਿਚ ਲੱਗਾ ਇਕ ਹੈਲੀਕਾਪਟਰ ਬੁੱਧਵਾਰ ਨੂੰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਪਾਇਲਟ ਸਣੇ ਦੋ ਵਿਅਕਤੀਆਂ ਦੀ ਮੌਤ ਹੋ ਗਈ।ਉੱਤਰੀ ਕੈਲੀਫੋਰਨੀਆ ਸਥਿਤ ਵਕਾਵਿਲ ਖੇਤਰ ਅੱਗ ਨਾਲ ਸਭ ਤੋਂ ਵੱਧ ਪ੍ਰਭਾਵਤ ਹੈ। ਇਥੇ 50 ਤੋਂ ਜ਼ਿਆਦਾ ਮਕਾਨ ਸੁਆਹ ਹੋ ਚੁੱਕੇ ਹਨ। ਹਜ਼ਾਰਾਂ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਹੈ।ਅੱਗ ਕਾਰਨ ਰਾਜ ਮਾਰਗ 'ਤੇ ਵਾਹਨਾਂ ਦੀ ਆਵਾਜਾਈ ਵੀ ਪ੍ਰਭਾਵਤ ਹੋਈ ਹੈ।ਸੈਨ ਫਰਾਂਸਿਸਕੋ ਸ਼ਹਿਰ ਵਿੱਚ ਧੂੰਆਂ ਫੈਲਣ ਤੋਂ ਬਾਅਦ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਆਉਣ ਲਈ ਅਭਿਆਨ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ: Punjab Lockdown Guidelines: ਵਿਆਹ ਅਤੇ ਅੰਤਿਮ ਸੰਸਕਾਰ ਤੋਂ ਇਲਾਵਾ ਸਮਾਜਿਕ ਇੱਕਠ ਤੇ ਰੋਕ, ਪੰਜਾਬ ਸਰਕਾਰ ਵਲੋਂ ਨਵੀਆਂ ਗਾਈਡਲਾਇਨਜ਼ ਜਾਰੀ
ਕੈਲੀਫੋਰਨੀਆ ਅਮਰੀਕਾ ਦੇ ਹੋਰ ਖੇਤਰਾਂ ਨਾਲੋਂ ਗਰਮ ਹੈ।ਇਹੀ ਕਾਰਨ ਹੈ ਕਿ ਗਰਮੀਆਂ ਦੇ ਮੌਸਮ ਦੌਰਾਨ ਜੰਗਲਾਂ 'ਚ ਅਕਸਰ ਅੱਗ ਲੱਗ ਜਾਂਦੀ ਹੈ ਅਤੇ ਬਰਸਾਤੀ ਮੌਸਮ ਤੱਕ ਜਾਰੀ ਰਹਿੰਦੀ ਹੈ।
ਇਹ ਵੀ ਪੜ੍ਹੋ: Harley-Davidson ਦੀ ਭਾਰਤ 'ਚੋਂ ਜਾਣ ਦੀ ਤਿਆਰੀ
California Jungle Fire: ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ
ਏਬੀਪੀ ਸਾਂਝਾ
Updated at:
20 Aug 2020 09:20 PM (IST)
California Fire: ਕੈਲੀਫੋਰਨੀਆ ਦੇ ਜੰਗਲਾਂ ਵਿਚ ਬੁੱਧਵਾਰ ਨੂੰ ਅੱਗ ਲੱਗ ਗਈ। ਕੈਲੀਫੋਰਨੀਆ ਦੇ ਰਾਜਪਾਲ ਗੈਵਿਨ ਨਿਊਜ਼ਮ ਦੇ ਅਨੁਸਾਰ, ਪਿਛਲੇ 72 ਘੰਟਿਆਂ ਵਿੱਚ ਕੈਲੀਫੋਰਨੀਆ ਦੇ ਆਸ ਪਾਸ 11,000 ਵਾਰ ਬਿਜਲੀ ਡਿੱਗੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -