ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਆਏ ਦਿਨ 60 ਹਜ਼ਾਰ ਤੋਂ ਵੱਧ ਨਵੇਂ ਕੇਸ ਦਰਜ ਕੀਤੇ ਜਾ ਰਹੇ ਹਨ। ਪਿਛਲੇ 24 ਘੰਟਿਆਂ 'ਚ ਦੇਸ਼ 'ਚ 68,898 ਨਵੇਂ ਮਰੀਜ਼ ਸਾਹਮਣੇ ਆਏ ਤੇ 983 ਲੋਕਾਂ ਦੀ ਮੌਤ ਹੋ ਗਈ।
ਅਮਰੀਕਾ ਤੇ ਬ੍ਰਾਜ਼ੀਲ 'ਚ ਭਾਰਤ ਦੇ ਮੁਕਾਬਲੇ ਘੱਟ ਕੇਸ ਦਰਜ ਕੀਤੇ ਜਾ ਰਹੇ ਹਨ। ਅਮਰੀਕਾ 'ਚ ਇੱਕ ਦਿਨ 'ਚ 45,341 ਤੇ ਬ੍ਰਾਜ਼ੀਲ 'ਚ 44,684 ਨਵੇਂ ਕੇਸ ਦਰਜ ਕੀਤੇ ਗਏ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਤਕ 29 ਲੱਖ, ਪੰਜ ਹਜ਼ਾਰ, 823 ਲੋਕ ਕੋਰੋਨਾ ਪੌਜ਼ੇਟਿਵ ਹੋ ਚੁੱਕੇ ਹਨ।
ਸੁਸ਼ਾਂਤ ਕੇਸ 'ਤੇ ਬੀਜੇਪੀ ਲੀਡਰ ਸੁਬਰਾਮਨੀਅਮ ਸਵਾਮੀ ਦੇ CBI ਨੂੰ ਸੁਝਾਅ
ਇਨ੍ਹਾਂ 'ਚੋਂ 54,849 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਕੇਸਾਂ ਦੀ ਸੰਖਿਆਂ ਛੇ ਲੱਖ, 92 ਹਜ਼ਾਰ ਹੋ ਗਈ ਹੈ ਤੇ 21 ਲੱਖ, 58 ਹਜ਼ਾਰ, 946 ਲੋਕ ਠੀਕ ਹੋ ਚੁੱਕੇ ਹਨ। ਵਾਇਰਸ ਦੇ ਐਕਟਿਵ ਮਾਮਲਿਆਂ ਦੇ ਮੁਕਾਬਲੇ ਸਿਹਤਮੰਦ ਹੋਏ ਲੋਕਾਂ ਦੀ ਗਿਣਤੀ ਕਰੀਬ ਤਿੰਨ ਗੁਣਾ ਹੈ।
ਓਬਾਮਾ ਦਾ ਟਰੰਪ 'ਤੇ ਪਲਟਵਾਰ, 'ਰਾਸ਼ਟਰਪਤੀ ਅਹੁਦੇ 'ਚ ਟਰੰਪ ਨੇ ਕਦੇ ਨਹੀਂ ਦਿਖਾਈ ਗੰਭੀਰਤਾ'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਕੋਰੋਨਾ ਮਾਮਲੇ ਵਧਣ 'ਚ ਭਾਰਤ ਦਾ ਪਹਿਲਾ ਨੰਬਰ, 24 ਘੰਟਿਆਂ 'ਚ 69,000 ਨਵੇਂ ਕੇਸ, 1000 ਦੇ ਕਰੀਬ ਮੌਤਾਂ
ਏਬੀਪੀ ਸਾਂਝਾ
Updated at:
21 Aug 2020 10:09 AM (IST)
ਭਾਰਤ 'ਚ ਹੁਣ ਤਕ 54,849 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਕੇਸਾਂ ਦੀ ਸੰਖਿਆਂ ਛੇ ਲੱਖ, 92 ਹਜ਼ਾਰ ਹੋ ਗਈ ਹੈ ਤੇ 21 ਲੱਖ, 58 ਹਜ਼ਾਰ, 946 ਲੋਕ ਠੀਕ ਹੋ ਚੁੱਕੇ ਹਨ। ਵਾਇਰਸ ਦੇ ਐਕਟਿਵ ਮਾਮਲਿਆਂ ਦੇ ਮੁਕਾਬਲੇ ਸਿਹਤਮੰਦ ਹੋਏ ਲੋਕਾਂ ਦੀ ਗਿਣਤੀ ਕਰੀਬ ਤਿੰਨ ਗੁਣਾ ਹੈ।
- - - - - - - - - Advertisement - - - - - - - - -